ਧਾਰਮਿਕ ਥਾਵਾਂ ਬੰਦ ਤਾਂ ਸ਼ਰਾਬ ਦੇ ਠੇਕੇ ਕਿਵੇਂ ਖੁੱਲ੍ਹੇ,ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਪੰਜਾਬ ਸਰਕਾਰ ਤੋਂ ਸਵਾਲ

ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਕਿਹਾ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਤਾਂ ਘਰੇਲੂ ਹਿੰਸਾ ਵੀ ਵਧੇਗੀ 

ਧਾਰਮਿਕ ਥਾਵਾਂ ਬੰਦ ਤਾਂ ਸ਼ਰਾਬ ਦੇ ਠੇਕੇ ਕਿਵੇਂ ਖੁੱਲ੍ਹੇ,ਜਥੇਦਾਰ ਸ੍ਰੀ ਅਕਾਲ ਤਖ਼ਤ ਦਾ ਪੰਜਾਬ ਸਰਕਾਰ ਤੋਂ ਸਵਾਲ
ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਕਿਹਾ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਤਾਂ ਘਰੇਲੂ ਹਿੰਸਾ ਵੀ ਵਧੇਗੀ

ਕੁਲਵੀਰ ਦੀਵਾਨ/ਚੰਡੀਗੜ੍ਹ : ਪੰਜਾਬ ਵਿੱਚ ਸਖ਼ਤ ਦਿਸ਼ਾ-ਨਿਰਦੇਸ਼ਾਂ ਅਧੀਨ ਸ਼ਰਾਬ ਦੇ ਠੇਕੇ ਸ਼ੁਰੂ ਹੋ ਗਏ ਨੇ, ਪਰ ਇਨ੍ਹਾਂ ਦੇ ਖੁੱਲ੍ਹਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ   ਸਖ਼ਤ ਇਤਰਾਜ਼ ਜਤਾਇਆ ਹੈ, ਉਨ੍ਹਾਂ ਕਿਹਾ ਕੀ ਕੋਰੋਨਾ ਵਰਗੀ ਮਹਾਂਮਾਰੀ ਦੀ ਵਜ੍ਹਾਂ ਕਰਕੇ ਗੁਰੂਘਰ,ਮੰਦਰ,ਮਸਜਿਦ ਅਤੇ ਗਿਰਜਾਘਰ ਬੰਦ ਨੇ ਤਾਂ ਆਖ਼ਿਰ ਸਰਕਾਰ ਨੇ ਕਿਵੇਂ ਸ਼ਰਾਬ ਦੇ ਠੇਕੇ ਖੌਲਣ ਦੀ ਇਜਾਜ਼ਤ ਦਿੱਤੀ ਹੈ,  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸ਼ਰਾਬ ਹੀ ਘਰੇਲੂ ਹਿੰਸਾ ਦਾ ਸਭ ਤੋਂ ਵੱਡਾ ਕਾਰਨ ਹੈ ਹੁਣ ਜਦੋਂ ਸ਼ਰਾਬ ਦੇ ਠੇਕੇ ਖੁੱਲ੍ਹਣਗੇ ਤਾਂ ਇਹ ਮਾਮਲੇ ਵੀ ਵਧਣਗੇ, ਉਨ੍ਹਾਂ ਕਿਹਾ ਕੀ ਲੋਕ ਪਹਿਲਾਂ ਹੀ ਕੋਰੋਨਾ ਨਾਲ ਪਰੇਸ਼ਾਨ ਨੇ ਅਜਿਹੇ ਵਿੱਚ ਸ਼ਰਾਬ ਦਾ ਮਾਨਸਿਕ ਹਾਲਾਤ 'ਤੇ ਬੁਰਾ ਅਸਰ ਵੇਖਣ ਨੂੰ ਮਿਲੇਗਾ, ਉਧਰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਵੀ ਜਥੇਦਾਰ ਦੇ ਬਿਆਨ ਨਾਲ ਸਹਿਮਤੀ ਜਤਾਈ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਪੰਜਾਬ ਪੁਲਿਸ ਨੇ ਵੀ ਕੁੱਝ ਦਿਨ ਪਹਿਲੇ ਅੰਕੜੇ ਜਾਰੀ ਕੀਤੇ ਸਨ ਜਿਸ ਵਿੱਚ ਦੱਸਿਆ ਗਿਆ ਸੀ ਕੀ ਲਾਕਡਾਊਨ ਦੌਰਾਨ ਸੂਬੇ ਵਿੱਚ ਘਰੇਲੂ ਹਿੱਸਾ ਦੇ ਮਾਮਲੇ ਵਧੇ ਨੇ   

ਇਹ ਵੀ ਜ਼ਰੂਰ ਪੜੋ

ਪੰਜਾਬ ਦੀਆਂ ਸੜਕਾਂ 'ਤੇ ਕਰਫ਼ਿਊ ਘਰਾਂ ਵਿੱਚ ਹਿੰਸਾ !

ਸ਼ਰਾਬ ਦੇ ਠੇਕਿਆਂ 'ਤੇ ਸਿਆਸਤ

ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਜਥੇਦਾਰ   ਅਕਾਲ ਤਖ਼ਤ ਦੇ ਬਿਆਨ ਨਾਲ ਸਹਿਮਤੀ ਜਤਾਈ ਹੈ, ਉਨ੍ਹਾਂ ਕਿਹਾ ਸਰਕਾਰ ਨੂੰ ਸੋਚਨਾ ਚਾਹੀਦਾ ਹੈ ਕੀ ਸਿਹਤ ਜ਼ਰੂਰੀ ਹੈ ਜਾਂ ਪੈਸਾ,ਉਧਰ ਕਾਂਗਰਸ ਦੇ ਬੁਲਾਰੇ ਬਲਜੀਤ ਚਹਿਲ ਨੇ ਕਿਹਾ ਠੇਕੇ ਖੌਲਣਾ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਲੀ ਮਦਦ ਨਹੀਂ ਮਿਲ ਰਹੀ ਹੈ, ਕੋਰੋਨਾ ਨਾਲ ਲੜਨ ਦੇ ਲਈ ਸੂਬੇ ਨੂੰ ਪੈਸੇ ਦੀ ਜ਼ਰੂਰਤ ਹੈ ਇਸ ਲਈ ਸ਼ਰਾਬ ਦੀਆਂ ਦੁਕਾਨਾਂ ਖੌਲਣ ਦਾ ਫ਼ੈਸਲਾ ਲਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਸ਼ਰਾਬ ਨਾਲ ਨਾ ਸਿਰਫ਼ ਘਰੇਲੂ ਹਿੰਸਾ ਵਧੇਗੀ ਬਲਕਿ ਲੋਕਾਂ ਦੀ ਇਮਯੂਨਿਟੀ ਪਾਵਰ ਵੀ ਘਟੇਗੀ ਜਦਕਿ ਡਾਕਟਰ ਲੋਕਾਂ ਨੂੰ ਵਾਰ-ਵਾਰ ਆਪਣੀ ਇਮਯੂਨਿਟੀ ਪਾਵਰ ਵਧਾਉਣ ਬਾਰੇ ਸਲਾਹ ਦੇ ਰਹੇ ਨੇ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕੀ ਸ਼ਰਾਬ ਦੇ ਨਾਲ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉੱਡਣਗੀਆਂ ਅਤੇ ਇਸ ਮੁਸ਼ਕਿਲ ਵੇਲੇ ਜਦੋਂ ਲੋਕਾਂ ਕੋਲ ਪੈਸੇ ਦੀ ਕਮੀ ਹੈ ਤਾਂ ਕੁੱਝ ਲੋਕ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਦੇ ਲਈ ਸ਼ਰਾਬ ਵਿੱਚ ਪੈਸੇ ਖ਼ਰਚ ਕਰਨਗੇ, ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਮਿਲਣ ਵਾਲੇ ਮਾਲੀਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਕੀ ਸੂਬਾ ਸਰਕਾਰ ਨੂੰ ਪਿਛਲੇ ਸਾਲ 5200 ਕਰੋੜ ਸ਼ਰਾਬ ਤੋਂ ਕਮਾਈ ਹੋਈ ਸੀ ਯਾਨੀ ਹਰ ਮਹੀਨੇ 400 ਕਰੋੜ ਅਜਿਹੇ ਵਿੱਚ ਪੰਜਾਬ ਸਰਕਾਰ ਅਪ੍ਰੈਲ ਮਹੀਨੇ ਵਿੱਚ 3200 ਕਰੋੜ ਦੇ ਨੁਕਸਾਨ ਦਾ ਦਾਅਵਾ ਕਰ ਰਹੀ ਹੈ ਤਾਂ ਕਿਵੇਂ ਇਹ ਛੋਟੀ ਜੀ ਰਕਮ ਸਰਕਾਰ ਨੂੰ ਰਾਹਤ ਦੇ ਸਕੇਗੀ