ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ : 15 ਦਿਨ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲਣਗੇ,ਇਸ ਤਰੀਕ ਤੋਂ ਸ਼ੁਰੂ ਹੋਵੇਗੀ ਯਾਤਰਾ

ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਲਈ ਖ਼ੁਸ਼ਖ਼ਬਰੀ ਹੈ, ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ  ਬਰਫ਼ ਘੱਟ ਹੋਣ ਦੇ ਕਾਰਨ ਗੁਰੂ ਘਰ ਨੂੰ ਜਲਦੀ ਖੋਲ੍ਹਿਆ ਜਾ ਰਿਹਾ ਵੈਸੇ ਹਰ ਸਾਲ 25  ਮਈ ਨੂੰ ਗੁਰਦੁਆਰਾ ਘਰ ਦੇ ਕਪਾਟ ਸੰਗਤਾਂ ਦੇ ਲਈ ਖੋਲੇ ਜਾਂਦੇ ਸਨ

ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ : 15 ਦਿਨ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੁੱਲਣਗੇ,ਇਸ ਤਰੀਕ ਤੋਂ ਸ਼ੁਰੂ ਹੋਵੇਗੀ ਯਾਤਰਾ

ਦਿੱਲੀ :  ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂ ਲਈ ਖ਼ੁਸ਼ਖ਼ਬਰੀ ਹੈ, ਇਸ ਵਾਰ  10 ਮਈ ਤੋਂ ਇਤਿਹਾਸਕ ਸਥਾਨ ਦੇ ਦਰਸ਼ਨ ਕਰ ਸਕਣਗੇ, ਇਸ ਦੇ ਲਈ ਹੁਣੇ ਤੋਂ ਹੀ ਹੇਮਕੁੰਟ ਮੈਨੇਜਮੈਂਟ ਟਰੱਸਟ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ  ਬਰਫ਼ ਘੱਟ ਹੋਣ ਦੇ ਕਾਰਨ ਗੁਰੂ ਘਰ ਨੂੰ ਜਲਦੀ ਖੋਲ੍ਹਿਆ ਜਾ ਰਿਹਾ ਵੈਸੇ ਹਰ ਸਾਲ 25  ਮਈ ਨੂੰ ਗੁਰਦੁਆਰਾ ਘਰ ਦੇ ਕਪਾਟ ਸੰਗਤਾਂ ਦੇ ਲਈ ਖੋਲੇ ਜਾਂਦੇ ਸਨ

2020 ਵਿੱਚ ਸਿਰਫ਼ ਇੱਕ ਮਹੀਨੇ ਲਈ ਖੋਲੇ ਗਏ ਸਨ ਕਪਾਟ

ਪਿਛਲੇ ਸਾਲ ਕੋਰੋਨਾ ਦੇ ਕਾਰਨ ਸਿਰਫ ਇੱਕ ਮਹੀਨੇ ਤੱਕ ਹੀ ਗੁਰੂ ਘਰ ਨੂੰ ਖੋਲ੍ਹਿਆ ਗਿਆ ਸੀ ਜਿਸ ਤੋਂ ਬਾਅਦ ਦੇਸ਼ ਭਰ ਦੀ ਸੰਗਤ  ਦਰਸ਼ਨ ਨਹੀਂ ਕਰ ਪਾਈ ਸੀ ਇਸ ਵੇਲੇ ਗੁਰੂ ਘਰ ਦੇ ਕੋਲ 8 ਤੋਂ 9 ਫੁੱਟ ਤੱਕ ਬਰਫ ਪਈ ਹੋਈ ਹੈ ਗੁਰਦੁਆਰਾ ਸਰੋਵਰ ਅਤੇ ਆਸ ਪਾਸ ਦਾ ਖੇਤਰ ਪੂਰੀ ਤਰ੍ਹਾਂ ਨਾਲ ਬਰਫ ਨਾਲ ਢਕਿਆ ਹੋਇਆ ਹੈ ਹਾਲਾਂਕਿ ਪਿਛਲੇ ਸਾਲ  ਇੱਥੇ 20 ਫੁੱਟ ਤੋਂ ਜ਼ਿਆਦਾ ਤੱਕ ਬਰਫ ਪਈ ਸੀ ਪਰ ਇਸ ਵਾਰ ਬਰਫ਼ ਘੱਟ ਹੈ  

ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਫ਼ੌਜ ਦੇ ਜਵਾਨ ਬਰਫ਼ ਹਟਾਉਣ ਦਾ ਕੰਮ ਕਰਨਗੇ  

ਸੇਵਾ ਸਿੰਘ ਨੇ ਦੱਸਿਆ ਕਿ ਇਸ ਵਾਰ ਸੈਨਾ ਦੇ ਜਵਾਨਾਂ ਵਲੋਂ 5 ਅਪ੍ਰੈਲ ਤੋਂ ਹੀ ਬਰਫ ਹਟਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਯਾਤਰਾ ਦੇ ਅਖੀਰੀ ਪੜਾਹ ਵਿੱਚ ਬਰਫ਼ ਨਹੀਂ ਹੈ, ਪਰ ਅਟਕਲਾਂਕੁਡੀ ਤੋਂ ਹੇਮਕੁੰਟ ਸਾਹਿਬ ਚਾਰੋ  ਪਾਸੇ ਬਰਫ  ਹੈ, ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ  ਸਥਿਕ ਗੁਰੂਘਰ  15 ਹਜ਼ਾਰ 200 ਫੁੱਟ ਦੀ ਉਚਾਈ ਉੱਤੇ ਹਨ  

 ਇਸ ਵਾਰ  ਤੀਰਥ ਯਾਤਰਾ 15 ਦਿਨ ਪਹਿਲਾਂ ਸ਼ੁਰੂ ਹੋ ਰਹੀ ਹੈ ਇਸ ਲਈ ਹੁਣੇ ਤੋਂ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ,  ਗੁਰਦੁਆਰੇ ਵਿੱਚ ਰੰਗ  ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਸੇਵਾਦਾਰ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ 418 ਇੰਡੀਪੈਂਡੈਂਟ ਇੰਜੀਨੀਅਰਿੰਗ ਕੋਰ ਦੇ ਜਵਾਨ ਹੇਮਕੁੰਟ ਸਾਹਿਬ ਅਤੇ ਆਸਥਾ ਪੱਥ ਤੋਂ ਬਰਫ ਹਟਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਹੇਮਕੁੰਟ ਸਾਹਿਬ ਦੇ  ਬੂਹੇ ਹਰ ਸਾਲ ਮਈ ਮਹੀਨੇ ਵਿੱਚ ਸ਼ਰਧਾਲੂਆਂ ਦੇ ਲਈ ਖੋਲ੍ਹੇ ਜਾਂਦੇ ਹਨ

WATC LIVE TV