CORONA : ਨਾਂਦੇੜ 'ਚ ਫਸੇ ਸਿੱਖ ਯਾਤਰੀ,ਕੈਪਟਨ ਨੇ ਪੰਜਾਬ ਪਹੁੰਚਾਉਣ ਲਈ ਠਾਕਰੇ ਅਤੇ ਸ਼ਾਹ ਤੋਂ ਮੰਗੀ ਮਦਦ

2000 ਪੰਜਾਬ ਦੇ ਯਾਤਰੀ ਨਾਂਦੇੜ ਦਰਸ਼ਨ ਕਰਨ ਕਰਨ ਗਏ ਸਨ 

CORONA : ਨਾਂਦੇੜ 'ਚ ਫਸੇ ਸਿੱਖ ਯਾਤਰੀ,ਕੈਪਟਨ ਨੇ ਪੰਜਾਬ ਪਹੁੰਚਾਉਣ ਲਈ ਠਾਕਰੇ ਅਤੇ ਸ਼ਾਹ ਤੋਂ ਮੰਗੀ ਮਦਦ
2000 ਪੰਜਾਬ ਦੇ ਯਾਤਰੀ ਨਾਂਦੇੜ ਦਰਸ਼ਨ ਕਰਨ ਕਰਨ ਗਏ ਸਨ

ਚੰਡੀਗੜ੍ਹ : ਭਾਰਤ ਵਿੱਚ ਕੋਰਨਾ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਹੁਣ ਤੱਕ ਸਭ ਤੋਂ ਵੱਧ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਮਹਾਰਾਸ਼ਟਰ ਤੋਂ ਹੀ ਆ ਰਹੇ ਨੇ, ਸੂਬੇ ਵਿੱਚ ਹੁਣ ਤੱਕ ਤਿੰਨ ਕੋਰਨਾ ਮਰੀਜ਼ਾ ਦੀ ਮੌਤ ਹੋ ਚੁੱਕੀ ਹੈ,ਅਜਿਹੇ ਵਿੱਚ ਖ਼ਬਰ ਆਈ ਹੈ ਕੀ ਪੰਜਾਬ ਦੇ 2 ਹਜ਼ਾਰ ਸ਼ਰਧਾਲੂ ਨਾਂਦੇੜ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਸਨ, ਪਰ ਮਹਾਰਾਸ਼ਟਰ ਵਿੱਚ ਸੋਮਵਾਰ ਨੂੰ ਕਰਫ਼ਿਊ ਦਾ ਐਲਾਨ ਹੋਣ ਅਤੇ ਰੇਲ ਸੇਵਾ ਰੱਦ ਹੋਣ ਦੀ ਵਜ੍ਹਾਂ ਕਰਕੇ ਸ਼ਰਧਾਲੂ ਉੱਥੇ ਹੀ ਫ਼ਸ ਗਏ, ਜਿਹੜੇ ਸ਼ਰਧਾਲੂ ਨਾਂਦੇੜ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਵਿੱਚ ਰਿਸ਼ਤੇਦਾਰ ਪਰੇਸ਼ਾਨ ਨੇ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰਾ ਅਤੇ ਕੇਂਦਰ ਸਰਕਾਰ ਤੋਂ ਸ਼ਰਧਾਲੂਆਂ ਨੂੰ ਪੰਜਾਬ ਪਹੁੰਚਾਉਣ ਦੇ ਲਈ ਮਦਦ ਮੰਗੀ ਹੈ 

CM ਕੈਪਟਨ ਦੀ ਠਾਕਰੇ ਅਤੇ ਸ਼ਾਹ ਨੂੰ ਅਪੀਲ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਨੂੰ ਅਪੀਲ ਕੀਤੀ ਹੈ ਕੀ ਨਾਂਦੇੜ ਵਿੱਚ ਦਰਸ਼ਨ ਕਰਨ ਗਏ 2 ਹਜ਼ਾਰ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਨਾਲ ਹੀ ਸ਼ਰਧਾਲੂਆਂ ਨੂੰ ਪੰਜਾਬ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੱਤਰ ਦਾ ਜਵਾਬ ਮਹਾਰਾਸ਼ਟਰਾ ਦੇ ਸੈਰ-ਸਪਾਟਾ ਮੰਤਰੀ ਅਦਿਤਿਆ ਠਾਕਰੇ ਨੇ ਦਿੱਤਾ ਹੈ, ਅਦਿਤਿਆ ਠਾਕਰੇ ਨੇ ਕਿਹਾ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਸੀਂ ਹਰ ਸੰਭਵ ਮਦਦ ਕਰਾਂਗੇ, ਇਸ ਦੇ ਨਾਲ ਸੀਐੱਮ ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਵੀ ਸ਼ਰਧਾਲੂਆਂ ਨੂੰ ਪੰਜਾਬ ਪਹੁੰਚਾਉਣ ਦੇ ਲਈ ਮਦਦ ਮੰਗੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਵੀ ਅਪੀਲ ਕੀਤੀ ਹੈ ਕੀ ਸ਼ਰਧਾਲੂਆਂ ਦੇ ਲਈ ਇੱਕ ਖ਼ਾਸ ਟ੍ਰੇਨ ਚਲਾਈ ਜਾਵੇ ਤਾਂ ਹੋ ਸ਼ਰਧਾਲੂ ਵਾਪਸ ਘਰ ਪਰਤ ਸਕਣ, ਇਸ ਤੋਂ ਪਹਿਲਾਂ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਨਾਂਦੇੜ ਗਏ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦੇ ਲਈ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਜਾਵੇ