ਸੜਕ ਹਾਦਸੇ 'ਚ ਛੁੱਟੀ ਆਏ ਨੌਜਵਾਨ ਫੌਜੀ ਦੀ ਹੋਈ ਮੌਤ
Advertisement

ਸੜਕ ਹਾਦਸੇ 'ਚ ਛੁੱਟੀ ਆਏ ਨੌਜਵਾਨ ਫੌਜੀ ਦੀ ਹੋਈ ਮੌਤ

ਭਗਤਾ ਭਾਈਕਾ ਸ਼ਹਿਰ ਦੇ ਬਰਨਾਲਾ ਰੋਡ 'ਤੇ ਬੀਤੀ ਦੇਰ ਰਾਤ ਇਕ ਕਾਰ ਦਾ ਸੰਤੁਲਨ ਵਿਗੜ ਜਾਣ ਕਰਕੇ ਸੜਕ ਉਤੇ ਖੜੇ ਦਰੱਖਤ ਵਿੱਚ ਵੱਜਣ ਕਰਕੇ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ।

ਸੜਕ ਹਾਦਸੇ 'ਚ ਛੁੱਟੀ ਆਏ ਨੌਜਵਾਨ ਫੌਜੀ ਦੀ ਹੋਈ ਮੌਤ

ਕੁਲਬੀਰ ਬੀਰਾ/ਬਠਿੰਡਾ: ਭਗਤਾ ਭਾਈਕਾ ਸ਼ਹਿਰ ਦੇ ਬਰਨਾਲਾ ਰੋਡ 'ਤੇ ਬੀਤੀ ਦੇਰ ਰਾਤ ਇਕ ਕਾਰ ਦਾ ਸੰਤੁਲਨ ਵਿਗੜ ਜਾਣ ਕਰਕੇ ਸੜਕ ਉਤੇ ਖੜੇ ਦਰੱਖਤ ਵਿੱਚ ਵੱਜਣ ਕਰਕੇ ਕਾਰ ਚਾਲਕ ਦੀ ਦਰਦਨਾਕ ਮੌਤ ਹੋ ਗਈ।  ਜਾਣਕਾਰੀ ਮੁਤਾਬਿਕ ਕਾਰ ਚਲਾ ਰਿਹਾ  ਹਰਜੋਗਿੰਦਰ ਸਿੰਘ ਉਰਫ ਨੀਟਾ (ਕਰੀਬ 26 ਸਾਲ ) ਪੁੱਤਰ ਸਵ: ਜੀਤ ਸਿੰਘ ਵਾਸੀ ਗੁਰੂਸਰ ਆਪਣੇ ਕਿਸੇ ਦੋਸਤ ਨੂੰ ਟਰੇਨ ਚੜਾ ਕੇ ਵਾਪਸ ਆਪਣੇ ਪਿੰਡ ਨੂੰ ਵਾਪਿਸ ਪਰਤ ਰਿਹਾ ਸੀ। ਇਸੇ ਦੌਰਾਨ ਸ਼ਹਿਰ ਦੇ ਬਰਨਾਲਾ ਰੋਡ ਤੇ ਸਥਿਤ ਸਤਿਸੰਗ ਭਵਨ ਨੇੜੇ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਕਾਰ ਸੜਕ ਉਤੇ ਰੁੱਖ ਨਾਲ ਜਾ ਟਕਰਾਈ। ਉੱਥੇ ਹੀ ਹਾਦਸਾ ਹੋਣ ਦੀ ਜ਼ੋਰਦਾਰ ਅਵਾਜ ਸੁਣ ਕੇ ਆਸਪਾਸ ਦੇ ਲੋਕ ਘਟਨਾ ਵਾਲੀ ਜਗਾ ਵੱਲ ਦੌੜੇ ਤੇ ਬਚਾਅ ਕਾਰਜ ਦੇ ਨਾਲ ਨਾਲ ਸਥਾਨਿਕ ਪੁਲਿਸ ਪ੍ਰਸ਼ਾਸਨ ਤੇ ਐਮਬੂਲੈਂਸ ਨੂੰ ਸੂਚਿਤ ਕੀਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਪ੍ਰਸ਼ਾਸਨ ਤੇ ਐਮਬੂਲੈਂਸ ਵੀ ਮੌਕੇ ਉਪਰ ਪੁੱਜੀ। ਜਖ਼ਮੀ ਨੌਜਵਾਨ ਨੂੰ ਹਸਪਤਾਲ 'ਚ ਲਿਆਂਦਾ ਗਿਆ ਜਿਥੇ ਕੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ।

ਜਿਵੇਂ ਹੀ ਇਹ ਖ਼ਬਰ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਤਾਂ ਘਰ ਵਿੱਚ ਮਾਤਮ ਪਸਰ ਗਿਆ ਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਮ੍ਰਿਤਕ ਨੌਜਵਾਨ ਹਰਜੋਗਿੰਦਰ ਸਿੰਘ ਜੋ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਕੁਝ ਦਿਨ ਪਹਿਲਾਂ ਆਪਣੇ ਪਿਤਾ ਦੀ ਮੌਤ ਹੋਣ ਕਰਕੇ ਪਿੰਡ ਛੁੱਟੀ ਤੇ ਆਇਆ ਹੋਇਆ ਸੀ ਜੋ ਕਿ ਕਰੀਬ ਦੋ ਦਿਨਾਂ ਬਾਅਦ ਉਸ ਦੀ ਛੁੱਟੀ ਵੀ ਖ਼ਤਮ ਹੋਣ ਵਾਲੀ ਸੀ। ਮ੍ਰਿਤਕ ਹਰਜੋਗਿੰਦਰ ਆਪਣੇ ਪਿੱਛੇ ਆਪਣੀ ਮਾਤਾ ਤੇ ਛੋਟੀ ਭੈਣ ਨੂੰ ਛੱਡ ਗਿਆ ਹੈ। ਅੱਜ ਦੇਰ ਸ਼ਾਮ ਮ੍ਰਿਤਕ ਦੀ ਛੋਟੀ ਭੈਣ ਨੇ ਆਪਣੇ ਭਰਾ ਦੇ ਮੱਥੇ ਉਪਰ ਸਿਹਰਾ ਬੰਨ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ।

Trending news