ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਮੁੜ ਸ਼ੁਰੂ ਕੀਤੀ ਇਹ ਵੱਡੀ ਸੇਵਾ

ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਲੱਖਾਂ ਸ਼ਰਧਾਲੂ ਰੇਲ ਅਤੇ ਬੱਸਾਂ ਸੇਵਾ ਦੇ ਜ਼ਰੀਏ ਆਉਂਦੇ ਨੇ, ਅਜਿਹੇ ਵਿੱਚ ਕੰਪਲੈਕਸ ਦੇ ਅੰਦਰ ਹੀ ਭਾਰਤੀ ਰੇਲਵੇ ਨੇ ਇੱਕ ਟਿਕਟ ਕਾਉਂਟਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਕੁੱਝ ਸਮਾਂ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਸੀ 

ਸ੍ਰੀ ਦਰਬਾਰ ਸਾਹਿਬ ਪਹੁੰਚਣ ਵਾਲੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਮੁੜ ਸ਼ੁਰੂ ਕੀਤੀ ਇਹ ਵੱਡੀ ਸੇਵਾ

ਅੰਮ੍ਰਿਤਕਰ :  ਸ੍ਰੀ ਦਰਬਾਰ ਸਾਹਿਬ ਰੋਜ਼ਾਨਾ ਲੱਖਾਂ ਸ਼ਰਧਾਲੂ ਰੇਲ ਅਤੇ ਬੱਸਾਂ ਸੇਵਾ ਦੇ ਜ਼ਰੀਏ ਆਉਂਦੇ ਨੇ, ਅਜਿਹੇ ਵਿੱਚ ਕੰਪਲੈਕਸ ਦੇ ਅੰਦਰ ਹੀ ਭਾਰਤੀ ਰੇਲਵੇ ਨੇ ਇੱਕ ਟਿਕਟ ਕਾਉਂਟਰ ਕਈ ਸਾਲਾਂ ਤੋਂ ਚੱਲ ਰਿਹਾ ਸੀ ਪਰ ਕੁੱਝ ਸਮਾਂ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਵਾਰ-ਵਾਰ ਯਾਤਰੀਆਂ ਦੀ ਮੰਗ ਤੋਂ ਬਾਅਦ ਰੇਲਵੇ ਨੇ ਸ੍ਰੀ  ਦਰਬਾਰ ਸਾਹਿਬ ਦੇ ਅੰਦਰ  ਟਿਕਟ ਕਾਉਂਟਰ ਨੂੰ ਫਿਰ ਤੋਂ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਕਾਊਂਟਰ ਉੱਤੇ ਬੈਟਰੀ ਕੰਪਿਊਟਰ ਅਤੇ ਹੋਰ ਸਾਰੇ ਸਿਸਟਮ ਨੂੰ ਫਿਰ ਤੋਂ ਇੰਸਟਾਲ ਕਰ ਦਿੱਤਾ ਗਿਆ ਹੈ ਇਸ ਨੂੰ ਖੋਲ੍ਹਣ ਦੇ ਨਾਲ ਹੋਰ ਜ਼ਰੂਰੀ ਇੰਤਜ਼ਾਮ ਵੀ ਕਰ ਲਏ ਗਏ ਹਨ 24 ਮਾਰਚ ਬੁੱਧਵਾਰ ਤੋਂ ਇਸ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ  

ਫਿਲਹਾਲ  ਇੱਕ ਹੀ ਖਿੜਕੀ ਨੂੰ 2 ਸ਼ਿਫਟਾਂ ਵਿੱਚ ਖੋਲ੍ਹਿਆ ਜਾਏਗਾ ਪਹਿਲੀ ਸ਼ਿਫਟ ਸਵੇਰੇ 8 ਤੋਂ 2 ਵਜੇ ਤੱਕ ਅਤੇ ਦੂਜੀ ਸ਼ਿਫਟ 2 ਤੋਂ ਰਾਤੀਂ 8 ਵਜੇ ਤੱਕ ਰਹੇਗੀ ਆਮ ਦਿਨਾਂ ਵਿਚ ਦੋਵੇਂ ਖਿੜਕੀਆਂ ਖੋਲ੍ਹੀਆਂ ਜਾਂਦੀਆਂ ਸਨ ਅਤੇ 4 ਸ਼ਿਫਟਾਂ ਵਿੱਚ ਕੰਮ ਹੁੰਦਾ ਸੀ ਗੋਲਡਨ ਟੈਂਪਲ ਦੇ ਬਾਹਰ ਰੇਲਵੇ ਟਿਕਟ ਕਾਊਂਟਰ ਨੂੰ ਵੀ ਕੋਰੋਨਾ ਦੇ ਕਾਰਨ 22 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਪੂਰੇ ਇੱਕ ਸਾਲ ਬਾਅਦ ਇਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ   

 ਰੇਲਵੇ ਸਟੇਸ਼ਨ ਦੇ ਇਲਾਵਾ ਇਹ ਦੇਸ਼ ਦਾ ਪਹਿਲਾ ਬਾਹਰੀ ਕਾਂਉਟਰ ਹੈ ਜਿਸਨੂੰ ਕੋਰੋਨਾ ਤੋਂ ਬਾਅਦ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਕਿਉਂਕਿ ਹਰਿਮੰਦਰ ਸਾਹਿਬ ਆਉਣ ਵਾਲੀ  ਸੰਗਤ ਦੇ ਵੱਲੋਂ ਇਸ ਨੂੰ ਖੋਲ੍ਹਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ  

ਇਸ ਦੇ ਨਾਲ ਹੀ ਐੱਸਜੀਪੀਸੀ ਦੇ ਵੱਲੋਂ ਉਸ ਨੂੰ ਸ਼ੁਰੂ ਕਰਨ ਦੀ ਮੰਗ ਚੁੱਕੀ ਗਈ ਸੀ ਤਾਂ ਕਿ ਯਾਤਰੀ ਹਰਿਮੰਦਰ ਸਾਹਿਬ ਤੋਂ ਵਾਪਸ ਜਾਣ ਦੇ ਲਈ ਆਸਾਨੀ ਨਾਲ ਆਪਣੀ ਟਿਕਟ ਬੁੱਕ ਕਰਵਾ ਸਕਣ.

 ਦੱਸ ਦੇਈਏ ਕਿ ਆਮ ਦਿਨਾਂ ਵਿੱਚ ਸਿਰਫ਼ ਗੋਲਡਨ ਟੈਂਪਲ ਕਾਊਂਟਰ ਉੱਤੇ ਹੀ ਰੋਜ਼ਾਨਾ 15 ਤੋਂ 20 ਲੱਖ ਰੁਪਏ ਦੀ  ਟਿਕਟ ਬੁੱਕ ਹੁੰਦੇ ਸੀ

WATCH LIVE TV