ਫ਼ੌਜ 'ਚ ਭਰਤੀ ਹੋਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਨਵੇਂ ਨੇਮ 'ਚ ਦਿੱਤੀ ਗਈ ਰਾਹਤ

ਭਾਰਤੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਦਾ ਪਹਿਲਾਂ ਭਾਰ 62 ਕਿੱਲੋ ਸੀ ਹੁਣ ਇਸ ਨੂੰ ਵਧਾਇਆ ਗਿਆ ਹੈ

ਫ਼ੌਜ 'ਚ ਭਰਤੀ ਹੋਣ ਵਾਲੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ,ਨਵੇਂ ਨੇਮ 'ਚ ਦਿੱਤੀ ਗਈ ਰਾਹਤ
ਭਾਰਤੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਦਾ ਪਹਿਲਾਂ ਭਾਰ 62 ਕਿੱਲੋ ਸੀ ਹੁਣ ਇਸ ਨੂੰ ਵਧਾਇਆ ਗਿਆ ਹੈ

ਚੰਡੀਗੜ੍ਹ :  ਭਾਰਤੀ ਫ਼ੌਜ ਵਿੱਚ ਭਰਤੀ ਹੋਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ ਹੈ,ਫ਼ੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ, ਪੁਰਸ਼ ਉਮੀਦਵਾਰਾਂ ਦੀ ਭਰਤੀ ਦੇ ਨੇਮਾਂ ਵਿੱਚ ਬਦਲਾਅ ਕੀਤਾ ਗਿਆ ਹੈ, ਫ਼ੌਜ ਵਿੱਚ ਭਰਤੀ ਹੋਣ ਵਾਲੇ ਉਮੀਦਵਾਰਾਂ ਦੇ ਭਾਰ ਅਤੇ ਲੰਬਾਈ ਨੂੰ ਲੈਕੇ ਨਵੇਂ ਨਿਯਮ ਤੈਅ ਕੀਤੇ ਗਏ ਨੇ,ਇਸ ਤੋਂ ਪਹਿਲਾਂ ਇਹ ਸਿਰਫ਼ ਫ਼ੌਜ ਵਿੱਚ ਭਰਤੀ ਹੋਣ ਵਾਲੇ ਅਧਿਕਾਰੀਆਂ ਲਈ ਨਿਯਮ ਸਨ ਪਰ ਹੁਣ ਇਹ ਇਹ ਸਾਰੀਆਂ 'ਤੇ ਲਾਗੂ ਹੋਵੇਗਾ  

ਇਹ ਕੀਤਾ ਗਿਆ  ਬਦਲਾਅ

ਜਾਣਕਾਰੀ ਮੁਤਾਬਿਕ ਹੁਣ ਫ਼ੌਜ ਵਿੱਚ ਭਰਤੀ ਹੋਣ ਦੇ ਲਈ ਪੁਰਸ਼ ਉਮੀਦਵਾਰ ਦਾ ਘਟੋਂ ਘੱਟ ਭਾਰ 50 ਕਿੱਲੋ ਅਤੇ ਵਧ ਤੋਂ ਵਧ 62 ਰੱਖਿਆ ਗਿਆ ਸੀ ਪਰ ਹੁਣ ਲੰਬਾਈ ਦੇ ਨਾਲ ਵੱਧ ਤੋਂ ਵੱਧ ਭਾਰ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਯਾਨੀ ਲੰਬਾਈ ਦੇ ਮੁਤਾਬਿਕ ਤੁਹਾਡਾ ਹੁਣ ਭਾਰ ਤੈਅ ਹੋਵੇਗਾ 

ਵਧ ਭਾਰ ਦੀ ਹੱਦ ਵੀ ਵਧੇਗੀ 

ਭਾਰਤੀ ਫ਼ੌਜ ਵਿੱਚ ਹੁਣ ਤੱਕ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਲੰਬਾਈ ਅਤੇ ਭਾਰ ਤੈਅ ਕੀਤਾ ਗਿਆ ਹੈ, ਇਸ ਤੋਂ ਇਲਾਵਾ ਤਕਨੀਕ,ਸਟੋਰ ਕੀਪਰ,ਤਕਨੀਕ ਅਤੇ ਨਰਸਿੰਗ ਲਈ ਵੀ ਵੱਖ-ਵੱਖ ਭਾਰ ਤੈਅ ਹੁੰਦਾ ਸੀ 

ਫ਼ੌਜੀ ਅਹੁਦੇ ਲਈ ਤੈਨਾਤ ਉਮੀਦਵਾਰ ਦਾ ਘੱਟੋਂ ਘੱਟ ਭਾਰਤ 50 ਕਿੱਲੋ ਗਰਾਮ ਅਤੇ ਲੰਬਾਈ 170 ਸੈਂਟੀਮੀਟਰ ਤੈਅ ਸੀ,ਹਾਲਾਂਕਿ 62 ਕਿੱਲੋ ਤੋਂ ਵਧ ਭਾਰ ਹੋਣ 'ਤੇ ਉਮੀਦਵਾਰ ਨੂੰ ਚੁਣਿਆ ਨਹੀਂ ਜਾਂਦਾ ਸੀ,ਪਰ ਹੁਣ ਵਧ ਭਾਰ ਲੰਬਾਈ ਦੇ ਨਾਲ ਤੈਅ ਹੋਵੇਗਾ 

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤੀ ਦੇ ਜੈ ਜਵਾਨ...ਜੈ ਕਿਸਾਨ ਦੇ ਨਾਰੇ ਦੀ ਪੰਜਾਬ ਸਭ ਤੋਂ ਵਧ ਤਰਜਮਾਨੀ ਕਰਦਾ ਹੈ, ਹੁਣ ਵੀ ਜਦੋਂ ਵੀ ਫ਼ੌਜ ਦੀਆਂ ਭਰਤੀਆਂ ਹੁੰਦੀਆਂ ਨੇ ਤਾਂ ਪੰਜਾਬ ਦੇ ਜਵਾਨ ਵਧ ਚੜ ਕੇ ਹਿੱਸਾ ਲੈਂਦੇ ਨੇ,ਬਰਤਾਨਵੀ  ਸਮੇਂ ਤੋਂ ਲੈਕੇ ਹੁਣ ਤੱਕ ਪੰਜਾਬੀਆਂ ਦੀ ਭਰਤੀ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲੀ ਹੈ ਇਸੇ ਲਈ ਭਾਰਤੀ ਫ਼ੌਜ ਵੱਲੋਂ ਭਾਰ ਨੂੰ ਲੈਕੇ ਜੋ ਰਾਹਤ ਦਿੱਤੀ ਗਈ ਹੈ ਉਹ ਪੰਜਾਬੀਆਂ ਲਈ ਕਾਫ਼ੀ ਅਹਿਮ ਹੈ