ਬਿਮਲ ਕੁਮਾਰ/ਸ੍ਰੀ ਆਨੰਦਪੁਰ ਸਾਹਿਬ : ਬੀਜੇਪੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਖਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਨੇ,ਰੂਪ ਨਗਰ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਇਕੱਤਰ ਹੋਈ ਜਿਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਲਾਲਪੁਰਾ ਖਿਲਾਫ਼ ਲਿਖਿਤ ਸ਼ਿਕਾਇਤ ਕੀਤੀ ਗਈ ਅਤੇ ਕਾਰਵਾਹੀ ਦੀ ਮੰਗ ਕੀਤੀ,ਉਧਰ ਬੀਜੇਪੀ ਦੇ ਆਗੂ ਰਘੁਬੀਰ ਦਾ ਸਪਸ਼ਟੀਕਰਣ ਆਇਆ ਹੈ
ਇਕਬਾਲ ਸਿੰਘ ਲਾਲਪੁਰਾ 'ਤੇ ਇਹ ਹੈ ਇਲਜ਼ਾਮ
ਕੁੱਝ ਦਿਨ ਪਹਿਲਾਂ ਬੀਜੇਪੀ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੀਆਂ ਕੁੱਝ ਤਸਵੀਰਾਂ ਵਾਇਰਲ ਹੋਈਆਂ ਜਿਸ ਵਿੱਚ ਉਹ ਇੱਕ ਗ੍ਰੰਥ ਨੂੰ ਪੜ੍ਹਦੇ ਨਜ਼ਰ ਆ ਰਹੇ ਹਨ ਅਤੇ ਇਸ ਤਸਵੀਰ ਵਿੱਚ ਵਿਖਾਈ ਦੇ ਰਿਹਾ ਹੈ ਕਿ ਜਿੱਥੇ ਇਕਬਾਲ ਸਿੰਘ ਲਾਲਪੁਰਾ ਨੇ ਪੈਰਾਂ ਦੇ ਵਿੱਚ ਜੁਰਾਬਾਂ ਪਾਈਆਂ ਹਨ ਉਥੇ ਹੀ ਜਿੱਥੇ ਸ੍ਰੀ ਗ੍ਰੰਥ ਦਾ ਪ੍ਰਕਾਸ਼ ਹੋਇਆ ਹੈ ਉਸ ਦੀਵਾਰ 'ਤੇ ਟੀਵੀ ਨਜ਼ਰ ਆ ਰਿਹਾ ਹੈ, ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਸੀ, ਜਿਸ ਕਮਰੇ ਵਿਚ ਪ੍ਰਕਾਸ਼ ਕੀਤਾ ਗਿਆ ਹੈ ਉਥੇ ਮਰਿਆਦਾ ਦੇ ਅਨੁਸਾਰ ਪ੍ਰਕਾਸ਼ ਨਹੀਂ ਕੀਤਾ ਗਿਆ ਸੀ ਜਿਸ ਨੂੰ ਸਖ਼ਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ,ਉਧਰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘੁਬੀਰ ਸਿੰਘ ਨੇ ਢੁਕਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ
ਇਕਬਾਲ ਸਿੰਘ ਦਾ ਸਪਸ਼ਟੀਕਰਣ
ਸਿੱਖ ਆਗੂਆਂ ਵੱਲੋਂ ਭੇਜੀ ਗਈ ਸ਼ਿਕਾਇਤ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਲਾਲਪੁਰਾ ਦਾ ਸਪਸ਼ਟੀਕਰਨ ਆਇਆ ਹੈ ਉਨ੍ਹਾਂ ਨੇ ਕਿਹਾ ਮੈਂ ਅਜਿਹੀ ਕੋਈ ਮਰਿਆਦਾ ਨਹੀਂ ਤੋੜੀ ਹੈ ਵਿਰੋਧੀ ਉਨ੍ਹਾਂ ਨੂੰ ਬੇਵਜਹਾ ਨਾਲ ਘੇਰ ਰਹੇ ਨੇ,ਉਨ੍ਹਾਂ ਕਿਹਾ ਕੀ ਸਾਡੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਾਫੀ ਲੰਬੇ ਸਮੇਂ ਤੋਂ ਹੈ ਤੇ ਪੂਰੀ ਮਰਿਆਦਾ ਮੁਤਾਬਕ ਹੈ ਮੈਂ ਕਿਸੇ ਵੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ । ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦਾ ਪਾਠ ਕਰ ਰਿਹਾ ਸੀ,ਇਕਬਾਲ ਸਿੰਘ ਨੇ ਕਿਹਾ ਅੱਜ ਕੱਲ ਤਾਂ ਲੈਪਟੋਪ 'ਤੇ ਵੀ ਪਾਠ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਇਹ ਫੋਟੋਆਂ ਮੇਰੇ ਪੁੱਤਰ ਵੱਲੋਂ ਪਾ ਦਿੱਤੀਆਂ ਗਈਆਂ ਨੇ ਸਾਡੇ ਵੱਲੋਂ ਕੋਈ ਵੀ ਮਰਿਆਦਾ ਭੰਗ ਨਹੀਂ ਕੀਤੀ ਗਈ ਕੋਈ ਵੀ ਸਾਡੇ ਘਰ ਜਾ ਕੇ ਦੇਖ ਸਕਦਾ ਹੈ । ਉਨ੍ਹਾਂ ਕਿਹਾ ਮੈਂ ਗੁਰਬਾਣੀ ਨਾਲੋਂ ਨਹੀਂ ਟੁੱਟਣਾ ਚਾਹੁੰਦਾ ਭਾਵੇਂ ਮੈਂ ਸਫਰ ਕਰ ਰਿਹਾ ਹੋਵਾ
ਇਕਬਾਲ ਸਿੰਘ ਬਾਰੇ ਜਾਣਕਾਰੀ
ਇਕਬਾਲ ਸਿੰਘ ਬੀਜੇਪੀ ਦੇ ਆਗੂ ਨੇ,ਕਿਸਾਨ ਅੰਦੋਲਨ ਦੌਰਾਨ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਸੀ, ਇਕਬਾਲ ਸਿੰਘ ਲਾਲਪੁਰਾ ਨੂੰ ਕੌਮੀ ਬੁਲਾਰਾ ਨਿਯੁਕਤ ਕੀਤਾ ਸੀ,ਲਾਲਪੁਰਾ ਸਾਬਕਾ IPS ਅਫ਼ਸਰ ਨੇ,1979 ਸਿੱਖ ਨਿਰੰਕਾਰੀ ਹਿੰਸਾ ਦੌਰਾਨ ਇਕਬਾਲ ਸਿੰਘ ਹੀ ਜਾਂਚ ਅਫ਼ਸਰ ਸਨ, ਸਿਰਫ਼ ਇੰਨਾਂ ਹੀ ਨਹੀਂ ਅਪ੍ਰੈਲ 1981 ਵਿੱਚ ਦਮਦਮੀ ਟਕਸਾਲ ਦੇ ਤਤਕਾਲੀ ਮੁੱਖੀ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਗਿਰਫ਼ਤਾਰ ਕਰਨ ਲਈ ਜਿਹੜੇ ਤਿੰਨ ਮੈਂਬਰੀ ਟੀਮ ਬਣਾਈ ਗਈ ਸੀ ਉਸ ਵਿੱਚ ਇਕਬਾਲ ਸਿੰਘ ਲਾਲਪੁਰਾ ਵੀ ਸ਼ਾਮਲ ਸਨ