ਪੰਜਾਬ ਪਹੁੰਚੀ ਹਾਕੀ ਟੀਮ ਦਾ ਢੋਲ ਤੇ ਭੰਗੜੇ ਨਾਲ ਹੋਇਆ ਸਵਾਗਤ, ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
Advertisement

ਪੰਜਾਬ ਪਹੁੰਚੀ ਹਾਕੀ ਟੀਮ ਦਾ ਢੋਲ ਤੇ ਭੰਗੜੇ ਨਾਲ ਹੋਇਆ ਸਵਾਗਤ, ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਟੋਕੀਓ ਓਲੰਪਿਕ 2020 ਵਿੱਚ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਖਿਡਾਰੀ ਭਾਰਤ ਪਹੁੰਚ ਗਏ ਹਨ. 

ਪੰਜਾਬ ਪਹੁੰਚੀ ਹਾਕੀ ਟੀਮ ਦਾ ਢੋਲ ਤੇ ਭੰਗੜੇ ਨਾਲ ਹੋਇਆ ਸਵਾਗਤ, ਖਿਡਾਰੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਚੰਡੀਗੜ੍ਹ : ਟੋਕੀਓ ਓਲੰਪਿਕ 2020 ਵਿੱਚ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਖਿਡਾਰੀ ਭਾਰਤ ਪਹੁੰਚ ਗਏ ਹਨ. ਉੱਥੇ ਹੀ ਭਾਰਤੀ ਹਾਕੀ ਟੀਮ ਵੀ 41 ਸਾਲ ਬਾਅਦ ਬ੍ਰੋਨਜ਼ ਮੈਡਲ ਨਾਲ ਇਨਤਿਹਾਸ ਰਚ ਕੇ  ਪੰਜਾਬ ਪਹੁੰਚੀ। ਉਨ੍ਹਾਂ ਦੇ ਨਾਲ ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਵੀ ਨਜ਼ਰ ਆਏ.

 ਬੁੱਧਵਾਰ ਸਵੇਰੇ ਸਾਢੇ 6 ਵਜੇ ਟੀਮ ਵਿਚ ਸ਼ਾਮਲ ਪੰਜਾਬ ਦੇ ਖਿਡਾਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਉੱਤੇ ਪਹੁੰਚੇ। ਖਿਡਾਰੀਆਂ ਦੇ ਸਵਾਗਤ ਦੇ ਲਈ ਉਹਨਾਂ ਦੇ ਪਰਿਵਾਰ ਵਾਲੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ  ਸੀਨੀਅਰ ਆਗੂ ਮੌਜੂਦ ਸਨ. ਜਿਵੇਂ ਹੀ ਖਿਡਾਰੀ ਏਅਰਪੋਰਟ ਤੇ ਪਹੁੰਚੇ ਤਾਂ ਢੋਲ ਨਗਾੜਿਆਂ ਦੀ ਆਵਾਜ਼ ਨਾਲ ਏਅਰਪੋਰਟ ਗੂੰਜ ਗਿਆ ਤੇ ਜਮ ਕੇ ਭੰਗੜਾ ਵੀ ਪਿਆ. ਫੁੱਲਾਂ ਦਾ ਹਾਰ ਪਾ ਕੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ.

 ਇਸ ਮੌਕੇ ਓਲੰਪੀਅਨ ਪਰਗਟ ਸਿੰਘ ਵੀ ਖਿਡਾਰੀਆਂ ਦਾ ਸਵਾਗਤ ਕਰਨ ਪਹੁੰਚੇ। ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੱਲੋਂ ਉਪਚਾਰਿਕ ਸਵਾਗਤ ਕਰਨ ਮਗਰੋਂ ਫ਼ੈਨਸ ਨੇ ਆਪਣੇ ਢੰਗ ਨਾਲ ਖਿਡਾਰੀਆਂ ਦਾ ਸਵਾਗਤ ਕੀਤਾ। ਇਸ ਮੌਕੇ ਖਿਡਾਰੀ ਆਪਣੇ ਪਰਿਵਾਰ ਨਾਲ ਮਿਲ ਕੇ ਭਾਵੁਕ ਹੋ ਗਏ.

ਏਅਰਪੋਰਟ ਉਤੇ ਸਵਾਗਤ ਦੇ ਬਾਅਦ ਖਿਡਾਰੀਆਂ ਦਾ ਕਾਫਲਾ ਸਿੱਧਾ ਦਰਬਾਰ ਸਾਹਿਬ ਪਹੁੰਚਿਆ। ਜਿੱਥੇ ਐੱਸਜੀਪੀਸੀ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ. ਫਿਰ ਖਿਡਾਰੀਆਂ ਨੇ ਦਰਬਾਰ ਸਾਹਿਬ ਮੱਥਾ ਟੇਕ ਕੇ ਅਸ਼ੀਰਵਾਦ ਲਿਆ.ਇਸ ਤੋਂ ਬਾਅਦ ਸਾਰੇ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਘਰਾਂ ਨੂੰ ਰਵਾਨਾ ਹੋ ਗਏ

WATCH LIVE TV

Trending news