ਬਰਗਾੜੀ ਜਾਂਚ ਮਾਮਲੇ 'ਚ ਸੂਬਾ ਸਰਕਾਰ ਨੂੰ ਮਿਲਿਆ ਇੰਨਾ ਪੰਥਕ ਪਾਰਟੀਆਂ ਦਾ ਸਾਥ,CBI ਜਾਂਚ ਦਾ ਕੀਤਾ ਵਿਰੋਧ
Advertisement

ਬਰਗਾੜੀ ਜਾਂਚ ਮਾਮਲੇ 'ਚ ਸੂਬਾ ਸਰਕਾਰ ਨੂੰ ਮਿਲਿਆ ਇੰਨਾ ਪੰਥਕ ਪਾਰਟੀਆਂ ਦਾ ਸਾਥ,CBI ਜਾਂਚ ਦਾ ਕੀਤਾ ਵਿਰੋਧ

 ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਨੂੰ ਰੋਕਣ ਦੀ ਸਾਜਿਸ਼ ਕਰ ਰਹੀ ਸੀਬੀਆਈ - ਜਥੇਬੰਦੀ ਆਗੂ

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਨੂੰ ਰੋਕਣ ਦੀ ਸਾਜਿਸ਼ ਕਰ ਰਹੀ ਸੀਬੀਆਈ - ਜਥੇਬੰਦੀ ਆਗੂ

ਦੇਵਾਨੰਦ ਸ਼ਰਮਾ/ ਬਰਗਾੜੀ: ਬਰਗਾੜੀ ਬੇਅਦਬੀ ਮਾਮਲੇ ਨੂੰ ਕਰੀਬ 5 ਸਾਲ ਦਾ ਸਮਾਂ ਬੀਤ ਚੁੱਕਿਆ ਹੈ,  SIT ਹੁਣ ਤੱਕ ਕਈ ਲੋਕਾਂ ਦੀ ਗਿਰਫ਼ਤਾਰੀ ਕਰ ਚੁੱਕੀ ਹੈ, ਪਰ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲ ਸਕੀ ਹੈ,ਸਿਰਫ਼ ਇੰਨਾ ਹੀ ਨਹੀਂ ਜਾਂਚ ਦੇ ਅਧਿਕਾਰ ਨੂੰ ਲੈਕੇ CBI ਅਤੇ ਪੰਜਾਬ ਸਰਕਾਰ ਹੁਣ ਮੁੜ ਤੋਂ ਆਹਮੋ ਸਾਹਮਣੇ ਨੇ,ਪੰਜਾਬ ਸਰਕਾਰ ਵੱਲੋਂ CBI ਜਾਂਚ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਦਕਿ CBI SIT ਜਾਂਚ 'ਤੇ ਸਵਾਲ ਚੁੱਕ ਰਹੀ ਹੈ, ਹੁਣ ਪੰਜਾਬ ਸਰਕਾਰ ਦੇ ਸਟੈਂਡ ਨੂੰ ਸੂਬੇ ਦੀਆਂ ਕਈ ਪੰਥਕ ਸਿਆਸੀ ਪਾਰਟੀਆਂ ਦੀ ਹਿਮਾਇਤ ਮਿਲ ਗਈ ਹੈ,ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਿਰਦੇਸ਼ 'ਤੇ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਅਤੇ ਸੀਬੀਆਈ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਅਕਾਲੀ ਦਲ ਅਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਚਾਰ ਸਾਲ ਹੋ ਗਏ ਹਨ, ਪਰ ਸੰਘਰਸ਼ ਕਰਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲਿਆ ਨਾ ਤਾਂ ਬੇਅਦਬੀ ਮਾਮਲਿਆਂ ਦੇ ਮੁਲਜ਼ਮ ਫੜੇ ਗਏ ਤੇ ਨਾ ਹੀ ਨਿਰਦੋਸ਼ ਸ਼ਾਂਤਮਈ ਰੋਸ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ  ਦੇ ਖ਼ਿਲਾਫ ਕਾਰਵਾਈ ਹੋਈ।

ਹੁਣ ਜਦੋਂ ਬੇਅਦਬੀ ਮਾਮਲਿਆਂ 'ਚ ਬਣੀ SIT ਆਪਣਾ ਕੰਮ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਤਾਂ ਅਸਲੀ ਮੁਲਜ਼ਮਾਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਦੇ ਨਿਰਦੇਸ਼ ਉੱਤੇ ਸੀਬੀਆਈ ਨੇ ਅਦਾਲਤ 'ਚ ਅਰਜ਼ੀ ਲੱਗਾ ਕੇ ਜਾਂਚ ਨੂੰ ਆਪ ਕਰਨ ਦਾ ਦਾਅਵਾ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ ਅਤੇ ਆਸ-ਪਾਸ ਦੇ ਖੇਤਰਾਂ ‘ਚ ਸਾਲ 2015 ‘ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੀਆਂ ਘਟਨਾਵਾਂ ਦੇ ਦੋਸ਼ੀਆਂ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਹੈ, ਬਰਗਾੜੀ ਬੇਅਦਬੀ ਮਾਮਲੇ ‘ਚ ਐਸ.ਆਈ.ਟੀ. ਵੱਲੋਂ 7 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਿੰਨਾਂ ਵਿੱਚੋ 2 ਨੂੰ ਜ਼ਮਾਨਤ ਮਿਲ ਗਈ ਸੀ 

 

 

 

 

 

Trending news