21 ਜੁਲਾਈ ਨੂੰ ਸ਼ੁਰੂ ਹੋ ਸਕਦੀ ਹੈ ਅਮਰਨਾਥ ਯਾਤਰਾ,LG ਨੇ ਕੀਤੀ ਪੂਜਾ

ਬਾਬਾ ਬਰਫ਼ਾਨੀ ਦੇ ਭਗਤਾ ਦੇ ਲਈ ਚੰਗੀ ਖ਼ਬਰ,21 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ

21 ਜੁਲਾਈ ਨੂੰ ਸ਼ੁਰੂ ਹੋ ਸਕਦੀ ਹੈ ਅਮਰਨਾਥ ਯਾਤਰਾ,LG ਨੇ ਕੀਤੀ ਪੂਜਾ
ਬਾਬਾ ਬਰਫ਼ਾਨੀ ਦੇ ਭਗਤਾ ਦੇ ਲਈ ਚੰਗੀ ਖ਼ਬਰ,21 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਯਾਤਰਾ

ਸ੍ਰੀ ਨਗਰ : ਬਾਬਾ ਬਰਫ਼ਾਨੀ ਦੇ ਭਗਤਾਂ ਦੇ ਲਈ ਚੰਗੀ ਖ਼ਬਰ ਹੈ, ਅਮਰਨਾਥ ਯਾਤਰਾ 21 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ, ਜੰਮੂ-ਕਸ਼ਮੀਰ ਦੇ LG ਜੀਸੀ ਮੁਮੂ ਨੇ ਬਾਬਾ ਬਰਫ਼ਾਨੀ ਦੀ ਪੂਜਾ ਕੀਤੀ ਇਸ ਵਿੱਚ ਬਾਬਾ ਬਰਫ਼ਾਨੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਇਸ ਤੋਂ ਇਲਾਵਾ ਇਸ ਵਾਰ ਬਾਬਾ ਬਰਫ਼ਾਨੀ ਖ਼ੁਦ ਤੁਹਾਨੂੰ ਦਰਸ਼ਨ ਦੇਣ ਵਾਲੇ ਨੇ,ਪਵਿੱਤਰ ਗੁਫ਼ਾ ਵਿੱਚ ਆਰਤੀ ਸ਼ੁਰੂ ਹੋ ਚੁੱਕੀ ਹੈ  ਜਿਸ ਦਾ ਪਹਿਲੀ ਵਾਰ ਦੂਰਦਰਸ਼ਨ 'ਤੇ ਪ੍ਰਸਾਰਣ ਕੀਤਾ ਗਿਆ ਹੈ

-1 ਦਿਨ ਵਿੱਚ ਗੁਫ਼ਾ ਤੱਕ 500 ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਹੋਵੇਗੀ 
- ਬਾਹਰ ਤੋਂ ਆਉਣ ਵਾਲਿਆਂ ਨੂੰ ਕੋਰੋਨਾ ਦੀ ਜਾਂਚ ਕਰਵਾਉਣੀ ਹੋਵੇਗੀ
- ਜਦੋਂ ਤੱਕ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ,ਕੁਆਰੰਟੀਨ ਸੈਂਟਰ ਵਿੱਚ ਹੀ ਰਹਿਣਾ ਹੋਵੇਗਾ
- 55 ਸਾਲ ਤੋਂ ਘੱਟ ਉਮਰ ਦੇ ਭਗਤਾਂ ਨੂੰ ਇਜਾਜ਼ਤ ਦੇਣ 'ਤੇ ਵਿਚਾਰ ਚੱਲ ਰਿਹਾ ਹੈ
- ਹੈਲੀਕਾਪਟਰ ਦੀ ਬੁਕਿੰਗ ਨੂੰ ਲੈਕੇ ਫ਼ੈਸਲਾ ਨਹੀਂ ਲਿਆ ਗਿਆ ਹੈ

ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ.ਆਰ ਸੁਬਰਾਮਨੀਅਮ ਯਾਤਰਾ ਨੂੰ ਲੈਕੇ ਕੰਮ ਕਰ ਰਹੇ ਨੇ, ਉਨ੍ਹਾਂ ਨੇ ਨੀਲਗ੍ਰਥ ਤੋਂ ਬਾਲਟਾਲ ਦੇ ਰਸਤੇ ਦੀ ਸਮੀਖਿਆ ਕੀਤੀ, ਪ੍ਰਸ਼ਾਸਨ ਨੇ ਯਾਤਰਾ ਮਾਰਗ ਦੇ ਤੈਨਾਤ ਸਿਹਤ ਮੁਲਾਜ਼ਮਾਂ ਅਤੇ ਡਾਕਟਰਾਂ ਦੇ ਲਈ PPE KIT ਅਤੇ ਹੋਰ ਸੁਰੱਖਿਆ ਪ੍ਰਬੰਧ ਕਰਵਾਏ ਨੇ, ਇਸ ਵਾਰ ਯਾਤਰਾ 23 ਜੂਨ ਨੂੰ ਸ਼ੁਰੂ ਹੋਣੀ ਸੀ ਪਰ ਕੋਰੋਨਾ ਦੀ ਵਜ੍ਹਾਂ ਕਰ ਕੇ ਇਹ ਦੇਰ ਨਾਲ ਸ਼ੁਰੂ ਹੋਵੇਗੀ