ਜਥੇਦਾਰ ਸ੍ਰੀ ਅਕਾਲ ਤਖ਼ਤ ਨੇ 'ਤੇ ਪੁੱਛਿਆ ਕੇਂਦਰ ਸਰਕਾਰ ਨੂੰ ਵੱਡਾ 'ਤੇ ਸਖ਼ਤ ਸਵਾਲ, ਬੀਜੇਪੀ ਤੋਂ ਆਇਆ ਇਹ ਜਵਾਬ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿੱਚ ਸਜਾਇਆ ਗਿਆ ਨਗਰ ਕੀਰਤਨ

ਜਥੇਦਾਰ ਸ੍ਰੀ ਅਕਾਲ ਤਖ਼ਤ ਨੇ 'ਤੇ ਪੁੱਛਿਆ ਕੇਂਦਰ ਸਰਕਾਰ ਨੂੰ ਵੱਡਾ 'ਤੇ ਸਖ਼ਤ ਸਵਾਲ, ਬੀਜੇਪੀ ਤੋਂ ਆਇਆ ਇਹ ਜਵਾਬ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿੱਚ ਸਜਾਇਆ ਗਿਆ ਨਗਰ ਕੀਰਤਨ

ਤਪਿਨ ਮਲਹੋਤਰਾ/ਅੰਮ੍ਰਿਤਸਰ :  ਪੰਜਾਬ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਵੇਖ ਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਗਾਈਡ ਲਾਈਨਾਂ ਜਾਰੀ  ਕੀਤੀਆਂ ਸਨ ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਸਨ ਕੀ ਉਹ SGPC ਅਤੇ ਦੁਰਗਿਆਨਾ ਮੰਦਰ ਦੀ ਮੈਨੇਜਮੈਂਟ ਨਾਲ ਗੱਲ ਕਰਕੇ ਧਾਰਮਿਕ ਥਾਵਾਂ 'ਤੇ ਮਾਸਕ ਨੂੰ ਲਾਜ਼ਮੀ ਕਰਨ,  ਪਰ  ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ ਗਿਆ ਤਾਂ ਜਥੇਦਾਰ ਹਰਪ੍ਰੀਤ ਸਿੰਘ ਨੇ ਕੋਰੋਨਾ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ 

ਜਥੇਦਾਰ ਦਾ ਵੱਡਾ ਬਿਆਨ

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਪੁੱਛਿਆ ਕੀ ਕੀ ਬੰਗਾਲ ਅਤੇ ਹੋਰ ਸੂਬਿਆਂ ਜਿੱਥੇ ਰੈਲੀਆਂ ਹੋ ਰਹੀਆਂ ਨੇ ਅਤੇ ਵੱਡਾ ਇਕੱਠ ਹੋ ਰਿਹਾ ਹੈ ਉਧਰ ਕੋਰੋਨਾ ਦਾ ਕੋਈ ਖ਼ਤਰਾ ਨਹੀਂ ਹੈ ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਕੀ ਲੱਗ ਦਾ ਹੈ ਕੋਰੋਨਾ ਕੇਂਦਰ ਸਰਕਾਰ ਦਾ ਆਗਿਆਕਾਰੀ ਪੁੱਤਰ ਹੈ ਜਿਹੜੇ ਸੂਬੇ ਵਿੱਚ ਸਰਕਾਰ ਚਾਉਂਦੀ ਹੈ ਉੱਥੇ ਜਾਂਦਾ ਹੈ, ਉਨ੍ਹਾਂ ਕਿਹਾ  ਸੰਗਤਾਂ ਦੀ ਅਥਾਹ ਸ਼ਰਧਾ 'ਤੇ  ਕਿਸੇ ਰੋਗ ਦਾ ਅਸਰ ਨਹੀਂ ਹੈ, ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਜਦੋਂ ਹੋਲਾ ਮੁਹੱਲਾ ਨੂੰ ਲੈਕੇ ਵੀ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਦੇ ਨਿਰਦੇਸ਼ ਦਿੱਤੇ ਸਨ ਤਾਂ ਐੱਸਜੀਪੀਸੀ ਨੇ ਸਵਾਲ ਚੁੱਕੇ ਸਨ, ਹੁਣ ਬੀਜੇਪੀ ਨੇ ਜਥੇਦਾਰ ਦੇ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ 

ਬੀਜੇਪੀ ਦਾ ਜਥੇਦਾਰ ਦੇ ਬਿਆਨ 'ਤੇ ਜਵਾਬ 

ਬੀਜੇਪੀ ਦੇ ਸੂਬਾ ਬੁਲਾਰੇ ਅਨਿਲ ਸਰੀਨ ਨੇ ਜਥੇਦਾਰ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ ਉਨ੍ਹਾਂ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਕਿਹਾ ਸੀ ਕੀ ਪੰਜਾਬ ਵਿੱਚ ਕੋਰੋਨਾ ਦੀ ਵਜ੍ਹਾਂ ਕਰਕੇ ਸਖ਼ਤੀ ਕੀਤੀ ਜਾ ਰਹੀ ਹੈ ਇਸ ਵਿੱਚ ਕੇਂਦਰ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ ਇਹ ਸਖ਼ਤੀ ਅਤੇ ਗਾਈਡ ਲਾਈਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ