ਸ੍ਰੀ ਹਜ਼ੂਰ ਸਾਹਿਬ ਬੋਰਡ ਖ਼ਿਲਾਫ਼ ਪੁਲਿਸ ਵੱਲੋਂ ਕੇਸ ਦਰਜ,ਬਾਬੇ ਹਾਈਕੋਰਟ ਦੇ ਇੰਨਾਂ ਨੇਮਾਂ ਦੀ ਉਲੰਘਣਾ ਦਾ ਇਲਜ਼ਾਮ
Advertisement

ਸ੍ਰੀ ਹਜ਼ੂਰ ਸਾਹਿਬ ਬੋਰਡ ਖ਼ਿਲਾਫ਼ ਪੁਲਿਸ ਵੱਲੋਂ ਕੇਸ ਦਰਜ,ਬਾਬੇ ਹਾਈਕੋਰਟ ਦੇ ਇੰਨਾਂ ਨੇਮਾਂ ਦੀ ਉਲੰਘਣਾ ਦਾ ਇਲਜ਼ਾਮ

 ਦਸਹਿਰੇ 'ਤੇ ਬਾਬੇ ਹਾਈਕੋਰਟ ਨੇ ਨਗਰ ਕੀਰਤਨ ਕੱਢਣ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਜਿੰਨਾਂ ਦਾ ਪਾਲਨ ਨਾ ਕਰਨ 'ਤੇ ਬੋਰਡ ਖ਼ਿਲਾਫ਼ ਕੇਸ ਦਰਜ 

 ਦਸਹਿਰੇ 'ਤੇ ਬਾਬੇ ਹਾਈਕੋਰਟ ਨੇ ਨਗਰ ਕੀਰਤਨ ਕੱਢਣ ਦੇ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਜਿੰਨਾਂ ਦਾ ਪਾਲਨ ਨਾ ਕਰਨ 'ਤੇ ਬੋਰਡ ਖ਼ਿਲਾਫ਼ ਕੇਸ ਦਰਜ

ਔਰੰਗਾਬਾਦ:  ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਦੇ ਖ਼ਿਲਾਫ਼ ਵਜ਼ੀਰਾਬਾਦ ਨਾਂਦੇੜ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ, ਬੋਰਡ 'ਤੇ ਇਲਜ਼ਾਮ ਹੈ ਕਿ ਦਸਹਿਰਾ ਮਨਾਉਣ ਦੇ ਲਈ ਬਾਬੇ ਹਾਈਕੋਰਟ ਨੇ ਇਜਾਜ਼ਤ ਦੇਣ ਤੋਂ ਪਹਿਲਾਂ ਕੋਵਿਡ-19 ਨੂੰ ਲੈਕੇ ਜਿਹੜੇ ਦਿਸ਼ਾ-ਨਿਰਦੇਸ਼ ਦਿੱਤੇ ਸਨ ਉਨ੍ਹਾਂ ਦਾ ਪਾਲਨ ਨਹੀਂ ਕੀਤਾ ਹੈ,ਬੋਰਡ ਦੇ ਸੁਪਰੀਟੈਂਡੈਂਟ ਗੁਰਵਿੰਦਰ ਸਿੰਘ ਵਾਧਵਾ ਨੇ ਕਿਹਾ ਕਿ ਪੁਲਿਸ ਵੱਲੋਂ ਹੁਣ ਤੱਕ ਉਨ੍ਹਾਂ ਨੂੰ ਕੇਸ ਦਰਜ ਹੋਣ ਬਾਰੇ  ਲਿਖਤ ਜਾਣਕਾਰੀ ਨਹੀਂ ਦਿੱਤੀ ਗਈ ਹੈ   

ਇੰਨਾਂ ਧਾਰਾਵਾਂ ਅਧੀਨ ਮਾਮਲਾ ਦਰਜ

ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਖ਼ਿਲਾਫ਼  IPC ਦੀ ਧਾਰ 270,ਜਿਸ ਮੁਤਾਬਿਕ ਖ਼ਤਰਨਾਕ ਬਿਮਾਰੀ ਨੂੰ ਫੈਲਾਉਣ,ਧਾਰਾ 188 ਸਰਕਾਰੀ ਹੁਕਮਾਂ ਦੀ ਅਣਦੇਖੀ,ਧਾਰਾ 34 ਜਾਣ ਬੁੱਝ ਕੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਉਲੰਘਣਾ ਕਰਨ ਅਧੀਨ ਕੇਸ ਦਰਜ ਕੀਤਾ ਗਿਆ ਹੈ  

ਬਾਬੇ ਹਾਈਕੋਰਟ ਨੇ ਇਹ ਦਿੱਤੇ ਸਨ ਦਿਸ਼ਾ ਨਿਰਦੇਸ਼ 

ਬਾਬੇ ਹਾਈ ਕੋਰਟ ਨੇ ਦਸਹਿਰੇ 'ਤੇ ਨਗਰ ਕੀਰਤਨ ਕੱਢਣ ਦੇ ਲਈ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਨੂੰ ਨਿਰਦੇਸ਼ ਦਿੱਤੇ ਸਨ ਕਿ ਸੰਗਤ ਪੈਦਲ ਨਹੀਂ ਚੱਲੇਗੀ ਜਦਕਿ 250 ਤੋਂ 300 ਦੇ ਕਰੀਬ ਸੰਗਤ ਨਗਰ ਕੀਰਤਨ ਵਿੱਚ ਪੈਦਲ ਚੱਲ ਦੇ ਹੋਈ ਵਿਖਾਈ ਦਿੱਤੇ ਇਸ ਤੋਂ ਇਲਾਵਾ ਬੋਰਡ ਨੂੰ ਇਜਾਜ਼ਤ ਦਿੱਤੀ ਸੀ ਕਿ ਸਿਰਫ਼ ਇੱਕ ਹੀ ਪਾਲਕੀ ਸਾਹਿਬ ਹੋਵੇਗੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ,16 ਇਤਿਹਾਸਿਕ ਨਿਸ਼ਾਨ ਸਾਹਿਬ,ਗੁਰੂ ਸਾਹਿਬ ਜੀ ਦੇ 5 ਘੋੜੇ  ਤਿੰਨ ਕੀਰਤਨੀ ਜਥੇ ਖੁੱਲੇ ਟਰੱਕ ਵਿੱਚ ਬੈਠ ਸਕਦੇ ਨੇ, ਇੱਕ ਟਰੱਕ 'ਤੇ ਸਿਰਫ਼ 16 ਲੋਕਾਂ ਨੂੰ ਹੀ ਬੈਠਣ ਦੀ  ਇਜਾਜ਼ਤ ਸੀ ਪਰ ਸਾਰੀਆਂ ਦਾ ਕੋਰੋਨਾ ਟੈਸਟ ਹੋਣਾ ਜ਼ਰੂਰੀ ਸੀ,ਪਰ ਇਸ ਦੇ ਬਾਵਜੂਦ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਪੈਦਲ ਮਾਰਚ ਕਰਨ ਤੇ ਪੁਲਿਸ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਹੁਣ ਪ੍ਰਬੰਧਕਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ 

 

 

Trending news