ਘੁਟਾਲਾ ਹੋ ਜਾਏ ਤਾਂ ਨਹੀਂ ਡੁੱਬੇਗਾ ਪੈਸਾ,ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਦੇ ਲਈ ਚੰਗੀ ਖ਼ਬਰ

 ਸਰਕਾਰ ਨੇ ਇਸ ਫ਼ੈਸਲੇ ਨੂੰ ਦੱਸਿਆ ਇਤਿਹਾਸਕ

 ਘੁਟਾਲਾ ਹੋ ਜਾਏ ਤਾਂ ਨਹੀਂ ਡੁੱਬੇਗਾ ਪੈਸਾ,ਕੋਆਪਰੇਟਿਵ ਬੈਂਕ ਖਾਤਾ ਧਾਰਕਾਂ ਦੇ ਲਈ ਚੰਗੀ ਖ਼ਬਰ
ਸਰਕਾਰ ਨੇ ਇਸ ਫ਼ੈਸਲੇ ਨੂੰ ਦੱਸਿਆ ਇਤਿਹਾਸਕ

ਦਿੱਲੀ : ਪਿਛਲੇ ਕੁੱਝ ਮਹੀਨਿਆਂ ਦੇ ਅੰਦਰ ਬੈਂਕ ਘੁਟਾਲੇ ( Bank Fraud) ਦੇ ਮਾਮਲਿਆਂ ਦੀ ਖ਼ਬਰਾਂ ਆ ਰਹੀਆਂ ਨੇ, ਇਸ ਵਜ੍ਹਾਂ ਨਾਲ ਖਾਤਾ ਧਾਰਕਾਂ ਵਿੱਚ ਬੈਂਕ ਨੂੰ ਲੈਕੇ ਅਵਿਸ਼ਵਾਸ ਵਧ ਗਿਆ ਹੈ, ਸਰਕਾਰੀ ਅਤੇ ਨਿੱਜੀ ਬੈਂਕ ਵਿੱਚ ਜਮਾ ਪੈਸਾ ਤਾਂ ਫਿਰ ਵੀ ਬਚਨ ਦੀ ਉਮੀਦ ਹੈ, ਪਰ ਕੋਆਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਨੂੰ ਹਮੇਸ਼ਾ ਉਨ੍ਹਾਂ ਦੇ ਪੈਸੇ ਡੁੱਬਣ ਦੀ ਚਿੰਤਾ ਸਤਾਉਂਦੀ ਹੈ, ਇਸ ਵਿੱਚ ਕੇਂਦਰ ਸਰਕਾਰ ਨੇ ਇੱਕ ਅਜਿਹਾ ਫ਼ੈਸਲਾ ਕੀਤਾ ਹੈ ਜਿਸ ਦੇ ਲਾਗੂ ਹੁੰਦੇ ਹੀ ਕੋ-ਆਪਰੇਟਿਵ ਬੈਂਕ (Co-Operative Bank) ਖ਼ਾਤਾ ਧਾਰਕਾਂ ਦੇ ਪੈਸੇ ਆਸਾਨੀ ਨਾਲ ਨਹੀਂ ਡੁੱਬ ਸਕਣਗੇ 

ਕੋ-ਆਪਰੇਟਿਵ ਬੈਂਕਾਂ ਦੀ ਨਿਗਰਾਨੀ ਹੁਣ ਰਿਜ਼ਰਵਰ ਬੈਂਕ ਦੇ ਜ਼ਿੰਮੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ (Narender Modi) ਦੀ ਪ੍ਰਧਾਨਗੀ ਵਿੱਚ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਕੋ-ਆਪਰੇਟਿਵ ਬੈਂਕ ਦੀ ਦੇਖਰੇਖ਼ ਦਾ ਸਾਰਾ ਕੰਮ ਰਿਜ਼ਰਵ  ਬੈਂਕ ਨੂੰ ਸੌਂਪ ਦਿੱਤਾ ਹੈ, ਇਸ ਕਦਮ ਦਾ ਮਕਸਦ ਦੇਸ਼ ਵਿੱਚ (PMC BANK)
ਵਰਗੇ ਘੁਟਾਲੇ ਰੋਕਣ ਅਤੇ ਸਹਿਕਾਰੀ ਬੈਂਕਾਂ ਦੇ ਗਾਹਕਾਂ ਨੂੰ ਭਰੋਸਾ ਦੇਣਾ ਹੈ, ਇਸ ਦੇ ਲਈ ਰਾਸ਼ਟਰਪਤੀ ਨੇ ਨੋਟੀਫ਼ਿਕੇਸ਼ਨ ਵੀ ਜਾਰੀ ਕਰਨਗੇ

ਨਹੀਂ ਹੋਵੇਗੀ ਗੜਬੜੀ 

ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਇਤਿਹਾਸਿਕ ਦੱਸਦੇ ਹੋਏ ਕਿਹਾ ਕਿ ਦੇਸ਼ ਵਿੱਚ 1,540 ਸ਼ਹਿਰੀ ਸਹਿਕਾਰੀ ਬੈਂਕ ਅਤੇ ਸੂਬੇ ਦੇ ਸਹਿਕਾਰੀ ਬੈਂਕ ਹੁਣ ਰਿਜ਼ਰਵ ਬੈਂਕ ਦੀ ਅਧੀਨ ਆ ਜਾਣਗੇ,  ਜਾਵੇੜਕਰ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦੇ ਖ਼ਾਤਾ ਧਾਰਕਾਂ ਨੂੰ ਭਰੋਸਾ ਹੋਵੇਗਾ ਕਿ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ

ਦੇਸ਼ ਵਿੱਚ ਕੁੱਲ 1,482 ਸ਼ਹਿਰੀ ਸਹਿਕਾਰੀ ਬੈਂਕ ਅਤੇ 58 ਦੇ ਕਰੀਬ ਸੂਬੇ ਦੇ ਸਹਿਕਾਰੀ ਬੈਂਕਾਂ ਵਿੱਚ 8.6 ਕਰੋੜ ਗਾਹਕ ਜੁੜੇ ਨੇ, ਇੰਨਾ ਬੈਂਕਾਂ ਵਿੱਚ ਤਕਰੀਬਨ 4.85 ਲੱਖ ਕਰੋੜ ਰੁਪਏ ਜਮਾ ਹੈ