ਸ਼ਰਧਾਲੂਆਂ ਦੇ ਲਈ ਖ਼ੁਸ਼ਖ਼ਬਰੀ, ਮਾਂ ਵੈਸ਼ਨੋ ਦੇਵੀ ਦੀ ਇਸ ਗੁਫ਼ਾ ਦੇ ਖੁੱਲ੍ਹੇ ਦਰਵਾਜ਼ੇ

ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ, 1 ਸਾਲ ਬਾਅਦ ਕੁਦਰਤੀ ਗੁਫ਼ਾ ਦੇ ਬੂਹੇ ਭਗਤਾਂ ਦੇ ਲਈ ਖ਼ੋਲ ਦਿੱਤੇ ਗਏ ਨੇ    

ਸ਼ਰਧਾਲੂਆਂ ਦੇ ਲਈ ਖ਼ੁਸ਼ਖ਼ਬਰੀ, ਮਾਂ ਵੈਸ਼ਨੋ ਦੇਵੀ ਦੀ ਇਸ ਗੁਫ਼ਾ ਦੇ ਖੁੱਲ੍ਹੇ ਦਰਵਾਜ਼ੇ
ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ, 1 ਸਾਲ ਬਾਅਦ ਕੁਦਰਤੀ ਗੁਫ਼ਾ ਦੇ ਬੂਹੇ ਭਗਤਾਂ ਦੇ ਲਈ ਖ਼ੋਲ ਦਿੱਤੇ ਗਏ ਨੇ
ਚੰਡੀਗੜ੍ਹ : ਮਾਂ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ, 1 ਸਾਲ ਬਾਅਦ ਕੁਦਰਤੀ ਗੁਫ਼ਾ ਦੇ ਬੂਹੇ ਭਗਤਾਂ ਦੇ ਲਈ ਖ਼ੋਲ ਦਿੱਤੇ ਗਏ ਨੇ, ਸ਼ਰਧਾਲੂ ਹੁਣ ਕੁਦਰਤੀ ਗੁਫ਼ਾ ਤੋਂ ਲੰਘ ਕੇ ਮਾਂ ਦੀ ਪਿੰਡੀਆ ਦੇ ਦਰਸ਼ਨ ਕਰ ਸਕਣਗੇ, ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ 'ਤੇ ਗੁਫ਼ਾ ਨੂੰ ਖੋਲ੍ਹਿਆ ਜਾਂਦਾ ਸੀ
 
ਮਕਰ ਸਕਰਾਂਤੀ ਨੂੰ ਖੋਲ੍ਹੇ ਜਾਂਦੇ ਹਨ ਗੁਫ਼ਾ ਦੇ ਦਰਵਾਜ਼ੇ
ਮਕਰ ਸੰਕ੍ਰਾਂਤੀ ਦੇ ਮੌਕੇ ਇਸ ਗੁਫ਼ਾ ਨੂੰ ਖੋਲ੍ਹਿਆ ਜਾਂਦਾ ਸੀ ਇਸ ਸਾਲ ਵੀ ਖੋਲ੍ਹਿਆ ਗਿਆ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਸਿਰਫ਼ ਪੂਜਾ ਹੀ ਕੀਤੀ ਗਈ, ਭਗਤਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਸੀ, ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 6 ਹਜ਼ਾਰ ਪਹੁੰਚਣ 'ਤੇ ਇਸ ਨੂੰ ਖੋਲਿਆਂ ਗਿਆ, ਗੁਫ਼ਾ ਕਦੋਂ ਤੱਕ ਖੁੱਲ੍ਹੀ ਰਹੇਗੀ ਇਸ ਦੇ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ
 
6 ਹਜ਼ਾਰ ਭਗਤਾਂ ਨੇ ਕੀਤੇ ਦਰਸ਼ਨ
ਹੁਣ ਤੱਕ 6 ਹਜ਼ਾਰ ਭਗਤਾ ਨੇ ਮਾਂ ਦੇ ਦਰਸ਼ਨ ਕੀਤੇ ਨੇ, ਇਸ ਸਾਲ ਹੁਣ ਤੱਕ 5 ਲੱਖ ਤੋਂ ਵਧ ਭਗਤ ਮਾਂ ਦੇ ਦਰਬਾਰ ਵਿੱਚ ਮੱਥਾ ਟੇਕ ਚੁੱਕੇ ਨੇ