ਲੁਧਿਆਣਾ 'ਚ SGPC ਪ੍ਰਧਾਨ ਲੌਂਗੋਵਾਲ ਦਾ ਸਿੱਖ ਸੰਗਤ ਵੱਲੋਂ ਘਿਰਾਓ,ਮਾਹੌਲ ਤਣਾਅਪੂਰਨ, ਇਹ ਹੈ ਵਜ੍ਹਾਂ
Advertisement

ਲੁਧਿਆਣਾ 'ਚ SGPC ਪ੍ਰਧਾਨ ਲੌਂਗੋਵਾਲ ਦਾ ਸਿੱਖ ਸੰਗਤ ਵੱਲੋਂ ਘਿਰਾਓ,ਮਾਹੌਲ ਤਣਾਅਪੂਰਨ, ਇਹ ਹੈ ਵਜ੍ਹਾਂ

ਲੁਧਿਆਣਾ 'ਚ SGPC ਪ੍ਰਧਾਨ ਲੌਂਗੋਵਾਲ ਦਾ ਸਿੱਖ ਸੰਗਤ ਵੱਲੋਂ ਘਿਰਾਓ,ਮਾਹੌਲ ਤਣਾਅਪੂਰਨ, ਇਹ ਹੈ ਵਜ੍ਹਾਂ

ਲੁਧਿਆਣਾ 'ਚ SGPC ਪ੍ਰਧਾਨ ਲੌਂਗੋਵਾਲ ਦਾ ਸਿੱਖ ਸੰਗਤ ਵੱਲੋਂ ਘਿਰਾਓ,ਮਾਹੌਲ ਤਣਾਅਪੂਰਨ, ਇਹ ਹੈ ਵਜ੍ਹਾਂ

 ਲੁਧਿਆਣਾ/ਭਰਤ ਸ਼ਰਮਾ : ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿੱਚ ਸਥਿਤ ਗੁਰਦੁਆਰਾ ਨਿਮਸਰ ਸਾਹਿਬ ਵਿੱਚ  SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਸਿੱਖ ਸੰਗਤ ਵੱਲੋਂ ਘਿਰਾਓ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਗੁਰਦੁਆਰਾ ਸਾਹਿਬ ਵਿਖੇ  ਵਿਕਾਸ ਕਾਰਜ ਦਾ ਉਦਘਾਟਨ ਕਰਨ ਪਹੁੰਚੇ ਸਨ SGPC ਦੇ  ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਪਰ ਉਨ੍ਹਾਂ ਨੂੰ  ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪੰਥਕ ਅਕਾਲੀ ਲਹਿਰ ਅਤੇ ਸਿੱਖ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ 'ਤੇ ਐੱਸਜੀਪੀਸੀ ਦੇ ਪ੍ਰਧਾਨ ਦਾ ਘਿਰਾਓ ਕੀਤਾ ਗਿਆ ਅਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ  

 ਮੌਕੇ 'ਤੇ ਮੌਜੂਦ ਪੰਥਕ ਅਕਾਲੀ ਲਹਿਰ ਦੇ ਆਗੂ ਨੇ ਦੱਸਿਆ ਕਿ  ਗੁਰਦੁਆਰਾ ਨਿਮਸਰ ਵਿਖੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਪਹੁੰਚੇ ਸਨ ਅਤੇ ਇਸ ਦੌਰਾਨ ਸੰਗਤ ਨੇ ਜਦੋਂ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ, ਉਨ੍ਹਾਂ ਕਿਹਾ ਕਿ ਜਿਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਸ ਨੇ ਦਾਅਵਾ ਕੀਤਾ ਹੈ ਕਿ ਸਰੂਪਾਂ ਦੀ ਗਿਣਤੀ ਜ਼ਿਆਦਾ ਸੀ, ਉਨ੍ਹਾਂ ਕਿਹਾ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਜਦੋਂ  ਸਿੱਖ ਸੰਗਤ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਉਨ੍ਹਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ,ਸਿੱਖ ਜਥੇਬੰਦੀਆਂ ਵੱਲੋਂ ਐੱਸਜੀਪੀਸੀ ਦੇ ਪ੍ਰਧਾਨ ਦਾ ਵਿਰੋਧ ਕਰਨ ਦਾ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਮਾਮਲੇ  ਵਿੱਚ ਇੱਕ ਕਮੇਟੀ ਦਾ ਵੀ ਗਠਨ ਕੀਤਾ ਸੀ ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਖ਼ੁਲਾਸਾ ਹੋਇਆ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਨਹੀਂ ਬਲਕਿ 328 ਸਰੂਪ ਚੋਰੀ ਹੋਏ ਸਨ, SGPC ਦੀ ਕਾਰਜਕਾਰੀ ਕਮੇਟੀ ਨੇ  ਪਾਵਨ ਸਰੂਪ ਗੁੰਮਸ਼ੁਦਗੀ ਮਾਮਲੇ ਵਿਚ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੌਜੂਦਾ ਸਕੱਤਰ ਮਨਜੀਤ ਸਿੰਘ, ਦੋ ਮੀਤ ਸਕੱਤਰ ਨਿਸ਼ਾਨ ਸਿੰਘ ਅਤੇ ਗੁਰਬਚਨ ਸਿੰਘ ਸਮੇਤ 9 ਦੇ ਕਰੀਬ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ 

 

Trending news