ਪੰਥ ਤੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਸਰੋਪਾ ਦੇਣ 'ਤੇ ਹੁਣ ਇਸ ਇਤਿਹਾਸਕ ਗੁਰਧਾਮ ਦੇ 2 ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਹੀ

ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਤੇ ਗੰਥੀ ਮੁਅੱਤਲ 

ਪੰਥ ਤੋਂ ਛੇਕੇ ਸੁੱਚਾ ਸਿੰਘ ਲੰਗਾਹ ਨੂੰ ਸਰੋਪਾ ਦੇਣ 'ਤੇ ਹੁਣ ਇਸ ਇਤਿਹਾਸਕ ਗੁਰਧਾਮ ਦੇ 2 ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਹੀ
ਫਤਿਹਗੜ੍ਹ ਸਾਹਿਬ ਦੇ ਮੈਨੇਜਰ ਅਤੇ ਗੰਥੀ ਮੁਅੱਤਲ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਵੱਲੋਂ ਪੰਥ ਤੋਂ ਛੇਕੇ ਗਏ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਇੱਕ ਵਾਰ ਮੁੜ ਤੋਂ ਇਤਿਹਾਸਕ ਗੁਰਦੁਆਰੇ ਤੋਂ ਸਰੋਪਾ ਦੇਣ ਦੇ ਮਾਮਲੇ ਵਿੱਚ ਗ੍ਰੰਥੀ ਅਤੇ ਮੈਨੇਜਰ ਦੇ ਖਿਲਾਫ਼ ਕਾਰਵਾਹੀ ਕੀਤੀ ਗਈ ਹੈ, ਫਤਿਹਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਰ ਭੋਰਾ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਅਤੇ ਗ੍ਰੰਥੀ ਸਾਹਿਬ ਵੱਲੋਂ ਬਾਅਦ ਵਿਚੋ ਸਰੋਪਾ ਦੇਣ ਦੇ ਮਾਮਲੇ ਵਿੱਚ ਗ੍ਰੰਥੀ ਸਿੰਘ ਅਤੇ ਮੈਨੇਜਰ ਮੁਅੱਤਲ ਕਰ ਦਿੱਤਾ ਗਿਆ ਹੈ,ਇਹ ਦੂਜਾ ਮੌਕਾ ਹੈ ਜਦੋਂ ਲੰਗਾਹ ਨੂੰ ਸਰੋਪਾ ਦੇ ਮਾਮਲੇ ਵਿੱਚ ਐੱਸਜੀਪੀਸੀ ਵੱਲੋਂ ਗ੍ਰੰਥੀ ਸਿੰਘਾਂ ਦੇ ਖਿਲਾਫ਼ ਇਹ ਕਾਰਵਾਹੀ ਕੀਤੀ ਗਈ ਹੋਵੇ

ਸ੍ਰੀ ਅਕਾਲ ਤਖ਼ਤ ਨੂੰ ਮਿਲੀ ਸੀ ਸ਼ਿਕਾਇਤ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਵੱਲੋਂ ਸ਼ਿਕਾਇਤ ਕੀਤੀ ਗਈ ਹੀ ਕਿ ਸੁੱਚਾ ਸਿੰਘ ਲੰਗਾਹ ਨੂੰ ਸਰੌਪਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਜਥੇਦਾਰ ਵੱਲੋਂ ਐੱਸਜੀਪੀਸੀ ਨੂੰ ਇਸ ਦਾ ਨੋਟਿਸ ਲੈਣ ਲਈ ਕਿਹਾ ਸੀ,ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ 'ਤੇ ਕਾਰਵਾਹੀ ਕਰਦੇ ਹੋਏ ਗ੍ਰੰਥੀ ਅਤੇ ਮੈਨੇਜਰ ਨੂੰ ਮੁਅੱਤਲ ਕਰਦੇ ਹੋਏ ਪੂਰੀ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਨੇ,ਉਧਰ ਅਕਾਲੀ ਦਲ ਦੇ ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਲੰਗਾਹ ਨੇ ਪਾਠ ਦੀ ਅਰਜ਼ੀ 2015 ਵਿੱਚ ਦਿੱਤੀ ਸੀ ਜਦਕਿ ਇਹ ਮਾਮਲਾ ਬਾਅਦ ਵਿੱਚੋਂ ਆਇਆ ਸੀ 

ਪਹਿਲਾਂ ਵੀ ਲੰਗਾਹ ਮਾਮਲੇ 'ਚ SGPC ਵੱਲੋਂ ਕਾਰਵਾਹੀ ਕੀਤੀ ਸੀ 

ਇਸ ਤੋਂ ਪਹਿਲਾਂ ਇਸੇ ਸਾਲ 4 ਅਗਸਤ ਨੂੰ ਗੁਰਦਾਸਪੁਰ ਵਿੱਚ ਗੁਰਦੁਆਰਾ ਬੰਦਾ ਸਿੰਘ ਬਹਾਦਰ ਗੜੀ ਗੁਰਦਾਸ ਨੰਗਲ ਦੇ ਤਿੰਨ ਮੁਲਾਜ਼ਮ ਸੁੱਚਾ ਸਿੰਘ ਲੰਗਾਹ ਨੂੰ ਤਨਖ਼ਾਹ ਲੱਗਾ ਕੇ ਸਜ਼ਾ ਮਾਫ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰ ਦਿੱਤੇ ਗਏ ਸਨ,ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਹੀ ਪੰਥ ਤੋਂ ਛੇਕਨ ਦੀ ਸਜ਼ਾ ਮਿਲੀ ਸੀ ਅਤੇ ਮਰਿਆਦਾ ਮੁਤਾਬਿਕ ਉਹ ਸ੍ਰੀ ਅਕਾਲ ਤਖ਼ਤ 'ਤੇ ਹੀ ਆਪਣੀ ਸਜ਼ਾ ਮਾਫ ਕਰਵਾ ਸਕਦੇ ਨੇ ਸਨ ਪਰ ਉਨ੍ਹਾਂ ਨੇ ਅਜਿਹਾ ਨਾ ਕਰਦੇ ਹੋਏ ਗੁਰਦਾਸਪੁਰ ਦੇ ਬੰਦਾ ਸਿੰਘ ਬਹਾਦਰ ਵਿੱਚ ਜਾਰੇ ਸਜ਼ਾ ਮਾਫੀ ਦੀ ਅਰਜ਼ੀ ਦਿੱਤੀ ਸੀ