CORONA : ਰਾਗੀ ਨਿਰਮਲ ਸਿੰਘ ਦੀ ਧੀ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ,ਸੰਪਰਕ ਨਾਲ ਹੁਣ ਤੱਕ 3 ਪੋਜ਼ੀਟਿਵ
Advertisement

CORONA : ਰਾਗੀ ਨਿਰਮਲ ਸਿੰਘ ਦੀ ਧੀ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ,ਸੰਪਰਕ ਨਾਲ ਹੁਣ ਤੱਕ 3 ਪੋਜ਼ੀਟਿਵ

 CORONA : ਰਾਗੀ ਨਿਰਮਲ ਸਿੰਘ ਦੀ ਧੀ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ,ਸੰਪਰਕ ਨਾਲ ਹੁਣ ਤੱਕ 3 ਪੋਜ਼ੀਟਿਵ

ਸ਼ੁੱਕਰਵਾਰ ਨੂੰ ਨਿਰਮਲ ਦੀ ਚਾਚੀ ਅਤੇ ਇੱਕ ਸਾਥੀ ਰਾਗੀ ਦਾ ਕੋਰੋਨਾ ਪੋਜ਼ੀਟਿਵ ਆਇਆ ਸੀ

ਚੰਡੀਗੜ੍ਹ : (CORONA) 2 ਅਪ੍ਰੈਲ ਨੂੰ ਪਦਮ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਦਾ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚੱਲਦਿਆਂ ਦੇਹਾਂਤ ਹੋ ਗਿਆ ਸੀ, ਉਸ ਤੋਂ ਬਾਅਦ ਭਾਈ ਨਿਰਮਲ ਸਿੰਘ ਦੇ ਸੰਪਰਕ ਵਿੱਚ ਆਉਣ ਨਾਲ 3 ਲੋਕਾਂ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਤਾਜ਼ਾ ਕੋਰੋਨਾ ਪੋਜ਼ੀਟਿਵ ਦਾ ਮਾਮਲਾ ਨਿਰਮਲ ਸਿੰਘ ਦੀ ਧੀ ਦਾ ਹੈ ਜਦਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਿਰਮਲ ਸਿੰਘ ਦੀ ਚਾਚੀ ਅਤੇ ਇੱਕ ਰਾਗੀ ਸਾਥੀ ਦਾ ਕੋਰੋਨਾ ਟੈਸਟ ਵੀ ਪੋਜ਼ੀਟਿਵ ਆਇਆ ਸੀ,ਨਿਰਮਲ ਸਿੰਘ ਦੀ ਧੀ ਨੂੰ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਉਸ ਦੇ ਘਰ ਦੇ ਆਲੇ ਦੁਆਲੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ, ਪਰ ਰਾਹਤ ਦੀ ਗਲ ਹੈ ਕੀ  ਭਾਈ ਨਿਰਮਲ ਸਿੰਘ ਦੇ ਪਿਤਾ,ਮਾਂ,ਬੇਟੇ ਅਤੇ ਨੂੰਹ ਦਾ ਕੋਰੋਨਾ ਟੈਸਟ NEGATIVE ਆਇਆ ਹੈ, ਨਿਰਮਲ ਸਿੰਘ ਦੇ ਕੋਰੋਨਾ ਟੈਸਟ ਪੋਜ਼ੀਟਿਵ ਆਉਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਆਈਸੋਲੇਸ਼ਨ ਵਿੱਚ ਰੱਖ ਦਿੱਤਾ ਗਿਆ ਸੀ, ਭਾਈ ਨਿਰਮਲ ਸਿੰਘ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਮਿਲੇ ਸਨ, ਪਰ ਰਾਹਤ ਦੀ ਗੱਲ ਹੈ ਕੀ ਸੀਚੇਵਾਲ ਅਤੇ ਉਨ੍ਹਾਂ ਦੇ ਚਾਰ ਹੋਰ ਸਾਥੀਆਂ ਦਾ ਕੋਰੋਨਾ ਟੈਸਟ NEGATIVE ਆਇਆ ਹੈ 

ਵਿਦੇਸ਼ ਤੋਂ ਪਰਤ ਕੇ ਕਿਸ ਨੂੰ ਮਿਲੇ ਸਨ ਨਿਰਮਲ ਸਿੰਘ ? 

ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨਿਰਮਲ ਸਿੰਘ ਫਰਵਰੀ ਮਹੀਨੇ ਵਿੱਚ ਇੰਗਲੈਂਡ ਤੋਂ ਪਰਤੇ ਸਨ, ਇਸ ਤੋਂ ਬਾਅਦ ਉਹ ਕਈ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਏ ਸਨ, 27 ਫਰਵਰੀ ਨੂੰ ਪਟਿਆਲਾ ਦੇ ਹੈਰੀਟੇਜ ਫ਼ੈਸਟੀਵਲ ਵਿੱਚ ਨਿਰਮਲ ਸਿੰਘ ਖ਼ਾਲਸਾ ਦੇ ਨਾਲ ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੇ ਤਬਲਾ ਵਜਾਇਆ ਸੀ, ਉਸ ਤੋਂ ਬਾਅਦ ਨਿਰਮਲ ਸਿੰਘ ਅੰਮ੍ਰਿਤਸਰ ਪਹੁੰਚੇ ਅਤੇ ਕਈ ਪ੍ਰੋਗਰਾਮਾਂ ਵੀ ਸ਼ਿਰਕਤ ਕੀਤੀ,  ਜਾਣਕਾਰੀ ਮਿਲ ਰਹੀ ਹੈ ਕੀ ਵਿਦੇਸ਼ ਤੋਂ ਪਰਤਣ ਤੋਂ ਬਾਅਦ ਨਿਰਮਲ ਸਿੰਘ ਖ਼ਾਲਸਾ ਦਿੱਲੀ ਵਿੱਚ ਇੱਕ ਵੱਡੇ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਏ ਸਨ, 62 ਸਾਲ ਦੇ ਨਿਰਮਲ ਸਿੰਘ ਖ਼ਾਲਸਾ ਨੂੰ 2009 ਵਿੱਚ ਗੁਰਬਾਣੀ ਕੀਰਤਨ ਵਿੱਚ ਦਿੱਤੇ ਯੋਗਦਾਨ ਦੇ ਲਈ ਭਾਰਤ ਸਰਕਾਰ ਨੇ ਪਦਮ ਸ੍ਰੀ ਅਵਾਰਡ ਨਾਲ ਨਿਵਾਜਿਆ ਸੀ, ਨਿਰਮਲ ਸਿੰਘ ਖ਼ਾਲਸਾ ਤਕਰੀਬਨ 3 ਦਹਾਕਿਆਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵਜੋਂ ਸੇਵਾਵਾਂ ਨਿਭਾ ਰਹੇ ਸਨ, ਗੁਰੂਬਾਣੀ ਦੇ ਰਾਗਾਂ ਦੀ ਚੰਗੀ ਜਾਣਕਾਰੀ ਹੋਣ ਦੀ ਵਜ੍ਹਾਂ ਕਰਕੇ ਉਹ ਅਕਸਰ ਵਿਦੇਸ਼ ਜਾਂਦੇ ਰਹਿੰਦੇ ਸਨ, ਇਨ੍ਹਾਂ ਤਿੰਨ ਦਹਾਕਿਆਂ ਦੌਰਾਨ ਦੁਨੀਆ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ ਜਿੱਥੇ ਨਿਰਮਲ ਸਿੰਘ ਖ਼ਾਲਸਾ ਨੇ ਗੁਰੂ ਘਰ ਵਿੱਚ ਗੁਰਬਾਣੀ ਦਾ ਗਾਇਣ ਨਾ ਕੀਤਾ ਹੋਵੇ  

Trending news