ਨਹੀਂ ਰਹੇ ਭਜਨ ਸਮਰਾਟ Narendra Chanchal, 80 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ
Advertisement

ਨਹੀਂ ਰਹੇ ਭਜਨ ਸਮਰਾਟ Narendra Chanchal, 80 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਲੰਬੀ ਬਿਮਾਰੀ ਦੀ ਵਜ੍ਹਾ ਨਾਲ ਭਜਨ ਸਮਰਾਟ ਨਰਿੰਦਰ ਚੰਚਲ ਦਾ ਦੇਹਾਂਤ ਹੋ  ਗਿਆ ਹੈ ਹਸਪਤਾਲ ਦੇ ਵਿਚ ਉਨ੍ਹਾਂ ਨੇ ਅਖੀਰਲੀ ਸਾਹ ਲਏ 

ਨਹੀਂ ਰਹੇ ਭਜਨ ਸਮਰਾਟ Narendra Chanchal, 80 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ

ਨਵੀਂ ਦਿੱਲੀ : ਭਜਨ ਸਮਰਾਟ ਅਤੇ ਜਗਰਾਤਾ ਦੇ ਵਿਚ ਮਾਤਾ ਦੇ ਭਜਨ ਗਾਉਣ ਵਾਲੇ ਮਸ਼ਹੂਰ ਨਰਿੰਦਰ ਚੰਚਲ ਦਾਜ ਦਿੱਲੀ ਦੇ ਵਿੱਚ ਦੇਹਾਂਤ ਹੋ ਗਿਆ ਅਪੋਲੋ ਹਸਪਤਾਲ ਦੇ ਵਿਚ ਉਨ੍ਹਾਂ ਨੇ ਆਪਣੇ ਅਖੀਰੀ ਸਾਲੇ ਲੰਬੀ ਬਿਮਾਰੀ ਦੀ ਵਜ੍ਹਾ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਨਰਿੰਦਰ ਚੰਚਲ ਅੱਸੀ ਵਰ੍ਹਿਆਂ ਦੇ ਸਨ  

2 ਮਹੀਨੇ ਤੋਂ ਸਨ ਹਸਪਤਾਲ ਵਿੱਚ ਭਰਤੀ 
ਵੱਧਦੀ ਉਮਰ ਦੇ ਨਾਲ ਉਹ ਕਾਫ਼ੀ ਕਮਜ਼ੋਰ ਹੋ ਗਏ ਸਨ. ਪਿਛਲੇ 2 ਮਹੀਨੇ ਤੋਂ ਅਪੋਲੋ ਹਸਪਤਾਲ ਵਿੱਚ ਭਰਤੀ ਸੀ. ਜਾਣਕਾਰੀ ਦੇ ਹਿਸਾਬ ਨਾਲ ਅੱਜ ਦੁਪਹਿਰੇ 12:15 ਵਜੇ ਉਨ੍ਹਾਂ ਦਾ ਦੇਹਾਂਤ ਹੋਇਆ। ਉਹ ਲੋਕਾਂ ਦੇ ਵਿੱਚ ਭਜਨ ਸਮਰਾਟ ਨਾਮ ਤੋਂ ਮਸ਼ਹੂਰ ਸਨ. 

ਇਹ ਸਨ ਨਰਿੰਦਰ ਚੰਚਲ ਦੇ ਹਿੱਟ ਭਜਨ                                                                                                                                                                                                                                                                                       

  ਚਲੋ ਬੁਲਾਵਾ ਆਇਆ ਹੈ ਅਤੇ ਉਹ ਜੰਗਲ ਕੇ ਰਾਜਾ ਮੇਰੀ ਮਈਆ ਕੋ ਲੇਕਰ ਆ ਜਾ ਵਰਗੇ ਭਜਨਾ ਉਤੇ ਨਰਿੰਦਰ ਚੰਚਲ ਨੇ ਸਰੋਤਿਆਂ ਨੂੰ ਥਿਰਕਣ ਵਾਸਤੇ ਮਜਬੂਰ ਕਰਦਾ ਸੀ. ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਹਿੱਟ  ਭਜਨ ਸਨ ਹਰ ਜਗਰਾਤੇ ਤੇ ਪੂਜਾ ਪਾਠ ਪ੍ਰੋਗਰਾਮਾਂ ਵਿਚ ਉਨ੍ਹਾਂ ਦੇ ਹੀ ਭਜਨ ਵਜਾਏ ਜਾਂਦੇ ਰਹੇ ਹਨ ਨਾਲ ਹੀ ਉਹ ਕਈ ਸ਼ੋਅਜ਼ ਵੀ ਕਰਦੇ ਸੀ ਤੇ ਜਗਰਾਤਿਆਂ 'ਚ ਜਾ ਕੇ ਵੀ ਭਜਨ ਗਾਉਂਦੇ ਸਨ.

ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਨਰਿੰਦਰ ਚੰਚਲ

 ਦੱਸ ਦਈਏ ਕਿ ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ 1940  ਵਿੱਚ ਅੰਮ੍ਰਿਤਸਰ ਦੇ ਹਾਂਡੀ ਦੇ ਵਿੱਚ ਹੋਇਆ ਸੀ. ਉਨ੍ਹਾਂ ਦਾ ਬਚਪਨ ਬਹੁਤ ਹੀ ਧਾਰਮਿਕ ਵਾਤਾਵਰਨ ਦੇ ਵਿਚ ਬੀਤਿਆ ਕਾਫੀ ਸੰਘਰਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੰਮ ਮਿਲਿਆ। ਉਨ੍ਹਾਂ ਨੇ ਬੌਬੀ, ਬੇਨਾਮ, ਰੋਟੀ ਕੱਪੜਾ ਅਤੇ ਮਕਾਨ ਵਰਗੀ ਫਿਲਮਾਂ ਦੇ ਗਾਣੇ ਵੀ ਗਾਏ ਸਨ.

ਮਾਤਾ ਵੈਸ਼ਨੋ ਦੇਵੀ ਦੇ ਭਗਤ ਸਨ ਨਰਿੰਦਰ ਚੰਚਲ
 ਨਰਿੰਦਰ ਚੰਚਲ ਦੀ ਬਾਇਓਗ੍ਰਾਫੀ ਵੀ ਆਈ ਸੀ ਇਸ ਦਾ ਨਾਮ Midnight Singer ਹੈ ਉੰਨਾ ਆਪਣੀ ਬਾਇਓਗ੍ਰਾਫੀ ਦੇ ਵਿੱਚ ਆਪਣੇ ਸਫ਼ਰ ਦੇ ਬਾਰੇ ਸਭ ਕੁਝ ਲਿਖਿਆ ਸੀ ਨਰਿੰਦਰ ਚੰਚਲ ਹਰ ਸਾਲ 29 ਦਸੰਬਰ ਨੂੰ ਵੈਸ਼ਨੋਦੇਵੀ ਵੀ ਜ਼ਰੂਰ ਜਾਇਆ ਕਰਦੇ ਸੀ.  ਪਰ ਇਸ ਸਾਲ ਉਹ ਨਹੀਂ ਜਾ ਸਕੇ. ਉਹ ਉੱਥੇ ਜਾ ਕੇ ਪ੍ਰੋਗਰਾਮ ਵੀ ਕਰਦੇ ਸਨ.

WATCH LIVE TV

Trending news