26 ਦਿਨਾਂ 'ਚ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤੀਜੀ ਵੱਡੀ ਵਾਰਦਾਤ,ਡੇਰਾਬਸੀ 'ਚ 232 ਅੰਗਾਂ ਨੂੰ ਨੁਕਸਾਨ
Advertisement

26 ਦਿਨਾਂ 'ਚ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਤੀਜੀ ਵੱਡੀ ਵਾਰਦਾਤ,ਡੇਰਾਬਸੀ 'ਚ 232 ਅੰਗਾਂ ਨੂੰ ਨੁਕਸਾਨ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਮਹਿਲਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਦੱਸਿਆ ਜਾ ਰਿਹਾ ਹੈ 

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ ਮਹਿਲਾ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਦੱਸਿਆ ਜਾ ਰਿਹਾ ਹੈ

ਜਗਦੀਪ ਸੰਧੂ/ਡੇਰਾਬਸੀ : 26 ਦਿਨਾਂ ਵਿੱਚ ਪੰਜਾਬ ਤੋਂ ਤੀਜੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਤਾਜ਼ਾ ਮਾਮਲਾ ਡੇਰਾਬਸੀ ਦੇ ਪਿੰਡ ਦੇਵੀਨਗਰ ਦੇ ਗੁਰਦੁਆਰਾ ਸਾਹਿਬ ਦਾ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 232 ਦੇ ਕਰੀਬ ਅੰਗਾਂ ਦੀ ਬੇਅਦਬੀ ਕੀਤੀ ਗਈ ਹੈ, ਬੇਅਦਬੀ ਇੱਕ ਮਹਿਲਾ ਨੇ ਕੀਤੀ ਹੈ ਜਿਸ ਨੂੰ ਲੋਕਾਂ ਨੇ ਫੜ ਕੇ ਕੁੱਟਿਆ, ਪਰ ਬਾਅਦ ਵਿੱਚੋਂ ਪਤਾ ਚੱਲਿਆ ਹੈ ਕਿ ਮਹਿਲਾ ਦਿਮਾਗੀ ਤੌਰ 'ਤੇ ਠੀਕ ਨਹੀਂ ਅਤੇ ਉਹ ਘਰੋਂ 4-5 ਦਿਨਾਂ ਤੋਂ ਗਾਇਬ ਸੀ,ਅਚਾਨਕ ਸਵੇਰੇ ਸਾਢੇ 8 ਵਜੇ ਮਹਿਲਾ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਫ਼ਿਆਂ ਨੂੰ ਫਾੜ ਦਿੱਤਾ,ਫ਼ਿਲਹਾਲ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ  

ਮਾਮਲਾ ਧਾਰਮਿਕ ਸੀ ਅਤੇ ਗੰਭੀਰ ਸੀ ਇਸ ਲਈ ਡੇਰਾਬਸੀ ਦੀ ਡੀਐੱਸਪੀ ਡਾਕਟਰ ਰਬਜੌਤ ਕੌਰ ਆਪ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ,ਮੁਲਜ਼ਮ ਮਹਿਲਾ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ ਅਤੇ ਪਿੰਡ ਵਾਲਿਆਂ ਨਾਲ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਲੈਕੇ ਗੱਲਬਾਤ  ਕੀਤੀ ਗਈ ਹੈ, ਪਰ ਵੱਡਾ ਸਵਾਲ ਇਹ ਹੈ ਕਿ ਇਹ ਕਿਸੇ ਦੀ ਸ਼ਰਾਤ ਵੀ ਹੋ ਸਕਦੀ ਹੈ ਆਪਣੇ ਨਾਪਾਕਿ ਮਨਸੂਬਿਆਂ ਨੂੰ ਅੰਜਾਮ ਦੇਣ ਦੇ ਲਈ ਇੱਕ ਦੀਮਾਗੀ ਤੌਰ 'ਤੇ ਪਰੇਸ਼ਾਨ ਮਹਿਲਾ ਦਾ ਸਹਾਰਾ ਲਿਆ ਗਿਆ ਹੋਵੇ,ਪੁਲਿਸ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ,ਕਿਉਂਕਿ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਤੋਂ ਅਕਤੂਬਰ ਅਤੇ ਨਵੰਬਰ ਵਿੱਚ ਬੇਅਦਬੀ ਦੇ ਆਏ 2 ਮਾਮਲਿਆਂ ਵਿੱਚ ਇਸੇ ਤਰ੍ਹਾਂ ਦਾ ਵੱਡਾ ਖ਼ੁਲਾਸਾ ਹੋਇਆ ਸੀ 

ਲੁਧਿਆਣਾ 'ਚ ਬੇਅਦਬੀ ਦੇ ਮਾਮਲੇ ਚ ਹੈਰਾਨਕੁਨ ਖ਼ੁਲਾਸਾ

ਲੁਧਿਆਣਾ ਵਿਖੇ 2 ਨਵੰਬਰ,2020 ਨੂੰ ਸ਼ਾਮ ਦੇ ਕਰੀਬ 7 ਵਜੇ ਇੱਕ ਮੰਦਭਾਗੀ ਅਪਰਾਧਿਕ ਘਟਨਾ ਵਾਪਰੀ ਸੀ ਜਦੋਂ ਸੇਵਾ ਸਿੰਘ (18) ਵਾਸੀ ਸੁਤੰਤਰ ਨਗਰ, ਲੁਧਿਆਣਾ ਨੇ ਸੁਤੰਤਰ ਨਗਰ ਗੁਰੂਦਵਾਰਾ ਦੇ ਪ੍ਰਧਾਨ ਬਲਦੇਵ ਸਿੰਘ ਨੂੰ ਦੱਸਿਆ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਫਟੇ ਹੋਏ ਅੰਗ ਥਾਣਾ ਟਿੱਬਾ ਲੁਧਿਆਣਾ ਦੇ ਜਨ ਸ਼ਕਤੀ ਨਗਰ ਖੇਤਰ ਵਿੱਚ ਪ੍ਰੇਮ ਵਿਹਾਰ ਵਿਖੇ ਇੱਕ ਝੋਨੇ ਦੇ ਖੇਤ ਵਿੱਚ ਖਿੱਲਰੇ ਪਏ ਦੇਖੇ ਹਨ,ਪੰਜਾਬ ਪੁਲਿਸ ਨੇ ਦੱਸਿਆ ਸੀ ਕਿ ਮੁਲਜ਼ਮ ਸੇਵਾ ਸਿੰਘ ਨੇ ਬਲਦੇਵ ਸਿੰਘ ਨੂੰ ਇਹ ਵੀ ਦੱਸਿਆ ਸੀ ਕਿ ਉਸਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਮੌਕੇ ਤੋਂ ਭੱਜਦੇ ਵੇਖਿਆ ਹੈ। ਖੇਤਰ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਨੂੰ ਖੰਘਾਲਣ ਤੋਂ ਬਾਅਦ ਇਹ ਪਤਾ ਚੱਲਿਆ ਕਿ ਉਸ ਸਮੇਂ ਵਿਚ ਉਸ ਖੇਤਰ ਵਿਚ ਕਿਸੇ ਵੀ ਮੋਟਰਸਾਈਕਲ ਦਾ ਆਉਣ-ਜਾਣ ਨਹੀਂ ਹੋਇਆ। ਇਸ ਪ੍ਰਕਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਟੇ ਅੰਗਾਂ ਸੰਬੰਧੀ ਉਸਦੇ ਵੱਖੋ-ਵੱਖਰੇ ਦਾਅਵਿਆਂ ਅਤੇ ਬਿਆਨਾਂ ਨੇ ਸ਼ੰਕਾ ਪੈਦਾ ਕਰ ਦਿੱਤੀ।

ਲੁਧਿਆਣਾ ਪੁਲਿਸ  ਵਲੋਂ ਕੀਤੀ ਗਈ  ਪੁੱਛਗਿੱਛ ਤੋਂ ਬਾਅਦ ਸੇਵਾ ਸਿੰਘ ਨੇ ਇਕਬਾਲ ਕੀਤਾ ਕਿ ਉਸਨੇ ਖੁਦ ਹੀ ਇੱਕ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਮੌਕੇ 'ਤੇ  ਫਾੜ ਕੇ ਸੁੱਟ ਦਿੱਤੇ ਸਨ। ਉਸਦੇ ਘਰ ਦੀ ਤਲਾਸ਼ੀ ਲੈਣ 'ਤੇ ਅਸਲ ਸੈਂਚੀ ਸਾਹਿਬ ਅਤੇ ਗੁਟਕਾ ਸਾਹਿਬ, ਜਿਸਦੇ ਅੰਗ  ਸੇਵਾ ਸਿੰਘ ਨੇ ਫਾੜੇ ਸਨ, ਨੂੰ ਇਲਾਕੇ ਦੇ ਵਸਨੀਕ ਗਵਾਹ ਦੀ ਹਾਜ਼ਰੀ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ। ਉਸ ਦੇ ਘਰ ਦੇ ਬੇਸਮੈਂਟ ਵਿਚੋਂ ਇਕ ਅਟੈਚੀ ਵੀ ਬਰਾਮਦ ਹੋਇਆ ਜਿਸ ਵਿਚ ਇਕ ਪੁਰਾਣੇ ਗੁਟਕਾ ਸਾਹਿਬ ਦੇ ਪਾੜ ਦਿੱਤੇ ਅੰਗਾਂ ਨੂੰ ਰੱਖਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕਾ ਸਾਹਿਬ ਅਤੇ ਸੈਂਚੀ ਸਾਹਿਬ ਦੀਆਂ ਸਾਰੇ ਫਟੇ ਅੰਗਾਂ ਨੂੰ   ਬਲਦੇਵ ਸਿੰਘ, ਪ੍ਰਧਾਨ ਗੁਰੂਦਵਾਰਾ ਸਾਹਿਬ, ਸੁਤੰਤਰ ਨਗਰ ਵਲੋਂ ਪੂਰੀ ਮਰਿਆਦਾ, ਸਤਿਕਾਰ ਨਾਲ ਸਾਂਭਿਆ ਗਿਆ।

 ਫਤਿਹਗੜ੍ਹ ਸਾਹਿਬ ਵਿੱਚ ਵੀ ਬੇਅਦਬੀ ਦਾ ਮਾਮਲਾ ਆਇਆ ਸੀ 

ਪਿਛਲੇ ਮਹੀਨੇ 12 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ  ਦਾ ਮਾਮਲਾ ਸਾਹਮਣੇ ਆਇਆ ਸੀ, ਲੋਕਾਂ ਨੇ ਇੱਕ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਹੈ। ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ੍ਹ ਕੇ ਕੁੱਟ-ਮਾਰ ਕੀਤੀ ਸੀ। ਦੱਸਿਆ ਜਾ ਰਿਹਾ ਸੀ ਕਿ ਤਰਖਣ ਮਾਜਰਾ ਵਿੱਚ ਸਵਿੱਫਟ ਕਾਰ ਵਿੱਚ ਦੋ ਨੌਜਵਾਨ ਆਏ ਤੇ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ। ਇੱਕ ਨੌਜਵਾਨ ਕਾਰ 'ਚ ਬੈਠਾ ਰਿਹਾ ਤੇ ਦੂਜਾ ਗੁਰੂਘਰ ਦੇ ਅੰਦਰ ਗਿਆ ਤੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਦਿੱਤਾ ਸੀ

 

 

Trending news