ਤਖ਼ਤ ਹਜ਼ੂਰ ਸਾਹਿਬ 'ਚ 300 ਸਿੱਖ ਨੌਜਵਾਨਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ, ਗੁਰੂ ਘਰ ਦੇ ਦਰਵਾਜ਼ੇ ਟੁੱਟੇ, ਇਹ ਸੀ ਵਜ੍ਹਾਂ

 ਮਹਾਰਾਸ਼ਟਰ ਸਰਕਾਰ ਨੇ ਲੋਕਡਾਊਨ ਦੀ ਵਜ੍ਹਾਂ ਕਰਕੇ ਹੋਲਾ ਮਹੱਲਾ ਦੇ ਪ੍ਰੋਗਰਾਮਾਂ ਤੇ ਰੋਕ ਲਗਾਈ ਸੀ 

 ਤਖ਼ਤ ਹਜ਼ੂਰ ਸਾਹਿਬ 'ਚ 300 ਸਿੱਖ ਨੌਜਵਾਨਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ, ਗੁਰੂ ਘਰ ਦੇ ਦਰਵਾਜ਼ੇ ਟੁੱਟੇ, ਇਹ ਸੀ ਵਜ੍ਹਾਂ
ਮਹਾਰਾਸ਼ਟਰ ਸਰਕਾਰ ਨੇ ਲੋਕਡਾਊਨ ਦੀ ਵਜ੍ਹਾਂ ਕਰਕੇ ਹੋਲਾ ਮਹੱਲਾ ਦੇ ਪ੍ਰੋਗਰਾਮਾਂ ਤੇ ਰੋਕ ਲਗਾਈ ਸੀ

ਨਾਂਦੇੜ : ਮਹਾਰਾਸ਼ਟਰ ਵਿੱਚ ਕੋਰੋਨਾ ਇੱਕ ਵਾਰ ਮੁੜ ਤੋਂ ਬੁਰੇ ਤਰੀਕੇ ਨਾਲ ਫੈਲ ਗਿਆ ਹੈ ਜਿਸ ਦੀ ਵਜ੍ਹਾਂ ਕਰਕੇ ਨਾਂਦੇੜ ਵਿੱਚ ਲੋਕਡਾਊਨ ਲੱਗਿਆ ਸੀ ਪ੍ਰਸ਼ਾਸਨ ਨੇ ਹੋਲਾ ਮਹੱਲਾ ਦੇ ਪ੍ਰੋਗਰਾਮਾਂ 'ਤੇ ਰੋਕ ਲੱਗਾ ਦਿੱਤੀ ਸੀ, ਪਰ ਇਸ ਦੇ ਬਾਵਜੂਦ 300 ਤੋਂ ਵਧ ਨੌਜਵਾਨਾਂ ਨੇ ਹੋਲਾ ਮਹੱਲਾ ਮਨਾਉਣ ਲਈ ਤਖ਼ਤ ਸ੍ਰੀ ਹਜ਼ੂਰ ਸਾਹਿਬ ਪਹੁੰਚ ਗਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਹੋਲਾ ਮਹੱਲਾ ਮਨਾਉਣ ਦੀ ਜ਼ਿਦ ਕਰਨ ਲੱਗੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਤਾਂ ਪੁਲਿਸ ਦੇ ਨਾਲ ਨੌਜਵਾਨਾਂ ਦੀ ਝੜਪ ਹੋਈ, ਵੇਖਦੇ ਦੀ ਵੇਖਦੇ ਸ਼ਰਧਾਲੂਆਂ ਦੀ ਭੀੜ ਬੇਕਾਬੂ ਹੋਈ ਅਤੇ ਗੁਰਦੁਆਰੇ ਦੇ ਦਰਵਾਜ਼ੇ ਤੋੜ ਦੇ ਹੋਏ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਦੌਰਾਨ 4 ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਨੇ, ਇਸ ਘਟਨਾ ਤੋਂ ਬਾਅਦ ਹੁਣ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ   
   
ਨਾਂਦੇੜ ਦੇ ਐੱਸਪੀ ਦਾ ਕਹਿਣਾ ਹੈ 'ਕਿ ਕੋਰੋਨਾ ਦੀ ਵਜ੍ਹਾਂ ਕਰਕੇ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਸੀ ਕੀ ਉਹ ਹੋਲਾ ਮਹੱਲਾ ਦਾ ਸਮਾਗਮ ਨਾ ਮਨਾਉਣ ਕਮੇਟੀ ਨੇ ਭਰੋਸਾ ਦਿੱਤੀ ਸੀ ਗੁਰਦੁਆਰੇ ਦੇ ਅੰਦਰ ਹੀ ਪ੍ਰੋਗਰਾਮ ਹੋਵੇਗਾ, ਪਰ ਜਦੋਂ 300 ਦੇ ਕਰੀਬ ਨੌਜਵਾਨਾਂ ਨੇ ਅੰਦਰ ਜਾਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਗੁਰਦੁਆਰੇ ਦਾ ਗੇਟ ਤੋੜ ਦਿੱਤਾ ਅਤੇ ਪੁਲਿਸ ਨਾਲ ਹੱਥੋ-ਪਾਈ ਕੀਤੀ, ਜਿਸ ਦੀ ਵਜ੍ਹਾਂ ਕਰਕੇ 4 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ' ਇਹ ਪਹਿਲਾਂ ਮੌਕਾ ਨਹੀਂ ਹੈ 

ਇਸ ਤੋਂ ਪਹਿਲਾਂ ਪਿਛਲੇ ਸਾਲ ਲੋਕਡਾਊਨ ਤੋਂ ਬਾਅਦ ਨਾਂਦੇੜ ਪ੍ਰਸ਼ਾਸਨ ਨੇ ਨਗਰ ਕੀਰਤਨ ਵਿੱਚ ਸੰਗਤਾਂ ਦੀ ਹੱਦ ਤੈਅ ਕੀਤੀ ਸੀ ਇਸ ਦੇ ਬਾਵਜੂਦ ਜਦੋਂ ਵਧ ਸੰਗਤਾਂ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ ਸਨ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ