ਪਾਕਿਸਤਾਨ ਨੇ ਖੌਲਿਆ ਕਰਤਾਰਪੁਰ ਗੁਰਦੁਆਰਾ,CM ਕੈਪਟਨ ਨੇ ਲਾਂਘਾ ਖੌਲਣ ਤੋਂ ਪਹਿਲਾਂ ਕੇਂਦਰ ਨੂੰ ਕੀਤੀ ਇਹ ਅਪੀਲ
Advertisement

ਪਾਕਿਸਤਾਨ ਨੇ ਖੌਲਿਆ ਕਰਤਾਰਪੁਰ ਗੁਰਦੁਆਰਾ,CM ਕੈਪਟਨ ਨੇ ਲਾਂਘਾ ਖੌਲਣ ਤੋਂ ਪਹਿਲਾਂ ਕੇਂਦਰ ਨੂੰ ਕੀਤੀ ਇਹ ਅਪੀਲ

ਭਾਰਤ ਸਰਕਾਰ ਨੇ ਕਿਹਾ ਸੀ ਪਾਕਿਸਤਾਨ ਨੇ ਲਾਂਘਾ ਖੋਲਣ ਬਾਰੇ ਸਿਰਫ਼ 2 ਦਿਨ ਪਹਿਲਾਂ ਦੱਸਿਆ ਹੈ ਜਦਕਿ 7 ਪਹਿਲਾਂ ਦੱਸਣ ਬਾਰੇ ਗੱਲ ਹੋਈ ਸੀ 

ਭਾਰਤ ਸਰਕਾਰ ਨੇ ਕਿਹਾ ਸੀ ਪਾਕਿਸਤਾਨ ਨੇ ਲਾਂਘਾ ਖੋਲਣ ਬਾਰੇ ਸਿਰਫ਼ 2 ਦਿਨ ਪਹਿਲਾਂ ਦੱਸਿਆ ਹੈ ਜਦਕਿ 7 ਪਹਿਲਾਂ ਦੱਸਣ ਬਾਰੇ ਗੱਲ ਹੋਈ ਸੀ

ਚੰਡੀਗੜ੍ਹ : 27 ਜੂਨ ਨੂੰ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੌਲਣ ਬਾਰੇ ਭਾਰਤ ਸਰਕਾਰ ਨੂੰ ਜਾਣਕਾਰੀ ਦੇਣ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਖ਼ੌਲ ਦਿੱਤਾ ਗਿਆ ਹੈ, ਪਰ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਰੁੱਖ ਦੇ ਕਰੜਾ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਦੋਵਾਂ ਦੇਸ਼ਾਂ ਵਿੱਚ ਤੈਅ ਹੋਇਆ ਸੀ ਲਾਂਘਾ ਖੋਲਣ ਤੋਂ ਪਹਿਲਾਂ 7 ਦਿਨ ਦਾ ਸਮਾਂ ਦਿੱਤਾ ਜਾਵੇਗਾ ਪਰ ਪਾਕਿਸਤਾਨ ਸਰਕਾਰ ਵੱਲੋਂ ਸਿਰਫ਼ 2 ਦਿਨ ਦਾ ਹੀ ਸਮਾਂ ਦਿੱਤਾ ਗਿਆ ਹੈ, 27 ਜੂਨ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ 29 ਜੂਨ ਤੋਂ ਲਾਂਘਾ ਖੌਲਣ ਬਾਰੇ ਜਾਣਕਾਰੀ ਦਿੱਤੀ ਗਈ ਸੀ, ਉਧਰ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਪੇਸ਼ਕਸ਼ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਬਾਰੇ ਕੋਈ ਇਤਰਾਜ਼ ਨਹੀਂ ਪਰ ਅੰਤਿਮ ਫ਼ੈਸਲਾ ਭਾਰਤ ਸਰਕਾਰ ਵੱਲੋਂ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਪਾਸੋਂ ਕੋਈ ਸਲਾਹ ਮੰਗੀ ਜਾਂਦੀ ਹੈ ਤਾਂ ਉਹ ਯਕੀਨੀ ਤੌਰ 'ਤੇ ਕੋਵਿਡ-19 ਦਰਮਿਆਨ ਸਿਹਤ ਸੁਰੱਖਿਆ ਉਪਾਵਾਂ ਅਤੇ ਸਮਾਜਿਕ ਦੂਰੀ ਦੀ ਸਖ਼ਤੀ ਨਾਲ ਪਾਲਣਾ ਨਾਲ ਲਾਂਘਾ ਖੋਲ੍ਹਣ ਲਈ ਕਹਿਣਗੇ

ਇਸ ਤਰੀਕ ਤੋਂ ਬੰਦ ਹੋਇਆ ਲਾਂਘਾ 

ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਵਧਣ ਤੋਂ ਬਾਅਦ 16 ਮਾਰਚ ਤੋਂ ਪਾਕਿਸਤਾਨ ਅਤੇ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘਾ ਬੰਦ ਕਰਨ ਦਾ ਐਲਾਨ ਕੀਤਾ ਸੀ,4.6 ਕਿੱਲੋ ਮੀਟਰ ਲੰਮੇ ਇਸ ਲਾਂਘੇ ਦੀ ਸ਼ੁਰੂਆਤ 9 ਨਵੰਬਰ ਨੂੰ ਹੋਈ ਸੀ,ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ ਜਦਕਿ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲੇ ਜਥੇ ਦਾ ਸੁਆਗਤ ਕਰ ਕੇ ਲਾਂਘੇ ਦੀ ਸ਼ੁਰੂਆਤ ਕੀਤੀ ਸੀ,ਪਹਿਲੇ 100 ਦਿਨਾਂ (9 ਨਵੰਬਰ ਤੋਂ 19 ਫਰਵਰੀ) ਦੇ ਵਿੱਚ ਲਾਂਘੇ ਦੇ ਜ਼ਰੀਏ 50,403 ਯਾਤਰੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ,ਦਸੰਬਰ ਮਹੀਨੇ ਵਿੱਚ ਸਭ ਤੋਂ ਵਧ 23,383 ਸ਼ਰਧਾਲੂਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ,ਜਦਕਿ ਨਵੰਬਰ ਦੇ  21 ਦਿਨਾਂ ਦੇ ਅੰਦਰ 11,194 ਸ਼ਰਧਾਲੂ ਲਾਂਘੇ ਦੇ ਜ਼ਰੀਏ ਪਾਕਿਸਤਾਨ ਗਏ ਸਨ,ਜਨਵਰੀ ਵਿੱਚ ਇਹ ਗਿਣਤੀ ਘੱਟ ਕੇ 10,056 ਗਈ, ਜਦਕਿ ਫਰਵਰੀ ਦੇ ਪਹਿਲੇ 9 ਦਿਨਾਂ ਦੇ ਅੰਦਰ 5,770 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ, ਭਾਰਤ ਤੋਂ ਤਕਰੀਬਨ 504 ਸ਼ਰਧਾਲੂ ਰੋਜ਼ਾਨਾ ਲਾਂਘੇ ਦੇ ਜ਼ਰੀਏ ਦਰਸ਼ਨ ਕਰਨ ਕਰਤਾਰਪੁਰ ਗਏ ਸਨ, ਜਦਕਿ ਦਸੰਬਰ ਮਹੀਨੇ ਵਿੱਚ ਸਭ ਤੋਂ ਵਧ 600 ਤੋਂ 1000 ਤੱਕ ਸ਼ਰਧਾਲੂ ਦਰਸ਼ਨ ਕਰਨ ਗਏ ਸਨ 

ਕਰਤਾਰਪੁਰ ਜਾਣ ਲਈ ਇਹ ਦਸਤਾਵੇਜ਼ ਜ਼ਰੂਰੀ 

ਲਾਂਘੇ ਦੇ ਜ਼ਰੀਏ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ  ਭਾਰਤ-ਪਾਕਿਸਤਾਨ ਵਿੱਚ ਹੋਏ ਸਮਝੌਤੇ ਮੁਤਾਬਿਕ ਵੀਜ਼ਾ ਦੀ ਜ਼ਰੂਰਤ ਨਹੀਂ ਹੈ,ਪਰ ਪਾਸਪੋਰਟ ਨੂੰ ਦੋਵਾਂ ਦੇਸ਼ਾਂ ਨੇ ਜ਼ਰੂਰੀ ਦਸਤਾਵੇਜ਼ ਦੱਸਿਆ ਸੀ, ਪਾਕਿਸਤਾਨ ਸਰਕਾਰ ਨੇ 14 ਡਾਲਰ ਲਾਂਘੇ ਦੀ ਫ਼ੀਸ ਰੱਖੀ ਸੀ,ਜਿਸ ਨੂੰ ਲੈਕੇ ਭਾਰਤ ਅਤੇ ਪੰਜਾਬ ਸਰਕਾਰ ਇਤਰਾਜ਼ ਜਤਾ ਚੁੱਕੀ ਹੈ ਪਰ ਇਸ ਤੇ ਹੁਣ ਤੱਕ ਕੋਈ ਸਹਿਮਤੀ ਨਹੀਂ ਬਣ ਸਕੀ ਹੈ, ਇਸ ਤੋਂ ਇਲਾਵਾ ਦਰਸ਼ਨ ਕਰਨ ਦੇ ਲਈ ਸ਼ਰਧਾਲੂਆਂ ਨੂੰ ਭਾਰਤ ਸਰਕਾਰ ਦੀ ਵੈੱਬ ਸਾਈਡ 'ਤੇ ਅਪਲਾਈ ਕਰਨ ਹੁੰਦਾ ਹੈ,ਮਨਜ਼ੂਰੀ ਮਿਲਣ ਤੋਂ ਬਾਅਦ ਡੇਰਾ ਬਾਬਾ ਨਾਨਕ 'ਤੇ ਬਣੀ ਚੈੱਕ ਪੋਸਟ ਰਾਹੀ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੁੰਦੀ ਹੈ, ਲਾਂਘੇ ਦੇ ਜ਼ਰੀਏ ਗਈ ਸ਼ਰਧਾਲੂਆਂ ਲਈ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਣਾ ਜ਼ਰੂਰੀ ਹੁੰਦਾ ਹੈ 

 

 

 

Trending news