ਪੰਜਾਬ ਵਿੱਚ ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਸ ਨਾਲ ਜੁੜੀ ਇਸ ਵੱਡੀ ਖ਼ਬਰ ਨੂੰ ਜ਼ਰੂਰ ਪੜੋ
Advertisement

ਪੰਜਾਬ ਵਿੱਚ ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਸ ਨਾਲ ਜੁੜੀ ਇਸ ਵੱਡੀ ਖ਼ਬਰ ਨੂੰ ਜ਼ਰੂਰ ਪੜੋ

ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਹ ਹੋਲਾ-ਮਹੱਲਾ ਗਿਆ ਸੀ 

ਕੋਰੋਨਾ ਨਾਲ ਜਿਸ ਸ਼ਖ਼ਸ ਦੀ ਮੌਤ ਹੋਈ ਹੈ ਉਹ ਹੋਲਾ-ਮਹੱਲਾ ਗਿਆ ਸੀ

ਆਨੰਦਪੁਰ ਸਾਹਿਬ : ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਨਵਾਂ ਸ਼ਹਿਰ ਦੇ ਜਿਸ ਪਹਿਲੇ ਸ਼ਖ਼ਸ ਦੀ ਮੌਤ ਹੋਈ ਹੈ ਉਸ ਮਾਮਲੇ ਵਿੱਚ ਵੱਡਾ ਖ਼ੁਲਾਸਾ ਹੋਇਆ ਹੈ, ਨਵਾਂ ਸ਼ਹਿਰ ਦੇ ਬੰਗਾ ਦੇ  ਵਸਨੀਕ ਨੇ ਇਹ ਖ਼ੁਲਾਸਾ ਕੀਤਾ ਹੈ, ਇਸ ਸ਼ਖ਼ਸ ਦਾ ਦਾਅਵਾ ਹੈ ਕਿ ਵਿਦੇਸ਼ ਤੋਂ ਆਉਣ ਤੋਂ ਬਾਅਦ ਪੀੜਤ ਸ਼ਖ਼ਸ ਆਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਸੀ,ਬੰਗਾ ਪਿੰਡ ਦੇ ਇਸ ਸ਼ਖ਼ਸ ਦੇ ਬਿਆਨ  'ਤੇ ਯਕੀਨ ਕੀਤਾ ਜਾਵੇ ਤਾਂ ਪੰਜਾਬ ਸਰਕਾਰ ਦੇ ਲਈ ਇਹ  ਵੱਡਾ ਸਿਰਦਰਦ ਬਣ ਸਕਦਾ ਹੈ, ਕਿਉਂਕਿ ਕੋਰੋਨਾ ਨਾਲ ਪੀੜਤ ਦੇ ਸੰਪਰਕ ਵਿੱਚ ਆਉਣ ਵਾਲਾ  ਦੂਜਾ ਸ਼ਖ਼ਸ  ਆਸਾਨੀ ਨਾਲ ਇਸਦਾ ਸ਼ਿਕਾਰ ਹੋ ਜਾਂਦਾ ਹੈ, ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਦੌਰਾਨ ਇਹ ਸ਼ਖ਼ਸ ਜਿਸ ਦੇ ਸੰਪਰਕ ਵਿੱਚ ਵੀ ਆਇਆ ਹੋਵੇਗਾ ਉਸ ਦੇ ਲਈ ਇਹ ਵੱਡਾ ਖ਼ਤਰਾ ਬਣ ਸਕਦਾ ਹੈ, ਮ੍ਰਿਤਕ ਸ਼ਖ਼ਸ ਦੀ ਟਾਇਮਿੰਗ ਵੀ ਪੰਜਾਬ ਸਰਕਾਰ ਅਤੇ ਸਹਿਮਤ ਮਹਿਕਮੇ ਦੀ ਚਿੰਤਾ ਵਧਾ ਰਹੀ ਹੈ,ਮ੍ਰਿਤਕ ਜਰਮਨੀ ਤੋਂ 7 ਮਾਰਚ ਨੂੰ ਆਇਆ ਸੀ ਅਤੇ ਘਰ ਪਰਤਣ ਤੋਂ ਬਾਅਦ ਇਹ ਸਿੱਧਾ  ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਸੀ ਉਸ ਵੇਲੇ ਹੋਲਾ ਮਹੱਲਾ ਦਾ ਵੱਡਾ ਇਕੱਠ ਵੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਮੌਜੂਦ ਸੀ ਅਜਿਹੇ ਵਿੱਚ ਲੱਖਾਂ ਦੀ ਸੰਗਤ ਵਿੱਚ ਕੋਰੋਨਾ ਵਾਇਰਸ ਦੇ ਸ਼ਖ਼ਸ ਦਾ ਜਾਣਾ ਹੋਰ ਖ਼ਤਰਨਾਕ ਹੈ

ਸ੍ਰੀ ਆਨੰਦਪੁਰ ਪ੍ਰਸ਼ਾਸਨ ਚੁੱਕੇ ਗਏ ਕਦਮ 

ਸ੍ਰੀ ਆਨੰਦਪੁਰ ਸਾਹਿਬ ਪ੍ਰਸ਼ਾਸਨ ਵੀ ਕੋਰੋਨਾ ਵਾਇਰਸ ਨੂੰ ਲੈਕੇ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਿਆ ਹੈ, ਸ੍ਰੀ ਆਨੰਦਪੁਰ ਸਾਹਿਬ ਵਿੱਚ ਮਾਰਕੀਟ ਅਤੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਪ੍ਰਸ਼ਾਸਨ ਘਰ-ਘਰ ਜਾਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਪੰਜਾਬ ਸਰਕਾਰ ਵੱਲੋਂ 20 ਮਾਰਚ ਦੀ ਰਾਤ ਤੋਂ ਸਾਰੇ ਰੈਸਟੋਰੈਂਟ,BANQUET,ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ, ਲੋਕਾਂ ਨੂੰ ਅਪੀਲ ਕੀਤੀ ਹੈ ਕੀ ਉਹ ਆਪਣੇ ਘਰ ਵਿੱਚ ਹੀ ਰਹਿਣ, ਜੇਕਰ ਘਰ ਤੋਂ ਬਾਹਰ ਜਾਣਾ ਹੈ ਤਾਂ ਆਪਣੀ ਗੱਡੀ ਅਤੇ ਟੈਕਸੀ ਦੀ ਵਰਤੋਂ ਕਰਨ, ਜ਼ਰੂਰਤ ਹੋਣ 'ਤੇ ਹੀ ਘਰ ਤੋਂ ਬਾਹਰ ਨਿਕਲਣ,ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਗਿਣਤੀ ਵੀ ਘੱਟ ਕਰ ਦਿੱਤੀ ਗਈ ਹੈ, ਦਫ਼ਤਰਾਂ ਵਿੱਚ ਸਿਰਫ਼ ਜ਼ਰੂਰੀ ਕੰਮ ਹੀ ਕੀਤਾ ਜਾਵੇਗਾ

ਪੰਜਾਬ ਵਿੱਚ ਹੁਣ ਤੱਕ ਕਿਨ੍ਹੇ ਮਾਮਲੇ 

ਪੰਜਾਬ ਵਿੱਚ ਹੁਣ ਤੱਕ 3 ਕੋਰੋਨਾ ਦੇ POSITIVE ਮਾਮਲੇ ਸਾਹਮਣੇ ਆਏ ਨੇ, ਪਹਿਲਾਂ ਮਾਮਲਾ ਹੁਸ਼ਿਆਰਪੁਰ ਦਾ ਸੀ ਜਿਸ ਦਾ ਅੰਮ੍ਰਿਤਸਰ ਵਿੱਚ ਇਲਾਜ ਚੱਲ ਰਿਹਾ ਹੈ ਜਦਕਿ ਦੂਜਾ ਮਾਮਲਾ ਨਵਾਂ ਸ਼ਹਿਰ ਦਾ ਹੈ, ਜਿਸ ਦੀ ਕੋਰੋਨਾ ਦੀ ਵਜ੍ਹਾਂ ਕਰਕੇ ਮੌਤ ਹੋ ਚੁੱਕੀ ਹੈ ਜਦਕਿ ਤੀਜਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ, ਮੁਹਾਲੀ ਵਿੱਚ 69 ਸਾਲ ਦੀ ਮਹਿਲਾ ਦਾ ਕੋਰੋਨਾ POSITIVE ਆਇਆ ਹੈ,ਮਹਿਲਾ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ, ਮਹਿਲਾ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਚੱਲ ਰਹੀ ਹੈ 

Trending news