ਹੁਣ ਸ੍ਰੀ ਦਰਬਾਰ ਸਾਹਿਬ Online ਅਖੰਡਪਾਠ ਸਾਹਿਬ ਤੇ ਰਾਗੀ ਜਥਿਆਂ ਦੀ ਬੁਕਿੰਗ ਹੋਵੇਗੀ,SGPC ਨੇ ਇਹ ਖ਼ਾਸ Website ਕੀਤੀ ਸ਼ੁਰੂ

ਨਾਨਕ ਨਾਮ ਲੇਵਾ ਸੰਗਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਦੀ ਬੁਕਿੰਗ ਨੂੰ ਲੈਕੇ ਵੱਡਾ ਕਦਮ ਚੁੱਕਿਆ ਗਿਆ ਹੈ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਹੁਣ Online ਅਖੰਡ ਪਾਠ ਬੁਕਿੰਗ ਦੀਆਂ ਸੁਵਿਧਾ ਲੈ ਸਕਣਗੀਆਂ

ਹੁਣ ਸ੍ਰੀ ਦਰਬਾਰ ਸਾਹਿਬ Online ਅਖੰਡਪਾਠ ਸਾਹਿਬ ਤੇ ਰਾਗੀ ਜਥਿਆਂ ਦੀ ਬੁਕਿੰਗ ਹੋਵੇਗੀ,SGPC ਨੇ ਇਹ ਖ਼ਾਸ Website ਕੀਤੀ ਸ਼ੁਰੂ
ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਹੁਣ Online ਅਖੰਡ ਪਾਠ ਬੁਕਿੰਗ ਦੀਆਂ ਸੁਵਿਧਾ ਲੈ ਸਕਣਗੀਆਂ

ਅੰਮ੍ਰਿਤਸਰ : ਨਾਨਕ ਨਾਮ ਲੇਵਾ ਸੰਗਤ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਦੀ ਬੁਕਿੰਗ ਨੂੰ ਲੈਕੇ ਵੱਡਾ ਕਦਮ ਚੁੱਕਿਆ ਗਿਆ ਹੈ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਹੁਣ Online ਅਖੰਡ ਪਾਠ ਬੁਕਿੰਗ ਦੀਆਂ ਸੁਵਿਧਾ ਲੈ ਸਕਣਗੀਆਂ,  ਸ੍ਰੀ ਹਰਿਮੰਦਰ ਸਾਹਿਬ ਵਿੱਚ ਅਖੰਡ ਪਾਠ ਬੁੱਕ ਕਰਾਉਣ ਲਈ SGPC ਨੇ ਹੁਣ  ਸ੍ਰੀ ਹਰਮਿੰਦਰ ਸਾਹਿਬ ਵਿਖੇ 'ਅਖੰਡ ਪਾਠ' ਨਾਂ ਤੋਂ ਆਨਲਾਈਨ ਵੈੱਬਸਾਈਟ ਸ਼ੁਰੂ ਕੀਤੀ ਹੈ. 

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਇਸ ਬਾਰੇ  ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਹੁਣ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬਹਿ ਕੇ ਵੀ ਅਖੰਡ ਪਾਠ ਵੈੱਬਸਾਈਟ  — www.sgpcamritsar.org  — ਤੋਂ ਸੱਚ ਖੰਡ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਬੁੱਕ ਕਰਵਾ ਸਕੇਗੀ। ਇਸ ਤੋਂ ਇਲਾਵਾ ਰਾਗੀ ਜਥਿਆਂ ਦੀਆਂ ਸੇਵਾਵਾਂ ਵੀ ਆਨਲਾਈਨ ਬੁੱਕ ਕਰਵਾਈਆਂ ਜਾ ਸਕਦੀਆਂ ਹਨ, ਇਹ ਸਾਰੀ ਸਹੂਲਤਾਂ SGPC  ਦੀ ਨਵੀਂ ਵੈੱਬਸਾਈਟ  www.sgpcamritsar.org 'ਤੇ ਸੰਗਤਾਂ ਲੈ ਸਕਦੀਆਂ ਨੇ, ਇਸ ਵੇਲੇ ਵੈੱਬਸਾਈਟ 'ਤੇ ਜੇ ਕੋਈ ਸ਼ਰਧਾਲੂ ਅਖੰਡ ਪਾਠ ਦੀ ਬੁਕਿੰਗ ਕਰਵਾਉਂਦਾ ਹੈ ਤਾਂ ਉਸ ਦੀ ਸਾਰੀ ਜਾਣਕਾਰੀ ਜਿਵੇਂ ਉਸ ਦਾ ਨਾਂ ਪਤਾ ਫ਼ੋਨ ਨੰਬਰ  ਦਰਜ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕਮੇਟੀ ਦਾ ਇੱਕ ਨੁਮਾਇੰਦਾ ਉਸ ਨਾਲ ਸੰਪਰਕ ਕਰੇਗਾ, ਇਹ ਸੁਵਿਧਾ 2 ਹਫਤਿਆਂ ਵਿਚਕਾਰ ਪੂਰਨ ਰੂਪ 'ਤੇ ਸ਼ੁਰੂ ਹੋ ਜਾਵੇਗੀ।

ਦੱਸ ਦੇਈਏ ਕਿ ਦਸਵੰਧ ਦੇਣ ਅਤੇ ਗੁਰੂਦਵਾਰਾ ਸਾਹਿਬ ਵਿਚ ਰੁਕਣ ਦੇ ਲਈ ਸਰਾਂ ਦੀ ਬੁਕਿੰਗ ਦੀ ਆਨਲਾਈਨ ਸੇਵਾ ਪਹਿਲਾਂ ਹੀ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਜਾ ਚੁੱਕੀ ਹੈ