ਏਅਰਪੋਰਟ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਟੈਚੀ 'ਚ ਲੁਕਾ ਕੇ ਲਿਜਾਉਂਦਾ ਸ਼ਖ਼ਸ ਕਾਬੂ, ਡੇਰੇ ਨਾਲ ਸਬੰਧ,ਇਸ ਤਰ੍ਹਾਂ ਫੜਿਆ

SGPC ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੌਂਪੇ ਗਏ 

ਏਅਰਪੋਰਟ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਟੈਚੀ 'ਚ ਲੁਕਾ ਕੇ ਲਿਜਾਉਂਦਾ ਸ਼ਖ਼ਸ ਕਾਬੂ, ਡੇਰੇ ਨਾਲ ਸਬੰਧ,ਇਸ ਤਰ੍ਹਾਂ ਫੜਿਆ
SGPC ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੌਂਪੇ ਗਏ

ਅਨਮੋਲ ਗੁਲਾਟੀ/ਅਮ੍ਰਿਤਸਰ : ਅੰਮ੍ਰਿਤਸਰ ਏਅਰਪੋਰਟ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੁਕਾ ਕੇ ਲਿਜਾਉਂਦੇ ਇੱਕ ਸਖ਼ਸ ਨੂੰ ਏਅਰਪੋਰਟ ਅਥਾਰਿਟੀ ਨੇ ਫੜਿਆ ਹੈ,ਜਾਣਕਾਰੀ ਮੁਤਾਬਿਕ ਇਹ ਸ਼ਖ਼ਸ ਅਟੈਚੀ ਵਿੱਚ ਸਰੂਪ ਨੂੰ ਲੈਕੇ ਜਾ ਰਿਹਾ ਸੀ,ਮੌਕੇ 'ਤੇ SGPC ਅਤੇ ਸਤਕਾਰ ਕਮੇਟੀ ਦੇ ਮੈਂਬਰ ਪਹੁੰਚੇ ਅਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਸਤਕਾਰ ਨਾਲ ਆਪਣੇ ਨਾਲ ਲੈਕੇ ਗਏ, ਪਰ ਜਿਸ ਤਰ੍ਹਾਂ ਨਾਲ ਸਰੂਪ ਨੂੰ ਅਟੈਚੀ ਵਿੱਚ ਲੈਕੇ ਜਾਇਆ ਜਾ ਰਿਹਾ ਸੀ ਉਹ ਮਰਿਆਦਾ ਤੋਂ ਉਲਟ ਸੀ ਇਸ ਲਈ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਇਸ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੀ ਹੈ  

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਿਕ ਜਸਬੀਰ ਸਿੰਘ ਨਾਂ ਦਾ ਇਹ ਸ਼ਖ਼ਸ ਮੋਗਾ ਦਾ ਰਹਿਣ ਵਾਾਲਾ ਹੈ ਅਤੇ ਉਸ ਦਾ ਸਬੰਧ ਨਾਨਕਸਰ ਦੇ ਡੇਰੇ ਨਾਲ ਦੱਸਿਆ ਜਾ ਰਿਹਾ ਹੈ,ਇਸ ਸਖ਼ਸ ਨੂੰ ਇੱਕ ਆਟੋ ਡਰਾਇਵਰ ਦੀ ਸੂਚਨਾ 'ਤੇ ਫੜਿਆ ਗਿਆ, ਕਿਹਾ ਜਾ ਰਿਹਾ ਹੈ ਕਿ ਆਟੋ ਡਰਾਇਵਰ ਨੇ ਇਸ ਸ਼ਖ਼ਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਕੇ ਜਾਂਦੇ ਹੋਏ ਵੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਗਈ ਅਤੇ ਜਸਬੀਰ ਸਿੰਘ ਨੂੰ ਏਅਰਪੋਰਟ ਦੇ ਅੰਦਰ ਫੜਿਆ ਗਿਆ

ਮੋਗਾ ਦਾ ਜਸਬੀਰ ਸਿੰਘ ਸਪਾਈਸ ਜੈੱਟ ਦੀ ਫਲਾਈਟ 'ਤੇ ਅੰਮ੍ਰਿਤਸਰ ਤੋਂ ਦਿੱਲੀ ਅਤੇ ਉਸ ਤੋਂ ਬਾਅਦ ਪੁਣੇ ਜਾ ਰਿਹਾ ਸੀ ਪਰ ਉਸ ਨੂੰ ਰਸਤੇ ਵਿੱਚ ਵੀ ਫੜ ਲਿਆ ਗਿਆ,ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਕੀ ਕਰਨਾ ਸੀ ? ਇਸ ਬਾਰੇ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ

ਫਿਲਹਾਲ ਜਿਸ ਤਰ੍ਹਾਂ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਦਾ ਮਾਮਲਾ ਗਰਮਾਇਆ ਹੈ ਅਜਿਹੇ ਵਿੱਚ ਏਅਰਪੋਰਟ ਤੋਂ ਸਰੂਪ ਦਾ ਮਿਲਣਾ ਵੱਡਾ ਸਵਾਲ ਖੜੇ ਕਰ ਰਿਹਾ ਹੈ, ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਜਹਾਜ਼ ਰਾਹੀ ਭੇਜਿਆ ਜਾਂਦਾ ਹੈ ਪਰ ਸਰੂਪ ਪੂਰੇ ਸਤਕਾਰ ਦੇ ਨਾਲ ਲਿਜਾਇਆ ਜਾਂਦਾ ਹੈ,ਪਰ ਅਟੈਚੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਜਾਉਣ ਨਾਲ ਮਰਿਆਦਾ ਨੂੰ ਵੀ ਢਾਹ ਲੱਗੀ ਹੈ