ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਰੋਜ਼ਾਨਾ 5000 ਸ਼ਰਧਾਲੂ ਕਰ ਸਕਣਗੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

 ਜਿਸ 'ਚ 4500 ਸ਼ਰਧਾਲੂ ਜੰਮੂ-ਕਸ਼ਮੀਰ ਤੋਂ ਹੋਣਗੇ ਅਤੇ 500 ਸ਼ਰਧਾਲੂ ਬਾਹਰੀ ਸੂਬਿਆਂ ਤੋਂ ਦਰਸ਼ਨ ਕਰ ਸਕਣਗੇ।   

ਸ਼ਰਧਾਲੂਆਂ ਲਈ ਖੁਸ਼ਖਬਰੀ, ਹੁਣ ਰੋਜ਼ਾਨਾ 5000 ਸ਼ਰਧਾਲੂ ਕਰ ਸਕਣਗੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ
ਫਾਈਲ ਫੋਟੋ

ਜੰਮੂ: ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਆ ਰਹੀ ਹੈ। ਦਰਅਸਲ, ਮਾਤਾ ਵੈਸ਼ਨੋ ਦੇਵੀ ਸਾਈਨ ਬੋਰਡ ਵੱਲੋਂ ਸ਼ਰਧਾਲੂਆਂ ਦੀ ਗਿਣੀ 2500 ਤੋਂ ਵਧਾ ਕੇ 5000 ਕਰ ਦਿੱਤੀ ਹੈ। ਜਿਸ 'ਚ 4500 ਸ਼ਰਧਾਲੂ ਜੰਮੂ-ਕਸ਼ਮੀਰ ਤੋਂ ਹੋਣਗੇ ਅਤੇ 500 ਸ਼ਰਧਾਲੂ ਬਾਹਰੀ ਸੂਬਿਆਂ ਤੋਂ ਦਰਸ਼ਨ ਕਰ ਸਕਣਗੇ। 

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 16 ਅਗਸਤ ਨੂੰ ਸ਼ੁਰੂ ਕਰ ਦਿੱਤੀ ਸੀ, ਜਿਸ ਦੌਰਾਨ 2000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਮਨਜ਼ੂਰੀ ਦਿੱਤੀ ਗਈ ਸੀ, ਜਿਸ 'ਚ ਬਾਹਰੀ ਸੂਬਿਆਂ 'ਚੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਘੱਟ ਸੀ। 

ਇਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਲੋਕਾਂ ਨੂੰ ਪਾਲਣ ਕਰਨਾ ਹੋਵੇਗਾ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਰਕਾਰ ਨੇ ਇਸ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਨੇ, ਇਸ ਦੇ ਮੁਤਾਬਿਕ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫ਼ਿਲਹਾਲ ਯਾਤਰਾ 'ਤੇ ਰੋਕ ਲਗਾਈ ਗਈ ਹੈ, ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। 

Watch Live Tv-