400 ਸਾਲਾ ਦਿਹਾੜੇ 'ਤੇ SGPC ਦੇਵੇਗੀ PM ਮੋਦੀ ਨੂੰ ਸੱਦਾ ? ਜਥੇਦਾਰ ਸਾਹਿਬ ਦਾ ਵੱਡਾ ਬਿਆਨ

 ਜਥੇਦਾਰ ਸ਼੍ਰੀ ਅਕਾਲ ਤਖ਼ਤ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ  ਕਲੈਂਡਰ ਜਾਰੀ ਕੀਤਾ 

400 ਸਾਲਾ ਦਿਹਾੜੇ 'ਤੇ SGPC ਦੇਵੇਗੀ PM ਮੋਦੀ ਨੂੰ ਸੱਦਾ ? ਜਥੇਦਾਰ ਸਾਹਿਬ ਦਾ ਵੱਡਾ ਬਿਆਨ
ਜਥੇਦਾਰ ਸ਼੍ਰੀ ਅਕਾਲ ਤਖ਼ਤ ਹਰਪ੍ਰੀਤ ਸਿੰਘ ਨੇ ਨਾਨਕਸ਼ਾਹੀ ਕਲੈਂਡਰ ਜਾਰੀ ਕੀਤਾ

ਤਪਿਨ ਮਲਹੋਤਰਾ/ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ SGPC ਵੱਲੋਂ ਸੱਦਾ ਦਿੱਤਾ ਗਿਆ ਸੀ, ਪੀਐੱਮ ਮੋਦੀ ਸਮਾਗਮਾਂ ਵਿੱਚ ਪਹੁੰਚੇ ਵੀ ਸਨ, ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ, ਕੇਂਦਰ ਸਰਕਾਰ ਨੇ ਵੀ ਸਮਾਗਮ ਮਨਾਉਣ ਦੇ ਲਈ ਕਮੇਟੀ ਦਾ ਗਠਨ ਕੀਤਾ ਹੈ, ਅਜਿਹੇ ਵਿੱਚ ਸਵਾਲ ਉੱਠ ਰਹੇ ਨੇ ਕੀ ਇਸ ਵਾਰ SGPC ਪ੍ਰਧਾਨ ਮੰਤਰੀ ਨੂੰ ਸੱਦਾ ਦੇਵੇਗੀ, ਪਹਿਲਾਂ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਆਇਆ ਸੀ ਹੁਣ ਨਵਾਂ ਨਾਨਕਸ਼ਾਹੀ ਕਲੈਂਡਰ ਜਾਰੀ ਕਰਨ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਨੇ ਵੀ ਸਥਿਤੀ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ   

ਜਥੇਦਾਰ ਸ਼੍ਰੀ ਅਕਾਲ ਤਖ਼ਤ ਦਾ ਬਿਆਨ 

ਜਥੇਦਾਰ ਸ਼੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ, ਇਸ ਲਈ 400 ਸਾਲਾ ਸਮਾਗਮਾਂ ਨੂੰ ਵੱਡੇ ਪੱਧਰ 'ਤੇ ਬਣਾਇਆ ਜਾਵੇਗਾ ਪਰ ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਇਸ 'ਤੇ SGPC ਵਿਚਾਰ ਕਰੇਗੀ ਯਾਨੀ ਸਮਾਗਮਾਂ ਲਈ ਪੀਐੱਮ ਮੋਦੀ ਨੂੰ ਸੱਦਾ ਦੇਣ ਦੀ ਗੱਲ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਰਜ ਨਹੀਂ ਕੀਤਾ ਹੈ, ਇਸ ਤੋਂ ਪਹਿਲਾਂ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸੱਦਾ ਦੇਣ ਬਾਰੇ ਅਹਿਮ ਬਿਆਨ ਦਿੱਤਾ ਸੀ 

ਬੀਬੀ ਜਗੀਰ ਕੌਰ ਦਾ ਪੀਐੱਮ ਮੋਦੀ ਨੂੰ ਸੱਦਾ ਦੇਣ ਬਿਆਨ

ਕੁੱਝ ਦਿਨ ਪਹਿਲਾਂ ਬੀਬੀ ਜਗੀਰ ਕੌਰ ਨੂੰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਮੌਕੇ ਪੀਐੱਮ ਨੂੰ ਸੱਦਾ ਦੇਣ ਬਾਰੇ ਪੁੱਛਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਇਹ ਸਾਰਾ ਖੇਤੀ ਕਾਨੂੰਨ ਨੂੰ ਲੈਕੇ ਕੇਂਦਰ ਸਰਕਾਰ ਦੇ ਸਟੈਂਡ 'ਤੇ ਨਿਰਭਰ ਕਰਦਾ ਹੈ, ਯਾਨੀ  ਐੱਸਜੀਪੀਸੀ ਦੁੱਚਿਤੇ ਵਿੱਚ ਹੈ ਕੀ ਪ੍ਰਧਾਨ ਮੰਤਰੀ ਨੂੰ ਸਦਾ ਦਿੱਤਾ ਜਾਵੇ ਜਾਂ ਨਹੀਂ ਉਧਰ ਸਵਾਲ ਪੰਜਾਬ ਸਰਕਾਰ ਦੇ ਸਟੈਂਡ 'ਤੇ ਵੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ 9ਵੇਂ ਪਾਤਸ਼ਾਹ ਦਾ 400 ਸਾਲਾਂ ਪ੍ਰਕਾਸ਼ ਪੁਰਬ ਮਨਾਉਣ ਦਾ ਐਲਾਨ ਕੀਤਾ ਗਿਆ ਹੈ, ਕੀ ਪੰਜਾਬ ਸਰਕਾਰ ਪ੍ਰਧਾਨ ਮੰਤਰੀ ਨੂੰ ਦੇਵੇਗੀ ਸੱਦਾ ? ਕਿਉਂਕਿ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੱਤਾ ਸੀ 

ਨਵਾਂ ਨਾਨਕਸ਼ਾਹੀ ਕਲੈਂਡਰ ਜਾਰੀ 

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਨਵਾਂ  ਨਾਨਕਸ਼ਾਹੀ ਕੈਲੰਡਰ  ਰਿਲੀਜ਼ ਕੀਤਾ ਹੈ, ਨਵਾਂ ਸਾਲ 553 ਨਾਨਕਸ਼ਾਹੀ ਸੰਮਤ 14 ਮਾਰਚ ਨੂੰ ਸ਼ੁਰੂ ਹੈ,ਇਸ ਸਾਲ ਸਿੱਖ ਇਤਿਹਾਸ ਦੇ ਲਈ ਖ਼ਾਸ ਹੈ ਕਿਉਂਕਿ  ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਹੈ,ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪੂਰਾ ਸਾਲ ਚਲਣ ਵਾਲੇ ਇਹਨਾ ਸਮਾਗਮਾਂ ਨੂੰ ਵਧ ਚੜ ਕੇ ਮਨਾਉਣ,ਉਨ੍ਹਾਂ ਕਿਹਾ ਕਿ ਇਸ ਪਾਵਨ ਦਿਹਾੜੇ ਨੂੰ ਪਾਕਿਸਤਾਨ ਅਤੇ ਹਿੰਦੁਸਤਾਨ ਦੀਆ ਸੰਗਤਾਂ ਨੂੰ ਚਾਹੀਦਾ ਹੈ ਇਕੱਠੇ ਹੋ ਕੇ ਮਨਾਉਣ  ਇਸ ਸੰਬੰਧੀ ਵਿਸ਼ਵ ਭਰ ਦੀਆ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਸਦਾ ਭੇਜਿਆ ਗਿਆ ਹੈ।ਜਿਸ ਵਿਚ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਵੀ ਸ਼ਾਮਲ ਹੈ