ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਕੀਤੀ ਮੰਗ
Advertisement

ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਕੀਤੀ ਮੰਗ

ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਇੱਕ ਵਾਰ ਮੁੜ ਤੋਂ ਉੱਠੀ ਹੈ,ਸਿੱਖੀ ਦੇ ਇਸ ਕੇਂਦਰੀ ਸਥਾਨ ਵਿੱਚ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰੀ ਲਵਾਉਂਦੀ ਹੈ, ਸਿੱਖੀ ਦਾ ਧੁਰਾ ਮੰਨੇ ਜਾਣ ਵਾਲੇ ਇਸ ਪਵਿੱਤਰ ਸ਼ਹਿਰ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਕੁੱਝ ਸਿੱਖ ਜਥੇਬੰਦੀਆਂ ਅਹਿਮ ਪਹਿਲ  ਕੀਤੀ ਹੈ,ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਨੂੰ ਇਸ ਮੁਤੱਲਕ ਇੱਕ ਮੰਗ ਪੱਤਰ ਵੀ  ਸੌਪਿਆ ਗਿਆ ਹੈ  

ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਕੀਤੀ ਮੰਗ

ਅੰਮ੍ਰਿਤਸਰ : ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਨਗਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਇੱਕ ਵਾਰ ਮੁੜ ਤੋਂ ਉੱਠੀ ਹੈ,ਸਿੱਖੀ ਦੇ ਇਸ ਕੇਂਦਰੀ ਸਥਾਨ ਵਿੱਚ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰੀ ਲਵਾਉਂਦੀ ਹੈ, ਸਿੱਖੀ ਦਾ ਧੁਰਾ ਮੰਨੇ ਜਾਣ ਵਾਲੇ ਇਸ ਪਵਿੱਤਰ ਸ਼ਹਿਰ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਕੁੱਝ ਸਿੱਖ ਜਥੇਬੰਦੀਆਂ ਅਹਿਮ ਪਹਿਲ  ਕੀਤੀ ਹੈ,ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਨੂੰ ਇਸ ਮੁਤੱਲਕ ਇੱਕ ਮੰਗ ਪੱਤਰ ਵੀ  ਸੌਪਿਆ ਗਿਆ ਹੈ  

ਪਵਿੱਤਰ ਸ਼ਹਿਰ ਦਾ ਦਰਜੇ ਲਈ ਮਾਰਚ

ਸ਼੍ਰੀ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੇ ਲਈ ਕੁੱਝ ਸਿੱਖ ਜਥੇਬੰਦੀਆਂ ਵੱਲੋਂ  ਸ਼ਹਿਰ ਵਿੱਚ ਮਾਰਚ ਕੱਢਿਆ ਗਿਆ ਹੈ, ਮਾਰਚ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਗੁਰਬਚਨ ਸਿੰਘ ਵੀ ਸ਼ਾਮਲ ਹੋਏ, ਮਾਰਚ ਵਿੱਚ ਸ਼ਾਮਲ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸੁਚੇਤ ਕਰਦੇ ਹਾਂ ਕਿ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਜਦੋਂ ਦਰਸ਼ਨਾਂ ਲਈ ਪਹੁੰਚਿਆਂ ਨੇ ਤਾਂ ਰਸਤੇ ਵਿੱਚ  ਸ਼ਰਾਬ ਦੇ ਠੇਕੇ ਤੇ ਤੰਬਾਕੂ,ਬੀੜੀ ਦੇ ਖੋਕੇ ਅਤੇ ਮੀਟ ਦੀਆਂ ਦੁਕਾਨਾਂ ਲੱਗਿਆ ਹੋਣ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਸਿੱਖ ਜਥੇਬੰਦੀਆਂ ਦੀ ਪੰਜਾਬ ਸਰਕਾਰ ਤੋਂ  ਮੰਗ ਹੈ ਕਿ ਅੰਮ੍ਰਿਤਸਰ ਵਿੱਚ ਅਜਿਹੇ ਨਸ਼ੀਲੇ ਪਦਾਰਥਾਂ ਦੀ ਵਿੱਕਰੀ 'ਤੇ ਪੂਰੀ ਤਰਾਂ ਨਾਲ ਰੋਕ ਲੱਗੇ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ 

ਬੁੱਤਾਂ ਨੂੰ ਹਟਾਇਆ ਗਿਆ 

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ  HERITAGE STREET 'ਤੇ ਲੱਗੇ ਭੰਗੜਾ ਅਤੇ ਗਿੱਦੇ ਦੇ ਬੁੱਤਾਂ ਨੂੰ ਲੈਕੇ ਵੀ ਵਿਵਾਦ ਖੜਾਂ ਹੋਇਆ ਸੀ, ਕੁੱਝ ਸਿੱਖ ਜਥੇਬੰਦੀਆਂ ਨੇ ਇਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਤੋਂ ਬਾਅਦ ਉਨ੍ਹਾਂ ਖ਼ਿਲਾਫ਼ ਮਾਮਲਾ ਵੀ ਦਰਜ ਹੋਇਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ  DGP ਨੂੰ ਇੰਨਾ ਨੌਜਵਾਨਾਂ ਖ਼ਿਲਾਫ ਦਰਜ ਧਾਰਾਵਾਂ ਨੂੰ ਮੁੜ ਵਿਚਾਰ ਕਰਨ ਦੇ ਨਿਰਦੇਸ਼ ਦਿੰਦੇ ਹੋਏ ਪ੍ਰਸ਼ਾਸਨ ਨੂੰ  ਹਟਾਉਣ ਲਈ ਕਿਹਾ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਰਦੇਸ਼ਾਂ ਤੋਂ ਬਾਅਦ  HERITAGE STREET ਤੋਂ  ਭੰਗੜੇ ਅਤੇ ਗਿੱਦੇ ਦੇ  ਬੁੱਟ ਹਟਾ ਦਿੱਤੇ ਗਏ ਸਨ, ਮੁੱਖ ਮੰਤਰੀ ਨੇ ਇਨ੍ਹਾਂ ਬੁੱਤਾਂ ਨੂੰ  ਸ਼ਹਿਰ ਦੇ ਕਿਸੇ ਹੋਰ ਥਾਂ 'ਤੇ ਲਗਾਉਣ ਦੇ  ਨਿਰਦੇਸ਼ ਦਿੱਤੇ  ਸਨ, ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ ਭੰਗੜੇ ਅਤੇ ਗਿੱਦੇ ਦੇ ਬੁੱਤ ਅੰਮ੍ਰਿਤਸਰ ਵਰਗੀ ਰੂਹਾਨੀਅਤ ਵਾਲੀ ਥਾਂ 'ਤੇ ਨਹੀਂ ਲੱਗੇ ਹੋਣੇ ਚਾਹੀਦੇ ਨੇ, ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖ਼ਤ ਵੱਲੋਂ ਵੀ ਇੱਕ ਕਮੇਟੀ ਦਾ ਗਠਨ ਕੀਤਾ ਗਿਆGE S ਸੀ,ਅਕਾਲੀ ਦਲ ਬੀਜੇਪੀ ਸਰਕਾਰ ਵੇਲੇ HERITATREET ਦੀ ਉਸਾਰੀ ਕੀਤੀ ਗਈ ਸੀ ਉਸ ਵੇਲੇ ਭੰਗੜੇ ਅਤੇ ਗਿੱਦੇ ਤੇ ਬੁੱਤ ਲਗਾਏ ਗਏ ਸਨ 

Trending news