ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀਆਂ ਰੌਣਕਾਂ
Advertisement

ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀਆਂ ਰੌਣਕਾਂ

ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਪਹੁੰਚਿਆ ਸ੍ਰੀ ਆਨੰਦਪੁਰ ਸਾਹਿਬ ਸੰਗਤਾਂ

ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ-ਮਹੱਲੇ ਦੀਆਂ ਰੌਣਕਾਂ

ਸ੍ਰੀ ਆਨੰਦਪੁਰ ਸਾਹਿਬ : ਖ਼ਾਲਸੇ ਦੇ ਜਨਮ ਅਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ-ਮੁਹੱਲਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ,ਤਿੰਨ ਦਿਨਾਂ ਤੱਕ ਚੱਲਣ ਵਾਲੇ ਹੋਲਾ ਮਹੱਲਾ ਤਿਉਹਾਰ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ,ਸਵੇਰ ਤੋਂ ਸੰਗਤਾਂ ਨੇ ਆਨੰਦਪੁਰ ਸਾਹਿਬ ਨਤਮਸਤਕ ਹੋਣੀਆਂ ਸ਼ੁਰੂ ਹੋ ਗਇਆ ਸਨ, ਗੁਰੂ ਦੀ ਲਾਡਲੀ ਫ਼ੌਜ ਨਿਹੰਗ ਜਥੇਬੰਦੀਆਂ ਬਾਣੀ ਅਤੇ ਬਾਣੇ ਵਿੱਚ ਪੂਰੀ ਤਰਾਂ ਨਾਲ ਰੰਗੀ ਨਜ਼ਰ ਆਈਆਂ

fallback

ਸ੍ਰੀ ਆਨੰਦਪੁਰ ਸਾਹਿਬ ਤੋਂ ਮਹੱਲਾ ਕੱਢਿਆ ਗਿਆ 

ਸ੍ਰੀ ਆਨੰਦਪੁਰ ਸਾਹਿਬ ਤੋਂ ਚਰਨ ਗੰਗਾ ਸਟੇਡੀਅਮ ਤੱਕ ਮਹੱਲਾ ਕੱਢਿਆ ਗਿਆ, ਘੋੜੇ,ਹਾਥੀ 'ਤੇ ਬੈਠੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਣੀ ਸ਼ਾਨ ਨਾਲ ਮਹੱਲੇ ਵਿੱਚ ਸ਼ਾਮਲ ਹੋਏ, ਸ੍ਰੀ ਆਨੰਦਪੁਰ ਸਾਹਿਬ ਨੀਲੇ ਅਤੇ ਕੇਸਰੀ ਬਾਣੇ ਨਾਲ ਰੰਗਿਆਂ ਨਜ਼ਰ ਆ ਰਿਹਾ ਸੀ, ਸ੍ਰੀ ਆਨੰਦਪੁਰ ਸਾਹਿਬ ਤੋਂ ਚਰਨ ਗੰਗਾ ਸਟੇਡੀਅਮ ਦੇ ਪੂਰੇ ਰਸਤੇ ਵਿੱਚ ਨਿਹੰਗ ਜਥੇਬੰਦੀਆਂ ਵੱਲੋਂ ਸਿੱਖ ਮਾਰਸ਼ਲ ਆਰਟ ਗਤਕੇ ਦੇ ਜ਼ੋਹਰ ਵਿਖਾਏ ਗਏ, ਚਰਨ ਗੰਗਾ ਸਟੇਡੀਅਮ ਪਹੁੰਚਣ ਤੋਂ ਬਾਅਦ ਨਿਹੰਗ ਸਿੰਘਾ ਵੱਲੋਂ ਘੋੜਿਆਂ 'ਤੇ ਖ਼ਤਰਨਾਕ ਕਰਤਬ ਵੀ ਵਿਖਾਏ, ਨਿਹੰਗ ਸਿੰਘਾਂ ਦੇ ਕਰਤਬ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਸਟੇਡੀਅਮ ਵਿੱਚ ਹਾਜ਼ਰ ਸੀ,ਨਿਹੰਗ ਸਿੰਘਾਂ ਦੇ ਇੱਕ-ਇੱਕ ਕਰਤਬ 'ਤੇ ਸਟੇਡੀਅਮ ਵਿੱਚ ਮੌਜੂਦ ਸੰਗਤਾਂ ਨੇ ਬੋਲੇ- ਸੋ- ਨਿਹਾਲ ਦੇ ਜੈਕਾਰੇ ਛੱਡੇ, ਸਟੇਡੀਅਮ ਵਿੱਚ ਰੂਹਾਨੀਅਤ ਅਤੇ ਵੀਰਤਾ ਦਾ ਸੁਮੇਲ ਵੇਖਣ ਨੂੰ ਮਿਲਿਆ, ਸ਼ਾਮ ਨੂੰ ਸਟੇਡੀਅਮ ਵਿੱਚ ਨਿਹੰਗ ਜਥੇਬੰਦੀਆਂ ਦੇ ਕਰਤਬ ਵੇਖਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਿੱਚ ਮਹੱਲੇ ਦੀ ਸਮਾਪਤੀ ਹੋਈ, ਮਹੱਲੇ ਦੌਰਾਨ ਥਾਂ-ਥਾਂ 'ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸੀ 

ਕੀ ਹੈ ਹੋਲਾ ਮਹੱਲਾ ਦਾ ਇਤਿਹਾਸ ?

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੀ ਪਰੰਪਰਾਗਤ ਭਾਰਤੀ ਤਿਉਹਾਰ ਦੀ ਥਾਂ ਖ਼ਾਲਸਾਹੀ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲਾ ਮਹੱਲਾ ਨਾਲ  ਜੋੜੀ,ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ ਅੰਦਰ ਫ਼ਤਿਹ ਦੇ ਅਨੁਭਵ ਨੂੰ ਹੋਰ ਮਜ਼ਬੂਤ ਕਰਨਾ ਹੁੰਦਾ ਹੈ, ਹੋਲਾ ਮਹੱਲਾ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਨੇ ਆਪ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤੀ ਸੀ,ਹੋਲੀ ਅਤੇ ਹੋਲਾ ਮਹੱਲਾ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਕਾਫ਼ੀ ਫਰਕ ਹੈ,ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਹੋਲੀ ਨੂੰ ਇਸ ਦੇ ਪ੍ਰਚਲਿਤ ਢੰਗ ਨਾਲ ਖੇਡਣ ਤੋਂ ਪੂਰੀ ਤਰਾਂ ਨਾਲ ਮਨਾ ਕਰ ਦਿੱਤਾ ਸੀ ਉਥੇ ਹੋਲੇ ਮਹੱਲੇ ਦਾ ਸਿਧਾਂਤ ਪੇਸ਼ ਕਰਦੇ ਹੋਏ ਇਸ ਨੂੰ ਵਿਲੱਖਣ ਅਤੇ ਸਾਰਥਿਕ ਅਰਥ ਦਿੱਤੇ, ਦਰਾਸਲ ਹਿੰਦੁਸਤਾਨ ਦੇ ਲੋਕਾਂ ਵਿੱਚ ਜ਼ਬਰ-ਜ਼ੁਲਮ  ਦੇ ਖਿਲਾਫ ਲੜਨ-ਮਰਨ ਦਾ ਜਜ਼ਬਾ ਪੈਦਾ ਕਰਨ ਲਈ ਗੁਰੂ ਜੀ ਵੱਲੋਂ ਚੁੱਕਿਆ ਇਹ ਇਤਿਹਾਸਕ ਕਦਮ ਸੀ, ਇਹ ਉਹ ਖ਼ਾਲਸ਼ਾਹੀ ਤਿਉਹਾਰ ਹੈ ਜੋ ਸਿੱਖਾਂ ਨੂੰ ਜੰਗੀ ਕਰਤਵ ਸਿਖਾਉਣ ਅਤੇ ਹਿੰਮਤ, ਅਣਖ, ਦਲੇਰੀ,ਤਿਆਗ,ਕੁਰਬਾਨੀ,ਦਿੜ੍ਹ ਨਿਸ਼ਚਾ,ਚੜ੍ਹਦੀ ਕਲਾ,ਸਵੈ-ਵਿਸ਼ਵਾਸ ਨਾਲ ਭਰਪੂਰ ਕਰਨ ਲਈ ਕਾਰਗਰ ਸਾਬਤ ਹੋਇਆ 

Trending news