SGPC ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਟਾਫ਼ ਕੀਤਾ ਘੱਟ,ਸੰਗਤਾਂ ਨੂੰ ਦੂਰੀ ਬਣਾਉਣ ਦੀ ਅਪੀਲ
Advertisement

SGPC ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਟਾਫ਼ ਕੀਤਾ ਘੱਟ,ਸੰਗਤਾਂ ਨੂੰ ਦੂਰੀ ਬਣਾਉਣ ਦੀ ਅਪੀਲ

ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮਰਿਆਦਾ ਅਨੁਸਾਰ ਹੀ ਕੰਮ ਹੋਵੇਗਾ

ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਮਰਿਆਦਾ ਅਨੁਸਾਰ ਹੀ ਕੰਮ ਹੋਵੇਗਾ

ਅੰਮ੍ਰਿਤਸਰ : SGPC ਨੇ ਕੋਰੋਨਾ ਵਾਇਰਸ ਨੂੰ ਲੈਕੇ ਆਪਣੇ ਮੁਲਾਜ਼ਮਾਂ ਦੇ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ,ਰੋਜ਼ਾਨਾ ਦੀ ਮਰਯਾਦਾ ਨਿਭਾਉਣ ਦੇ ਲਈ ਲੋੜੀਂਦਾ ਪਰ ਘੱਟ ਤੋਂ ਘੱਟ ਸਟਾਫ਼ ਗੁਰਦੁਆਰਾ ਸਾਹਿਬਾਨ ਅੰਦਰ ਹਾਜ਼ਰ 
ਰੱਖਣ ਲਈ ਕਿਹਾ ਗਿਆ ਹੈ, ਕਮੇਟੀ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕੀ  ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਲਗਾਤਾਰ ਹਾਜ਼ਰ ਰਹਿਣ ਅਤੇ ਇਸ ਦੇ ਨਾਲ ਹੀ ਗ੍ਰੰਥੀ ਸਿੰਘ, ਰਾਗੀ ਸਿੰਘ, ਅਕਾਊਟੈਂਟ, ਕੈਸ਼ੀਅਰ ਅਤੇ ਹੋਰ ਲੋੜੀਂਦੇ ਪਰ ਘੱਟ ਤੋਂ ਘੱਟ ਸਟਾਫ਼ ਦੀ ਵੀ ਹਰ ਸਮੇਂ ਹਾਜ਼ਰੀ ਯਕੀਨੀ ਬਣਾਈ ਜਾਵੇ, ਇਸ ਸਟਾਫ਼ ਲਈ ਗੁਰਦੁਆਰਾ ਸਾਹਿਬਾਨ ਅੰਦਰ ਪ੍ਰਬੰਧ ਕੀਤੇ ਜਾਣ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦਾ ਸਿੱਧਾ ਸਬੰਧ ਸੰਗਤ ਨਾਲ ਜੁੜਿਆ ਹੋਇਆ ਹੈ ਅਤੇ ਰੋਜ਼ਾਨਾ ਦੀ ਮਰਯਾਦਾ ਸਬੰਧੀ ਪ੍ਰਬੰਧ ਕੀਤੇ ਜਾ ਰਹੇ ਹਨ 

ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ

 ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਤਾਰ ਪੁੱਜ ਰਹੀਆਂ ਸੰਗਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਪਰਕਰਮਾ ਅੰਦਰ ਅਨਾਊਸਮੈਂਟ ਕੀਤੀ ਜਾ ਰਹੀ ਹੈ,ਸੰਗਤਾਂ ਨੂੰ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਚੱਲਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਲੰਗਰ ਵਿਖੇ ਵੀ ਕਤਾਰਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ। ਦਰਸ਼ਨੀ ਡਿਉੜੀ ਤੋਂ ਅੱਗੇ ਸੰਗਤ ਨੂੰ ਕੇਵਲ ਦੋ ਕਤਾਰਾਂ ਵਿਚ ਦਰਸ਼ਨ ਕਰਨ ਭੇਜਿਆ ਜਾ ਰਿਹਾ ਹੈ ਅਤੇ ਇੱਥੇ ਵੀ ਆਪਸੀ ਦੂਰੀ ਨੂੰ ਬਣਾਈ ਰੱਖਣ ਲਈ ਸੇਵਾਦਾਰ ਆਖ ਰਹੇ ਹਨ, ਲੰਗਰ ਹਾਲ ਵਿਖੇ ਵੀ ਸੰਗਤ ਨੂੰ ਸੁਚੇਤ ਕਰਨ ਲਈ ਸੂਚਨਾ ਦਿੱਤੀ ਜਾ ਰਹੀ ਹੈ, ਮੁੱਖ ਸਕੱਤਰ ਅਨੁਸਾਰ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸਾਹਿਬਾਨ ਦੇ ਸਟਾਫ਼ ਨੂੰ ਵੀ ਸਾਵਧਾਨੀ ਨਾਲ ਡਿਊਟੀ ਕਰਨ ਲਈ ਆਖਿਆ ਹੈ। 

ਸੈਨੇਟਾਇਜ਼ਰ ਦੀ ਵਰਤੋਂ ਕੀਤੀ ਜਾ ਰਹੀ ਹੈ

ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਗੇਟਾਂ 'ਤੇ ਸੇਵਾਦਾਰਾਂ ਵੱਲੋਂ ਸੈਨੇਟਾਇਜ਼ਰ ਨਾਲ ਸੰਗਤਾਂ ਦੇ ਹੱਥ ਸਾਫ਼ ਕਰਵਾਏ ਜਾ ਰਹੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਲੰਗਰ ਹਾਲ ਵਿੱਚ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਇੱਥੇ ਵੀ ਸੈਨੇਟਾਇਜ਼ਰ ਰੱਖੇ ਗਏ ਨੇ,ਪ੍ਰਸ਼ਾਸਨ ਨਾਲ ਮਿਲਕੇ ਸੰਗਤਾਂ ਦੀ ਲਗਾਤਾਰ ਥਰਮਲ ਸਕ੍ਰੀਨਿੰਗ ਕਰਵਾਈ ਜਾ ਰਹੀ ਹੈ,ਕਿਸੇ ਨੂੰ ਵੀ ਬਿਨਾਂ ਥਰਮਲ ਸਕ੍ਰੀਨਿੰਗ ਦੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ,ਵੀਰਵਾਰ ਨੂੰ ਐੱਸਜੀਪੀਸੀ ਅਤੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਦੀ ਮੀਟਿੰਗ ਤੋਂ ਬਾਅਦ 
ਦਰਬਾਰ ਸਾਹਿਬ ਵਿੱਚ ਥਰਮਲ ਸਕ੍ਰੀਨਿੰਗ ਦਾ ਫ਼ੈਸਲਾ ਲਿਆ ਗਿਆ ਸੀ 

 

Trending news