ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਹੋ ਰਹੀ ਹੈ ਖ਼ਤਮ, ਇੰਨੇ ਵਜੇ ਹੋਣਗੇ ਕਪਾਟ ਬੰਦ
Advertisement

ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਹੋ ਰਹੀ ਹੈ ਖ਼ਤਮ, ਇੰਨੇ ਵਜੇ ਹੋਣਗੇ ਕਪਾਟ ਬੰਦ

4 ਸਤੰਬਰ ਨੂੰ ਕੋਰੋਨਾ ਕਾਲ ਦੀ ਵਜ੍ਹਾਂ ਨਾਲ ਦੇਰ ਨਾਲ ਸ਼ੁਰੂ ਹੋਈ ਸੀ ਯਾਤਰਾ

4 ਸਤੰਬਰ ਨੂੰ ਕੋਰੋਨਾ ਕਾਲ ਦੀ ਵਜ੍ਹਾਂ ਨਾਲ ਦੇਰ ਨਾਲ ਸ਼ੁਰੂ ਹੋਈ ਸੀ ਯਾਤਰਾ

ਚਮੌਲੀ :  4 ਸਤੰਬਰ ਨੂੰ ਸ਼ੁਰੂ ਹੋਈ ਹੇਮਕੁੰਟ ਸਾਹਿਬ ਦੀ ਯਾਤਰਾ 10 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ, ਤੁਹਾਨੂੰ ਦੱਸ ਦੇਈਏ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।ਦੁਪਹਿਰ 12:30 ਵਜੇ ਸਾਲ ਦੀ ਅੰਤਿਮ ਅਰਦਾਸ ਹੋਵੇਗੀ  ਫਿਰ ਉਸ ਤੋਂ ਬਾਅਦ 01:30 ਵਜੇ ਹੇਮਕੁੰਟ ਸਾਹਿਬ ਦੇ ਕਪਾਟ ਬੰਦ ਕੀਤੇ ਜਾਣਗੇ।  

ਇਸ ਸਾਲ 8000 ਸ਼ਰਧਾਲੂ ਹੋਏ ਨਤਮਸਤਕ

ਦੱਸ ਦਈਏ ਕਿ ਇਸ ਸਾਲ ਹੁਣ ਤੱਕ 8000 ਸਿੱਖ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਤੇ ਅੱਜ ਵੀ ਕਪਾਟ ਬੰਦ ਹੋਣ ਤੋਂ ਪਹਿਲਾਂ 1200 ਸਿੱਖ ਸ਼ਰਧਾਲੂ ਪਵਿੱਤਰ ਹੇਮਕੁੰਟ ਸਰੋਵਰ ਵਿੱਚ ਸ਼ਰਧਾ ਦੀ ਡੁਬਕੀ ਲਗਾ ਕੇ ਸਾਲ ਦੀ ਅੰਤਮ ਅਰਦਾਸ ਸੁਣਨਗੇ। ਜਾਣਕਾਰੀ ਇਹ ਵੀ ਹੈ ਕਿ ਸ਼ੁੱਕਰਵਾਰ ਨੂੰ ਗੋਵਿੰਦ ਘਾਟ ਤੋਂ 435 ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਏ ਸਨ। ਸਵੇਰੇ ਦੱਸ ਵਜੇ ਸੁਖਮਣੀ ਸਾਹਿਬ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਕੀਤੀ ਗਿਆ ।  ਹੁਣ ਦੁਪਹਿਰ 12:30 ਵਜੇ ਇਸ ਸਾਲ ਦੀ ਅੰਤਮ ਅਰਦਾਸ ਪੜ੍ਹਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸੱਚਖੰਡ ਵਿੱਚ ਬਿਰਾਜਮਾਨ ਕੀਤਾ ਜਾਵੇਗਾ ਅਤੇ ਦੁਪਹਿਰ ਡੇਢ  ਵਜੇ ਹੇਮਕੁੰਡ ਸਾਹਿਬ  ਦੇ ਕਪਾਟ ਸ਼ੀਤ ਕਾਲ ਲਈ ਬੰਦ ਕਰ ਦਿੱਤੇ ਜਾਣਗੇ ।

ਗੌਰਤਲਬ ਹੈ ਕਿ ਇਸ ਪਾਕ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋਈ ਸੀ। ਹਰ ਸਾਲ ਇਹ ਯਾਤਰਾ ਮਈ- ਜੂਨ ਵਿੱਚ ਸ਼ੁਰੂ ਹੋ ਜਾਂਦੀ ਹੈ, ਪਰ ਇਸ ਵਾਰ ਕੋਰੋਨਾ ਕਾਲ ਦੇ ਚੱਲਦਿਆਂ ਸ਼ਰਧਾਲੂਆਂ ਨੂੰ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਿਆ ਸੀ। ਤੇ ਇਹੀ ਕਾਰਨ ਸੀ ਕਿ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨੇਮਾਂ ਅਤੇ ਹਦਾਇਤਾਂ ਦੀ ਪਾਲਨਾ ਵੀ ਕਰਨੀ ਪਈ। ਯਾਤਰਾ ਵੇਲੇ ਗੁਰਦੁਆਰਾ ਸਾਹਿਬ ਵਿਚ ਸਰੀਰਕ ਦੂਰੀ, ਮਾਸਕ ਪਾਉਣਾ ਅਤੇ ਕੋਵਿਡ ਨਾਲ ਜੁੜੇ ਸਾਰੇ ਨੇਮਾਂ ਦੀ ਪਾਲਨ ਕਰਨੀ ਲਾਜ਼ਮੀ ਸੀ, ਜਿਸ ਲਈ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਯਾਤਰਾ ਦੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਚਾਰ-ਪ੍ਰਸਾਰ ਕਰਨ ਉੱਤੇ ਵੀ ਜ਼ੋਰ ਦੇਣ ਲਈ ਕਿਹਾ ਸੀ।

 

 

 

Trending news