ਦਿੱਗਵਿਜੇ ਸਿੰਘ ਨੇ ਮੰਗੀ ਮੁਆਫ਼ੀ,ਸਿੱਖ ਭਾਵਨਾਵਾਂ ਭੜਕਾਉਣ 'ਤੇ DSGMC ਨੇ ਕੀਤੀ ਸੀ ਪੁਲਿਸ ਸ਼ਿਕਾਇਤ

ਦਿੱਗਵਿਜੇ ਸਿੰਘ ਨੇ ਟਵੀਟ ਕਰਕੇ ਕੋਰੋਨਾ ਪੋਜ਼ੀਟਿਵ ਸਿੱਖ ਸ਼ਰਧਾਲੂਆਂ ਦੀ ਤੁਲਨਾ ਤਬਲੀਗੀ ਸਮਾਜ ਨਾਲ ਕੀਤੀ ਸੀ 

ਦਿੱਗਵਿਜੇ ਸਿੰਘ ਨੇ ਮੰਗੀ ਮੁਆਫ਼ੀ,ਸਿੱਖ ਭਾਵਨਾਵਾਂ ਭੜਕਾਉਣ 'ਤੇ DSGMC ਨੇ ਕੀਤੀ ਸੀ ਪੁਲਿਸ ਸ਼ਿਕਾਇਤ
ਦਿੱਗਵਿਜੇ ਸਿੰਘ ਨੇ ਟਵੀਟ ਕਰਕੇ ਕੋਰੋਨਾ ਪੋਜ਼ੀਟਿਵ ਸਿੱਖ ਸ਼ਰਧਾਲੂਆਂ ਦੀ ਤੁਲਨਾ ਤਬਲੀਗੀ ਸਮਾਜ ਨਾਲ ਕੀਤੀ ਸੀ

ਚੰਡੀਗੜ੍ਹ : ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿੱਚ ਕੋਰੋਨਾ ਪੋਜ਼ੀਟਿਵ ਆਉਣ 'ਤੇ ਪੰਜਾਬ ਦੀ ਸਿਆਸਤ ਤਾਂ ਭਖ ਗਈ ਹੈ ਕਾਂਗਰਸ ਅਤੇ ਅਕਾਲੀ ਦਲ ਇੱਕ ਦੂਜੇ ਨੂੰ ਘੇਰ ਰਹੇ ਨੇ ਹੁਣ ਇਸ ਮੁੱਦੇ ਨੇ ਦਿੱਲੀ ਅਤੇ ਮੱਧ ਪ੍ਰਦੇਸ਼ ਦੀ ਸਿਆਸਤ ਨੂੰ ਵੀ ਗਰਮਾ ਦਿੱਤਾ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਖ਼ਿਲਾਫ਼ ਸੈਕਸ਼ਨ 295-A,298,153-A,153-B IPC ਅਧੀਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਸ਼ਿਕਾਇਤ ਦਰਜ ਕੀਤੀ ਹੈ, ਸਿਰਸਾ ਨੇ ਦਿੱਗਵਿਜੇ ਸਿੰਘ ਦੇ 3 ਮਈ ਦੇ  ਟਵੀਟ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ ਲਿਖਿਆ ਸੀ 'ਪੰਜਾਬ ਵਿੱਚ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੇ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਨਾਲ ਹੀ ਸਵਾਲ ਕਰਦੇ ਹੋਏ ਲਿਖਿਆ ਕੀ ਤਬਲੀਗੀ ਜਮਾਤ ਨਾਲ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ' ? ਸਿਰਫ਼ ਇਨ੍ਹਾਂ ਹੀ ਨਹੀਂ ਦਿੱਗ ਵਿਜੇ ਸਿੰਘ ਨੇ ਆਪਣੇ ਪੋਸਟ 'ਤੇ ਸ੍ਰੀ ਦਰਬਾਰ ਸਾਹਿਬ ਦੀ ਫ਼ੋਟੋ ਵੀ ਲਗਾਈ ਸੀ, ਹਾਲਾਂਕਿ ਮਾਮਲਾ ਵਧ ਦਾ ਵੇਖ ਦੇ ਹੋਏ ਦਿੱਗ ਵਿਜੇ ਸਿੰਘ ਨੇ ਹੁਣ ਸਿੱਖ ਸੰਗਤ ਤੋਂ ਮੁਆਫ਼ੀ ਮੰਗ ਲਈ ਹੈ,ਉਨ੍ਹਾਂ ਕਿਹਾ ' ਮੇਰੀ ਮਨਸ਼ਾ ਕਿਸੇ ਨੂੰ ਦੁੱਖ ਪਹੁੰਚਾਉਣ ਦੀ ਨਹੀਂ ਸੀ ਪਰ ਜੇਕਰ ਕਿਸੇ ਨੂੰ ਵੀ ਮੇਰੇ ਟਵੀਟ ਨਾਲ ਇਤਰਾਜ਼ ਹੈ ਤਾਂ ਮੈਂ ਉਸ ਦੇ ਲਈ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ,ਮੈਂ ਗਾਂਧੀਵਾਧੀ ਅਤੇ ਧਾਰਮਿਕ ਇਨਸਾਨ ਹਾਂ ਅਤੇ ਸਾਰੇ ਧਰਮਾ ਦਾ ਸਨਮਾਨ ਕਰਦਾ ਹਾਂ' 

ਕਾਂਗਰਸ ਅਤੇ ਅਕਾਲੀ ਦਲ ਆਹਮੋ-ਸਾਹਮਣੇ  

 ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਹਜ਼ੂਰ ਸਾਹਿਬ ਤੋਂ ਪਰਤੇ  ਵਾਲੇ 1000 ਪੰਜਾਬੀਆਂ ਵਿੱਚੋਂ 27 ਫੀਸਦੀ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਪਰ ਪੰਜਾਬ ਸਰਕਾਰ ਵੱਲੋਂ ਪੇਸ਼ ਇਨ੍ਹਾਂ ਅੰਕੜਿਆ ਨੇ ਅਕਾਲੀ ਦਲ ਨੂੰ ਪੰਜਾਬ ਸਰਕਾਰ ਦੇ ਨਿਸ਼ਾਨਾ ਲਗਾਉਣ ਦਾ ਮੌਕਾ ਦਿੱਤਾ ਸੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕੀ ਸ਼ਰਧਾਲੂਆਂ ਨੂੰ ਲਿਆਉਣ ਦੇ ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਨਹੀਂ ਕੀਤਾ ਗਿਆ ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਸਿੱਖ ਸੰਗਤ ਤੋਂ ਮੁਆਫ਼ੀ ਮੰਗਣ ਸਿਰਫ਼ ਇਨ੍ਹਾਂ ਹੀ ਨਹੀਂ ਅਕਾਲੀ ਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਵੀ ਅਸਤੀਫ਼ਾ ਮੰਗਿਆ ਸੀ ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕੀ ਅਕਾਲੀ ਦਲ ਨੂੰ ਕੋਰੋਨਾ ਦੀ ਜੰਗ ਦੌਰਾਨ ਇਸ ਤਰ੍ਹਾਂ ਦੀ ਸਿਆਸਤ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ,ਉਨ੍ਹਾਂ ਕਿਹਾ ਸੀ ਇਹ ਮੌਕਾ ਹੈ ਜਦੋਂ ਪੰਜਾਬ ਦੀ ਹਰ ਸਿਆਸੀ ਪਾਰਟੀ ਨੂੰ ਮੋਢੇ ਨਾਲ ਮੋਢਾ ਮਿਲਾਕੇ ਜਨਤਾ ਦੀ ਭਲਾਈ ਲਈ ਖੜਾਂ ਹੋਣਾ ਚਾਹੀਦਾ ਹੈ