ਅਮਰਨਾਥ ਯਾਤਰਾ 'ਤੇ ਦਹਿਸ਼ਤਗਰਦਾਂ ਦਾ ਖ਼ਤਰਾ, ਜਾਣੋ ਕੀ ਹੈ ਕਸ਼ਮੀਰ ਵਿੱਚ ਦਹਿਸ਼ਤਗਰਦੀ ਦਾ 'ਕੋਰਡ 130'

 21 ਜੁਲਾਈ ਤੋਂ ਸ਼ੁਰੂ ਹੋ ਰਹੇ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ

ਅਮਰਨਾਥ ਯਾਤਰਾ 'ਤੇ ਦਹਿਸ਼ਤਗਰਦਾਂ ਦਾ ਖ਼ਤਰਾ, ਜਾਣੋ ਕੀ ਹੈ ਕਸ਼ਮੀਰ  ਵਿੱਚ ਦਹਿਸ਼ਤਗਰਦੀ ਦਾ 'ਕੋਰਡ 130'
21 ਜੁਲਾਈ ਤੋਂ ਸ਼ੁਰੂ ਹੋ ਰਹੇ ਨੇ ਬਾਬਾ ਬਰਫ਼ਾਨੀ ਦੇ ਦਰਸ਼ਨ

ਸ੍ਰੀਨਗਰ : ਕਸ਼ਮੀਰ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਫ਼ੌਜ ਦੇ ਆਪਰੇਸ਼ਨ ਤੋਂ ਪਰੇਸ਼ਾਨ ਦਹਿਸ਼ਤਗਰਦ ਹੁਣ ਅਮਰਨਾਥ ਯਾਤਰਾ(Amarnath Yatra) ਨੂੰ ਨਿਸ਼ਾਨਾ ਬਣਾ  ਸਕਦੇ ਨੇ, ਦਹਿਸ਼ਤਗਰਦ ਕਸ਼ਮੀਰ ਵਿੱਚ ਹਾਈਵੇਅ ਨੰਬਰ 44 'ਤੇ ਅਮਰਨਾਥ ਯਾਤਰਾ 'ਤੇ ਹਮਲੇ ਦੀ ਸਾਜਿਸ਼ ਕਰ ਰਹੇ ਨੇ, ਹਾਲਾਂਕਿ ਦਹਿਸ਼ਤਗਰਦਾਂ ਦੀ ਇਹ ਨਾਪਾਕ ਸਾਜਿਸ਼ ਕਦੇ ਵੀ ਕਾਮਯਾਬ ਨਹੀਂ ਹੋਵੇਗੀ, ਕਿਉਂਕਿ ਫ਼ੌਜ ਅਤੇ ਸੁਰੱਖਿਆ ਮੁਲਾਜ਼ਮ ਅਲਰਟ 'ਤੇ ਨੇ, ਬਾਬਾ ਬਰਫ਼ਾਨੀ
ਦੇ ਭਗਤ 21 ਜੁਲਾਈ ਤੋਂ ਪੂਰੇ ਜੋਸ਼ ਨਾਲ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨਗੇ  

ਕਸ਼ਮੀਰ ਵਿੱਚ ਦਹਿਸ਼ਤਗਰਦ ਦਾ 'ਕੋਰਡ 130'

ਜਦੋਂ ਸ਼ਿਵ ਜੀ ਦੀ ਤੀਜੀ ਅੱਖ ਖੁੱਲ ਦੀ ਹੈ ਤਾਂ ਸਭ ਕੁੱਝ ਨਾਸ਼ ਹੋ ਜਾਂਦਾ ਹੈ, ਵੈਸੇ ਹੀ ਕਸ਼ਮੀਰ ਵਿੱਚ ਫ਼ੌਜ ਨੇ ਆਪਣੀ ਤੀਜੀ ਅੱਖ ਨਾਲ ਦਹਿਸ਼ਤਗਰਦਾਂ ਦਾ ਅੰਤ ਕਰ ਰਹੀ ਹੈ, ਫ਼ੌਜ ਦੇ ਆਪਰੇਸ਼ਨ ਆਲ ਆਊਟ  ਨਾਲ ਦਹਿਸ਼ਤਗਰਦਾਂ ਵਿੱਚ ਖਲਬਲੀ ਮੱਚ ਗਈ ਹੈ, ਦਹਿਸ਼ਤਗਰਦ ਸ਼ਿਵ ਭਗਤਾਂ ਦਾ ਬਾਲ ਵੀ ਬਾਕਾ ਨਹੀਂ ਕਰ ਸਕਣਗੇ, 21 ਜੁਲਾਈ ਨੂੰ ਸ਼ੁਰੂ ਹੋ ਰਹੀ ਇਹ ਯਾਤਰਾ  ਇਸ ਵਾਰ 3 ਅਗਸਤ ਤੱਕ ਹੀ ਹੋਵੇਗੀ, ਇਸ ਵਕਤ ਦੱਖਣੀ 
ਕਸ਼ਮੀਰ ਵਿੱਚ ਤਕਰੀਬਨ 100 ਦੇ ਕਰੀਬ ਦਹਿਸ਼ਤਗਰਦ ਮੌਜੂਦ ਨੇ, 30 ਪਾਕਿਸਤਾਨ ਦਹਿਸ਼ਤਗਰਦ ਹਮਲੇ ਦੀ ਫ਼ਿਰਾਕ ਵਿੱਚ ਨੇ, ਦੱਖਣੀ ਕਸ਼ਮੀਰ ਵਿੱਚ ਫ਼ੌਜ ਨੇ ਦਹਿਸ਼ਤਗਰਦਾਂ ਖ਼ਿਲਾਫ਼ ਵੱਡਾ ਅਭਿਆਨ ਚਲਾਇਆ ਹੈ, 2019 ਵਿੱਚ ਵੀ ਦਹਿਸ਼ਤਗਰਦਾਂ ਨੇ ਅਮਰਨਾਥ ਯਾਤਰਾ ਦੌਰਾਨ ਹਮਲੇ ਦੀ ਸਾਜਿਸ਼ ਕੀਤੀ ਸੀ 

ਰੋਜ਼ਾਨਾ ਇੰਨੇ ਯਾਤਰੀ ਕਰ ਸਕਣਗੇ ਗੁਫ਼ਾ ਦੇ ਦਰਸ਼ਨ

ਕੋਰੋਨਾ ਕਾਲ ਦੀ ਵਜ੍ਹਾਂ ਕਰ ਕੇ ਰੋਜ਼ਾਨਾ 500 ਤੀਰਥ ਯਾਤਰੀ ਹੀ ਭਗਵਾਨ ਸ਼ਿਵ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰ ਸਕਣਗੇ, 55 ਸਾਲ ਤੋਂ ਘੱਟ ਉਮਰ ਦੇ ਲੋਕ ਹੀ ਇਸ ਯਾਤਰਾ ਵਿੱਚ ਹਿੱਸਾ ਲੈ ਸਕਣਗੇ,ਯਾਤਰਾ ਦੇ ਦੌਰਾਨ ਕੋਰੋਨਾ ਨਾਲ ਜੁੜੀ ਸਾਰੀ ਗਾਈਡ ਲਾਈਨਾਂ ਦਾ ਪਾਲਨ ਕਰਨਾ ਹੋਵੇਗਾ 

 

<iframe width="100%" height="350" src="https://zeenews.india.com/hindi/zeephh/live-tv/embed" frameborder="0" allow="accelerometer; autoplay; encrypted-media; gyroscope; picture-in-picture"
allowfullscreen></iframe>