ਸਿੱਖ ਪੰਥ ਨੂੰ ਕੌਣ ਬਣਾ ਰਿਹਾ ਨਿਸ਼ਾਨ ? ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਵੱਲ ਕੀਤਾ ਇਸ਼ਾਰਾ ?
Advertisement

ਸਿੱਖ ਪੰਥ ਨੂੰ ਕੌਣ ਬਣਾ ਰਿਹਾ ਨਿਸ਼ਾਨ ? ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਸ ਵੱਲ ਕੀਤਾ ਇਸ਼ਾਰਾ ?

ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋਏ ਸਨ

ਗੁਰਦੁਆਰਾ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋਏ ਸਨ

ਬਿਮਲ ਕੁਮਾਰ/ਸ੍ਰੀ ਆਨੰਦਪੁਰ ਸਾਹਿਬ :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਕੀਰਤਪੁਰ ਸਾਹਿਬ ਦੇ ਸ਼ੀਸ਼ ਮਹਿਲ ਗੁਰਦੁਆਰਾ ਵਿੱਚ ਵਿਸ਼ੇਸ਼ ਕੀਰਤਨ ਦਰਬਾਰ ਦਾ ਪ੍ਰਬੰਧ ਕੀਤਾ ਗਿਆ,ਇਸ ਮੌਕੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਜ਼ਰੀ ਭਰੀ, ਵੱਡੀ ਗਿਣਤੀ ਵਿੱਚ ਸੰਗਤ ਅਜਿਹੀ ਸੀ ਜਿੰਨਾਂ ਨੇ ਮਾਸਕ ਨਹੀਂ ਲਗਾਇਆ ਸੀ, ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਨ ਨਹੀਂ ਸੀ, ਇਸ ਬਾਰੇ ਜਦੋਂ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਸਰਕਾਰ ਦੇ ਹੁਕਮਾਂ ਦਾ ਪਾਲਨ ਕਰਨਾ ਚਾਹੀਦਾ ਹੈ ਪਰ ਧਾਰਮਿਕ ਥਾਵਾਂ 'ਤੇ ਲਾਗੂ ਨਹੀਂ ਹੁੰਦਾ ਹੈ, ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੋਰੋਨਾ ਦੀ ਮੌਜੂਦਗੀ ਤੇ ਹੀ ਸਵਾਲ ਖੜੇ ਕਰ ਦਿੱਤੇ ਉਨ੍ਹਾਂ ਕਿਹਾ ਸਰਕਾਰਾਂ ਕਹਿ ਰਹੀਆਂ ਨੇ ਕੋਰੋਨਾ ਵਾਇਰਸ ਹੈ ਪਰ ਡਾਕਟਰ ਨਹੀਂ ਕਹਿ ਰਹੇ ਹੈ 

ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 'ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਹਾਲਾਂਕਿ ਇਸ ਨੂੰ ਖੁੱਲ ਕੇ ਨਹੀਂ ਕਿਹਾ ਜਾ ਰਿਹਾ ਪਰ ਪਾਲਿਸੀ ਅਤੇ ਸਾਜਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਕਿਹਾ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਹੁਣ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕਿਹਾ ਸਾਡੇ ਕੁੱਝ ਧਾਰਮਿਕ ਥਾਵਾਂ ਨੂੰ ਡਿੱਗਾਗਾ ਦਿੱਤਾ ਗਿਆ,ਘੱਟ ਗਿਣਤੀ ਅਤੇ ਦਲਿਤਾਂ ਨੂੰ ਮਾਨਸਿਕ 'ਤੇ ਸਰੀਰਕ ਤੌਰ 'ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ'  

ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕਿਹਾ ਸਿੱਖ ਸੰਸਥਾਵਾਂ ਦੇ ਅੰਦਰ ਅਤੇ ਬਾਹਰ ਕੁੱਝ ਲੋਕ ਸਾਡੀ ਕਰੈਡੀਬਿਲਟੀ ਜ਼ੀਰੋ ਕਰਨ ਵਿੱਚ ਲੱਗੇ ਨੇ, ਸਾਡੀਆਂ ਸਿੱਖਅਕ ਸੰਸਥਾਵਾਂ ਵਿੱਚ ਬੈਠ ਲੋਕ ਕੌਣ ਨੇ ? ਸਾਨੂੰ ਲੱਭਣਾ ਹੋਵੇਗਾ 

ਇਸ ਤੋਂ ਪਹਿਲਾਂ ਇਸੇ ਸਾਲ 6 ਜੂਨ ਨੂੰ ਘੱਲੂਘਾਰਾ ਦਿਹਾੜੇ 'ਤੇ ਵੀ ਜਥੇਦਾਰ ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨ ਨੂੰ ਲੈਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ,ਉਨ੍ਹਾਂ ਨੂੰ ਜਦੋਂ ਖ਼ਾਲਿਸਤਾਨ ਦੀ ਮੰਗ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ  "ਜੇਕਰ ਸਾਨੂੰ ਮਿਲ ਜਾਵੇ ਤਾਂ ਅੰਨਾ ਦੀ ਭਾਲੇ 2 ਅੱਖਾਂ", ਪਰ ਬਾਅਦ ਵਿੱਚੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ 

 

 

 

 

Trending news