ਚੰਡੀਗੜ੍ਹ : ਕੌਣ ਕਰਨਾ ਚਾਹੁੰਦੈ ਸਾਬਕਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ' ਤੇ ਹਮਲਾ? ਇਹ ਸਵਾਲ ਸੁਰਖੀਆਂ 'ਚ ਹੈ। ਦਹਿਸ਼ਤਗਰਦੀ ਹਮਲੇ ਦਾ ਖਦਸ਼ਾ ਜ਼ਾਹਰ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਰੱਖਿਆ ਦੀ ਮੰਗ ਕੀਤੀ ਸੀ। ਪਰ ਕੇਂਦਰ ਸਰਕਾਰ ਨੇ ਉਨਾਂ ਦੀ ਇਸ ਮੰਗ ਨੂੰ ਨਕਾਰਿਆ ਅਤੇ ਸੁਰੱਖਿਆ ਕਵਰ ਦੇਣ ਤੋਂ ਇਨਕਾਰ ਕੀਤਾ। ਕੇਂਦਰ ਸਰਕਾਰ ਨੇ ਦੋ ਟੁੱਕ ਲਹਿਜ਼ੇ 'ਚ ਕਿਹਾ ਕਿ ਲੌਂਗੋਵਾਲ ਨੂੰ ਕੋਈ ਦਹਿਸ਼ਤਗਰਦੀ ਖ਼ਤਰਾ ਨਹੀਂ ਹੈ। ਕੇਂਦਰੀ ਸਰਕਾਰ ਨੇ ਸੁਰੱਖਿਆ ਏਜੰਸੀਆਂ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਲੌਂਗੋਵਾਲ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ।
ਲੌਂਗੋਵਾਲ ਨੇ ਚਿੱਠੀ ਲਿਖ ਕੇ ਕੀਤੀ ਸੀ ਸੁਰੱਖਿਆ ਦੀ ਮੰਗ
ਦਰਅਸਲ, ਲੌਂਗੋਵਾਲ ਨੇ 1 ਦਸੰਬਰ ਨੂੰ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਰਾਹੀਂ ਕਿਹਾ ਸੀ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ, ਜਿਸ ਕਾਰਣ ਉਨ੍ਹਾਂ ਨੂੰ ਸੁਰੱਖਿਆ ਕਵਰ ਦੀ ਜ਼ਰੂਰਤ ਹੈ, ਤਾਂ ਜੋ ਉਹ ਜਨਤਕ ਥਾਵਾਂ 'ਤੇ ਬੇਫ਼ਿਕਰ ਹੋ ਕੇ ਜਾ ਸਕਣ। ਉਨ੍ਹਾਂ ਨੇ ਆਪਣੀ ਚਿੱਠੀ 'ਚ ਆਪਣੇ ਪਿਤਾ ਸਵਰਗੀ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ 1985 ਨੂੰ ਅੱਤਵਾਦੀਆਂ ਵੱਲੋਂ ਕਤਲ ਕੀਤੇ ਜਾਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਕੇਂਦਰ ਸਰਕਾਰ ਨੇ ਕਰਾਈ ਜਾਂਚ
ਲੌਂਗੋਵਾਲ ਦੀ ਚਿੱਠੀ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਭੇਜ ਕੇ ਕਿਹਾ ਕਿ ਲੌਂਗੋਵਾਲ ਵੱਲੋਂ ਸੁਰੱਖਿਆ ਕਵਰ ਦੀ ਮੰਗ ਦੇ ਨਾਲ ਭੇਜੇ ਗਏ ਆ-ਮੇਲ 'ਤੇ ਮੰਤਰਾਲੇ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਉਨਾਂ 'ਤੇ ਅੱਤਵਾਦੀ ਹਮਲੇ ਬਾਰੇ ਸਟੇਟਸ ਰਿਪੋਰਟ ਹਾਸਿਲ ਕੀਤੀ। ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਸਮੇਂ 'ਚ ਲੌਂਗੋਵਾਲ ਨੂੰ ਕਿਸੇ ਵੀ ਤਰਾਂ ਦੇ ਅੱਤਵਾਦੀ ਹਮਲੇ ਤੋਂ ਕੋਈ ਖ਼ਤਰਾ ਨਹੀਂ ਹੈ। ਅਜਿਹੇ ਚ ਪੰਜਾਬ ਸਰਕਾਰ ਹੀ ਸਥਾਨਕ ਪੱਧਰ 'ਤੇ ਲੌਂਗੋਵਾਲ ਦੀ ਸੁਰੱਖਿਆ ਸੰਬੰਧੀ ਹੱਲ ਕਰ ਸਕਦੀ ਹੈ।