ਸ਼ਿਫਟ ਤੋਂ 9 ਘੰਟੇ ਪਹਿਲਾਂ ਸ਼ਰਾਬ ਪੀਣ ਤੋਂ ਬਾਅਦ ਔਰਤ ਦੀ ਗਈ ਨੌਕਰੀ, ਹੁਣ ਉਸੇ ਕੰਪਨੀ ਨੇ ਕੀਤਾ ਮਾਲਾਮਾਲ

ਸਕਾਟਲੈਂਡ ( Scotland) ਦੇ ਐਡਿਨਬਰਗ ( Edinburgh) ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ, ਇੱਥੇ ਕੰਪਨੀ ਨੇ ਇੱਕ ਮਹਿਲਾ ਕਰਮਚਾਰੀ ਨੂੰ 5 ਹਜ਼ਾਰ ਯੂਰੋ ਯਾਨੀ ਲਗਭਗ 4 ਲੱਖ 33 ਹਜ਼ਾਰ 204 ਰੁਪਏ ਦਿੱਤੇ।

ਸ਼ਿਫਟ ਤੋਂ 9 ਘੰਟੇ ਪਹਿਲਾਂ ਸ਼ਰਾਬ ਪੀਣ ਤੋਂ ਬਾਅਦ ਔਰਤ ਦੀ ਗਈ ਨੌਕਰੀ, ਹੁਣ ਉਸੇ ਕੰਪਨੀ ਨੇ ਕੀਤਾ ਮਾਲਾਮਾਲ

ਚੰਡੀਗੜ੍ਹ: ਸਕਾਟਲੈਂਡ ( Scotland) ਦੇ ਐਡਿਨਬਰਗ ( Edinburgh) ਵਿੱਚ ਇੱਕ ਅਜੀਬ ਘਟਨਾ ਵਾਪਰੀ ਹੈ, ਇੱਥੇ ਕੰਪਨੀ ਨੇ ਇੱਕ ਮਹਿਲਾ ਕਰਮਚਾਰੀ ਨੂੰ 5 ਹਜ਼ਾਰ ਯੂਰੋ ਯਾਨੀ ਲਗਭਗ 4 ਲੱਖ 33 ਹਜ਼ਾਰ 204 ਰੁਪਏ ਦਿੱਤੇ। ਕੰਪਨੀ ਨੇ ਔਰਤ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਕਿਉਂਕਿ ਉਸ ਨੇ (Woman Worker Drinks Alcohol Before Going To Office) ਸ਼ਿਫਟ ਤੋਂ 9 ਘੰਟੇ ਪਹਿਲਾਂ ਸ਼ਰਾਬ ਪੀਤੀ ਸੀ।  

ਔਰਤ ਦੇ ਮੂੰਹ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ
ਦਿ ਸਨ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਔਰਤ ਦਾ ਨਾਂਅ ਮਾਲਗੋਰਜਾਟਾ ਕ੍ਰੋਲਿਕ ਹੈ, ਦੋਸ਼ ਹੈ ਕਿ ਜਦੋਂ ਮਹਿਲਾ ਕਰਮਚਾਰੀ ਦਫ਼ਤਰ ਪਹੁੰਚੀ ਤਾਂ ਉਸ ਦੇ ਮੂੰਹ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ। ਔਰਤ ਦੀ ਸ਼ਿਫਟ ਦੁਪਹਿਰ 2 ਵਜੇ ਤੋਂ ਸੀ ਅਤੇ ਉਸ ਨੇ ਸਵੇਰੇ 5 ਵਜੇ ਸ਼ਰਾਬ ਪੀਤੀ ਸੀ।

ਕੰਪਨੀ ਦੀ ਨੀਤੀ ਕੀ ਹੈ?
ਕੰਪਨੀ ਦੇ ਅਨੁਸਾਰ, ਉੱਥੇ ਸ਼ਰਾਬ ਪੀਣ ਵਾਲਿਆਂ ਦੇ ਪ੍ਰਤੀ ਉਨ੍ਹਾਂ ਦੀ ਜ਼ੀਰੋ ਟੌਲਰੈਂਸ ਪਾਲਿਸੀ ਹੈ, ਕਰਮਚਾਰੀ ਡਿਊਟੀ ਵਾਲੇ ਦਿਨ ਸ਼ਰਾਬ ਨਹੀਂ ਪੀ ਸਕਦੇ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ, ਔਰਤ ਸ਼ਰਾਬ ਪੀ ਕੇ ਫੈਕਟਰੀ ਆਈ ਸੀ। ਇਸ ਕਾਰਨ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਅਦਾਲਤ ਨੇ ਮਹਿਲਾ ਕਰਮਚਾਰੀ ਦੇ ਹੱਕ ਵਿੱਚ ਫੈਸਲਾ ਸੁਣਾਇਆ
ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਔਰਤ ਨੇ ਅਦਾਲਤ ਪਹੁੰਚ ਕੇ ਕੰਪਨੀ ਦੇ ਖਿਲਾਫ਼ ਕੇਸ ਦਰਜ ਕਰਵਾਇਆ। ਸੁਣਵਾਈ ਤੋਂ ਬਾਅਦ, ਅਦਾਲਤ ਨੇ ਮਹਿਲਾ ਕਰਮਚਾਰੀ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਕੰਪਨੀ ਨੂੰ 5000 ਯੂਰੋ ਯਾਨੀ ਲਗਭਗ 4 ਲੱਖ 33 ਹਜ਼ਾਰ 204 ਰੁਪਏ ਮਹਿਲਾ ਕਰਮਚਾਰੀ ਨੂੰ ਮੁਆਵਜ਼ੇ ਵਜੋਂ ਦੇਣ ਦੇ ਆਦੇਸ਼ ਦਿੱਤੇ।
ਮਹਿਲਾ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਇਸ ਕੰਪਨੀ ਵਿੱਚ ਕੰਮ ਕਰ ਰਹੀ ਸੀ ਪਰ ਉਸ ਨੂੰ ਕੰਪਨੀ ਵਿੱਚੋਂ ਕੱਢ ਦਿੱਤਾ ਗਿਆ ਸੀ। ਬ੍ਰੀਫਿੰਗ ਦੇ ਦੌਰਾਨ, ਮੈਨੇਜਰ ਨੇ ਉਸਨੂੰ ਪੁੱਛਿਆ ਕਿ ਕੀ ਉਸ ਨੇ ਸ਼ਰਾਬ ਪੀ ਰੱਖੀ ਸੀ? ਇਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।