CORONA:ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ 'ਚ ਸ਼ਾਮਲ ਹੋਏ ਲੋਕ ਖ਼ਬਰ ਜ਼ਰੂਰ ਪੜ੍ਹਨ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ
Advertisement

CORONA:ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ 'ਚ ਸ਼ਾਮਲ ਹੋਏ ਲੋਕ ਖ਼ਬਰ ਜ਼ਰੂਰ ਪੜ੍ਹਨ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

ਪੰਜਾਬ ਵਿੱਚ ਜਿਸ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ ਉਹ ਹੋਲਾ ਮਹੱਲਾ ਗਿਆ ਸੀ

ਪੰਜਾਬ ਵਿੱਚ ਜਿਸ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਸੀ ਉਹ ਹੋਲਾ ਮਹੱਲਾ ਗਿਆ ਸੀ

ਬਿਮਲ ਕੁਮਾਰ/ਆਨੰਦਪੁਰ ਸਾਹਿਬ : (COVID 19) ਕੋਰੋਨਾ ਵਾਇਰਸ ਨੂੰ ਲੈਕੇ ਸ੍ਰੀ ਆਨੰਦਪੁਰ ਸਾਹਿਬ ਦੇ ਡਿਪਟੀ ਕਮਿਸ਼ਨ ਨੇ ਵੱਡਾ ਹੁਕਮ ਜਾਰੀ ਕੀਤਾ ਹੈ, ਡਿਪਟੀ ਕਮਿਸ਼ਨ ਨੇ ਇਸ ਸਾਲ ਆਨੰਦਪੁਰ ਸਾਹਿਬ ਦੇ ਹੋਲਾ ਮਹੱਲਾ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਨਿਰਦੇਸ਼ ਦਿੱਤੇ ਨੇ ਕੀ ਉਹ ਆਪਣੇ ਸਿਹਤ ਕੇਂਦਰਾਂ ਵਿੱਚ ਜਾਕੇ ਮੈਡੀਕਲ ਚੈੱਕਅਪ ਕਰਵਾਉਣ, ਡਿਪਟੀ ਕਮਿਸ਼ਨ ਵੱਲੋਂ ਇਸ ਸਬੰਧ ਵਿੱਚ ਹੈਲਪ ਲਾਈਨ ਵੀ ਜਾਰੀ ਕੀਤੀ ਗਈ ਹੈ, ਇਹ ਹੈਲਪ ਲਾਈਨ ਨੰਬਰ ਹੈ   
 01881-221157 , ਜਦਕਿ ਸਿਵਲ ਸਰਜਨ ਦਾ ਹੈਲਪ ਲਾਈਨ ਨੰਬਰ ਹੈ  01881227241 ਜਾਂ 100 ਨੰਬਰ 'ਤੇ ਵੀ ਤੁਸੀਂ ਸੰਪਰਕ ਕਰ ਸਕਦੇ ਨੇ 

ਡਿਪਟੀ ਕਮਿਸ਼ਨਰ ਨੇ ਕਿਉਂ ਹੁਕਮ ਜਾਰੀ ਕੀਤਾ 

ਦਰਾਸਲ 7 ਮਾਰਚ ਨੂੰ ਜਰਮਨੀ ਤੋਂ ਨਵਾਂ ਸ਼ਹਿਰ ਪਹੁੰਚੇ ਜਿਸ ਪਹਿਲੇ ਪੰਜਾਬ ਦੇ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ ਉਹ ਪੰਜਾਬ ਆਉਣ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਗਿਆ ਸੀ, 70 ਦਾ ਸਾਲ ਬਜ਼ੁਰਗ ਆਨੰਦਪੁਰ ਸਾਹਿਬ 2 ਦਿਨ ਤੱਕ ਰਿਹਾ ਵੀ ਸੀ, ਜਿਵੇਂ ਹੀ ਇਹ ਖ਼ਬਰ ਮਿਲੀ ਸੀ ਉਸੇ ਦਿਨ ਤੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਸੀ, ਸਿਹਤ ਵਿਭਾਗ ਦੀਆਂ 50 ਟੀਮਾਂ ਦਿਨ ਰਾਤ ਪੂਰੇ ਇਲਾਕੇ ਦੇ ਲੋਕਾਂ ਦਾ ਮੈਡੀਕਲ ਜਾਂਚ ਕਰ ਰਹੀ ਹੈ,ਪ੍ਰਸ਼ਾਸਨ ਵੱਲੋਂ ਗੁਰਦੁਆਰੇ ਵਿੱਚ ਕੰਮ ਕਰਨ ਵਾਲੇ ਸੇਵਾਦਾਰਾਂ ਦਾ ਵੀ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ,ਪਰ ਕਿਉਂਕਿ ਹੋਲਾ ਮਹੱਲਾ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਨੇ ਇਸ ਲਈ ਆਨੰਦਪੁਰ ਸਾਹਿਬ ਤੋਂ ਬਾਹਰ ਹੋਲਾ ਮਹੱਲਾ ਪਹੁੰਚਿਆਂ ਸੰਗਤਾਂ ਨੂੰ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਕੋਰੋਨਾ ਵਾਇਰਸ ਅੱਗੇ ਨਾ ਫ਼ੈਲ ਸਕੇ, ਜਿਸ ਸ਼ਖ਼ਸ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ ਉਸੇ ਸ਼ਖ਼ਸ ਦੇ ਸੰਪਰਕ ਵਿੱਚ ਆਉਣ ਨਾਲ ਹੁਣ ਤੱਕ 18 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਟ ਆਇਆ ਹੈ, 24 ਮਾਰਚ ਮੰਗਲਵਾਰ ਨੂੰ ਇਸੇ ਸ਼ਖ਼ਸ ਤੋਂ ਕੋਰੋਨਾ ਵਾਇਰਸ ਫ਼ੈਲਣ ਦੇ 3 ਹੋਰ ਮਾਮਲੇ ਸਾਹਮਣੇ ਆਏ ਨੇ ਇਹ ਤਿੰਨੋ ਸ਼ਖ਼ਸ ਇੱਕ ਹੀ ਪਰਿਵਾਰ ਦੇ ਰਹਿਣ ਵਾਲੇ ਨੇ ਰਿਸ਼ਤੇ ਵਿੱਚ ਇਹ ਤਿੰਨੋ ਮਾਂ,ਪਿਓ ਅਤੇ ਪੁੱਤਰ ਨੇ,ਇਸ ਤੋਂ ਪਹਿਲਾਂ ਮ੍ਰਿਤਕ ਦੇ 8 ਪਰਿਵਾਰ ਦੇ ਮੈਂਬਰਾਂ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ ਆਇਆ ਸੀ, ਪਰਿਵਾਰ ਵਿੱਚ 8 ਵਾਂ ਮਾਮਲਾ 23 ਮਾਰਚ ਨੂੰ ਸਾਹਮਣੇ ਆਇਆ ਸੀ,70 ਸਾਲ ਦੇ ਮ੍ਰਿਤਕ ਦੇ ਪੋਤਰੇ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਵੇਖੇ ਗਏ ਸਨ ਜਦਕਿ ਇਸ ਤੋਂ ਪਹਿਲਾਂ 3 ਪੁੱਤਰ,ਧੀ,12ਵੀਂ ਵਿੱਚ ਪੜ੍ਹਨ ਵਾਲੀ ਪੋਤਰੀ ਅਤੇ ਨੂੰਹ ਵਿੱਚ ਕੋਰੋਨਾ ਵਾਇਰਸ ਦੇ ਪੋਜ਼ੀਟਿਵ ਲੱਛਣ ਵੇਖੇ ਗਏ ਸਨ, ਇਸ ਦੇ ਨਾਲ ਮ੍ਰਿਤਕ ਜਲੰਧਰ ਦੇ ਜਿਸ ਹਸਪਤਾਲ ਵਿੱਚ ਭਰਤੀ ਸੀ ਉਸ ਹਸਪਤਾਲ ਵਿੱਚ ਦਾਖ਼ਲ ਸਾਰੇ ਮਰੀਜ਼ਾ ਦਾ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਜਾ ਰਿਹਾ ਹੈ

Trending news