ਗੁਰੂ ਘਰ ਦਾ ਪਿਛਲੇ 3 ਮਹੀਨੇ ਦਾ ਬਿਲ ਸਰਕਾਰ ਕਰੇ ਮਾਫ਼, SGPC ਦੀ CM ਕੈਪਟਨ ਤੋਂ ਮੰਗ

8 ਜੂਨ ਤੋਂ ਖੁੱਲ ਰਹੇ ਨੇ ਗੁਰੂ ਘਰ, ਲੌਂਗੋਵਾਲ ਨੇ ਫ਼ੈਸਲੇ ਦਾ ਕੀਤਾ ਸੁਆਗਤ

ਗੁਰੂ ਘਰ ਦਾ ਪਿਛਲੇ 3 ਮਹੀਨੇ ਦਾ ਬਿਲ ਸਰਕਾਰ ਕਰੇ ਮਾਫ਼, SGPC ਦੀ CM ਕੈਪਟਨ ਤੋਂ ਮੰਗ
8 ਜੂਨ ਤੋਂ ਖੁੱਲ ਰਹੇ ਨੇ ਗੁਰੂ ਘਰ, ਲੌਂਗੋਵਾਲ ਨੇ ਫ਼ੈਸਲੇ ਦਾ ਕੀਤਾ ਸੁਆਗਤ

ਅੰਮ੍ਰਿਤਸਰ : 6 ਜੂਨ ਨੂੰ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਹੈ, ਹਰ ਸਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ 'ਤੇ ਹੋਣ ਵਾਲੀ ਅਰਦਾਸ ਵਿੱਚ ਸ਼ਾਮਲ ਹੁੰਦੇ ਨੇ ਪਰ ਕੇਂਦਰ ਸਰਕਾਰ ਵੱਲੋਂ  8 ਜੂਨ ਤੋਂ  ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਦਿੱਤੀ ਗਈ ਹੈ, ਇਸ ਲਈ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿ ਕੇ ਹੀ ਅਰਦਾਸ ਵਿੱਚ ਸ਼ਾਮਲ ਹੋਣ, ਇਸ ਦੇ ਨਾਲ ਐੱਸਜੀਪੀਸੀ ਵੱਲੋਂ ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਦੇਣ 'ਤੇ ਕੇਂਦਰ ਅਤੇ ਸੂਬਾ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ, ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਐੱਸਜੀਪੀਸੀ ਵੱਲੋਂ ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਇਜੇਸ਼ਨ ਦਾ ਪੂਰੀ ਤਰ੍ਹਾਂ ਨਾਲ ਖ਼ਿਆਲ ਰੱਖਿਆ ਜਾਵੇਗਾ,ਐੱਸਜੀਪੀਸੀ ਪ੍ਰਧਾਨ ਨੇ ਉਮੀਦ ਜਤਾਈ ਕੀ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਦੇਸ਼ ਦੀਆਂ ਧਾਰਮਿਕ ਥਾਵਾਂ ਖੌਲਣ ਦੀ ਇਜਾਜ਼ਤ ਦਿੱਤੀ ਗਈ ਹੈ ਉਸੇ ਤਰ੍ਹਾਂ ਜਲਦ ਹੀ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੌਲ ਦਿੱਤਾ ਜਾਵੇਗਾ ਤਾਂ ਜੋ ਸੰਗਤਾਂ ਪੰਥ ਤੋਂ ਵਿੱਛੜੇ ਗੁਰਧਾਮਾਂ ਦੇ ਮੁੜ ਤੋਂ ਦਰਸ਼ਨ ਕਰ ਸਕਣ, ਲੌਂਗੋਵਾਲ ਨੇ ਪੰਜਾਬ ਸਰਕਾਰ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਝਾਲਰ ਵਾਲੀ ਪੱਗ ਬਦਲਣ ਦੀ ਅਪੀਲ ਨੂੰ ਮਨਜ਼ੂਰ ਕਰਨ 'ਤੇ ਵੀ ਮੁੱਖ ਮੰਤਰੀ ਕੈਪਟਨ ਦਾ ਧੰਨਵਾਦ ਕੀਤਾ  
 
ਬਿਜਲੀ ਬਿਲ ਨੂੰ ਲੈਕੇ CM ਨੂੰ ਅਪੀਲ 

ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਦੀਆਂ ਦਰਾਂ ਨੂੰ ਲੈਕੇ ਪੱਤਰ ਲਿਖਿਆ ਹੈ, ਲੌਂਗੋਵਾਲ ਨੇ ਕਿਹਾ ਬਿਜਲੀ ਦੀ ਦਰਾਂ ਵਿੱਚ 5 ਪੈਸੇ ਫ਼ੀ ਯੂਨਿਟ ਦਾ ਵਾਧਾ ਹੋਣ ਦੀ ਵਜ੍ਹਾਂ ਕਰਕੇ ਗੁਰੂ ਘਰ ਦੀ ਗੋਲਕ 'ਤੇ ਸਾਲਾਨਾ 10 ਲੱਖ ਦਾ ਬੋਝ ਪਵੇਗਾ,ਉਨ੍ਹਾਂ ਕਿਹਾ ਸ੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਦੀ ਹਰ ਮਹੀਨੇ ਦੀ ਖਪਤ ਤਕਰੀਬਨ 10 ਲੱਖ ਯੂਨਿਟ ਹੈ, ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਇਹ ਫ਼ੈਸਲਾ ਵਾਪਸ ਲਏ ਨਾਲ ਹੀ  ਐੱਸਜੀਪੀਸੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕੀ ਪਿਛਲੇ 3 ਮਹੀਨੇ ਦਾ ਬਿਲ ਵੀ ਮਾਫ਼ ਕੀਤਾ ਜਾਵੇ