ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ: ਆਖਰੀ ਦਿਨ ਸਜਾਏ ਗਏ ਧਾਰਮਿਕ ਦੀਵਾਨ, ਸੰਗਤਾਂ ਨੇ ਟੇਕਿਆ ਮੱਥਾ

ਇਸ ਵਾਰ ਕੋਰੋਨਾ ਦੇ ਚਲਦਿਆਂ ਬਾਬਾ ਫ਼ਰੀਦ ਜੀ ਦੀ ਯਾਦ 'ਚ ਲੱਗਣ ਵਾਲਾ 5 ਦਿਨਾਂ ਮੇਲਾ ਇਸ ਵਾਰ ਸਾਦੇ ਢੰਗ ਨਾਲ ਮਨਾਇਆ ਗਿਆ।   

ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ: ਆਖਰੀ ਦਿਨ ਸਜਾਏ ਗਏ ਧਾਰਮਿਕ ਦੀਵਾਨ, ਸੰਗਤਾਂ ਨੇ ਟੇਕਿਆ ਮੱਥਾ
ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ: ਆਖਰੀ ਦਿਨ ਸਜਾਏ ਗਏ ਧਾਰਮਿਕ ਦੀਵਾਨ, ਸੰਗਤਾਂ ਨੇ ਟੇਕਿਆ ਮੱਥਾ

ਦੇਵਾਨੰਦ ਸ਼ਰਮਾ/ ਫਰੀਦਕੋਟ: ਫਰੀਦਕੋਟ 'ਚ ਮਹਾਨ ਸੂਫੀ ਸੰਤ ਬਾਬਾ ਬਾਬਾ ਫ਼ਰੀਦ ਜੀ ਯਾਦ 'ਚ ਹਰ ਸਾਲ ਮਨਾਇਆ ਜਾਣ ਵਾਲਾ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਕੋਰੋਨਾ ਦੇ ਚਲਦਿਆਂ ਬਾਬਾ ਫ਼ਰੀਦ ਜੀ ਦੀ ਯਾਦ 'ਚ ਲੱਗਣ ਵਾਲਾ 5 ਦਿਨਾਂ ਮੇਲਾ ਇਸ ਵਾਰ ਸਾਦੇ ਢੰਗ ਨਾਲ ਮਨਾਇਆ ਗਿਆ। 

ਜਿਸਦੇ ਆਖਰੀ ਦਿਨ ਟਿੱਲਾ ਬਾਬਾ ਫਰੀਦ ਜੀ ਦੇ ਅਸਥਾਨ 'ਤੇ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸ੍ਰੀ ਅਖੰਡ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਕੀਰਤਨ ਦਰਬਾਰ ਵੀ ਸਜਾਇਆ ਗਿਆ। 

ਇਸ ਮੌਕੇ 'ਫਖਰੇ ਫਰੀਦ' ਅਵਾਰਡ ਦੀ ਵੀ ਸ਼ੁਰੁਆਤ ਕੀਤੀ ਗਈ, ਜੋ ਸਿਰਫ ਫਰੀਦਕੋਟ ਨਾਲ ਸੰਬੰਧਤ ਸ਼ਖਸੀਅਤਾਂ ਨੂੰ ਹਰ ਸਾਲ ਉਨ੍ਹਾਂ ਦੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਇਆ ਕਰੇਗਾ। ਟਿੱਲਾ ਬਾਬਾ ਫਰੀਦ ਦੇ ਬਾਅਦ ਬਾਕੀ ਦਾ ਤੈਅ ਪ੍ਰੋਗਰਾਮ ਮੁਤਾਬਿਕ ਮਾਈ ਗੋਦੜੀ ਸਾਹਿਬ ਵਿੱਚ ਸਮਾਗਮ ਕਰ ਸਮਾਗਮਾਂ ਦੀ ਸਮਾਪਤੀ ਕੀਤੀ ਜਾਵੇਗੀ।

ਪੰਜ ਦਿਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਲੱਗਣ ਵਾਲੇ ਮੇਲੇ 'ਚ ਕਈ ਤਰ੍ਹਾਂ ਦੇ ਖੇਡ ਮੁਕਾਬਲੇ,ਧਰਮਿਕ ਸਮਾਗਮ, ਪ੍ਰਦਰਸ਼ਨੀਆਂ, ਨਾਟਕ ਮੰਚਨ ਆਦਿ ਕਰਵਾਏ ਜਾਂਦੇ ਸਨ, ਪਰ ਇਸ ਵਾਰ ਕੋਰੋਨਾ ਕਾਲ ਦੇ ਚਲਦਿਆਂ ਇਹ ਪੁਰਬ ਬੋਹੱਦ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ। 

ਸੁਖਬੀਰ-ਹਰਸਿਮਰਤ ਵੱਲੋਂ ਸੰਗਤਾਂ ਨੂੰ ਵਧਾਈ-

ਸੂਫੀ ਸੰਤ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ। 

Watch Live Tv-