ਮੋਗਾ ਦੇ ਪਿੰਡ ਫੂਲੇਵਾਲਾ 'ਚ ਪੰਚਾਇਤ ਨੇ ਮੁਸਲਿਮ ਭਾਈਚਾਰੇ ਨੂੰ ਸੌਂਪੀ ਮਸਜਿਦ, ਪੇਸ਼ ਕੀਤੀ ਭਾਈਚਾਰਕ ਮਿਸਾਲ

ਜਦੋਂ ਇਥੇ ਪਿੰਡ 'ਚ 1947 ਤੋਂ ਪਹਿਲਾਂ ਦੀ ਇੱਕ ਮਸਜਿਦ ਨੂੰ ਸਿੱਖ ਭਾਈਚਾਰੇ ਨੂੰ ਮੁਸਲਿਮ ਭਾਈਚਾਰੇ ਦੇ ਹਵਾਲੇ ਕਰ ਦਿੱਤੀ। 

ਮੋਗਾ ਦੇ ਪਿੰਡ ਫੂਲੇਵਾਲਾ 'ਚ ਪੰਚਾਇਤ ਨੇ ਮੁਸਲਿਮ ਭਾਈਚਾਰੇ ਨੂੰ ਸੌਂਪੀ ਮਸਜਿਦ, ਪੇਸ਼ ਕੀਤੀ ਭਾਈਚਾਰਕ ਮਿਸਾਲ
ਮੋਗਾ ਦੇ ਪਿੰਡ ਫੂਲੇਵਾਲਾ 'ਚ ਪੰਚਾਇਤ ਨੇ ਮੁਸਲਿਮ ਭਾਈਚਾਰੇ ਨੂੰ ਸੌਂਪੀ ਮਸਜਿਦ, ਪੇਸ਼ ਕੀਤੀ ਭਾਈਚਾਰਕ ਮਿਸਾਲ

ਨਵਦੀਪ ਸਿੰਘ/ ਮੋਗਾ: ਮੋਗਾ ਦੇ ਪਿੰਡ ਫੂਲੇਵਾਲਾ 'ਚ ਉਸ ਸਮੇਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ, ਜਦੋਂ ਇਥੇ ਪਿੰਡ 'ਚ 1947 ਤੋਂ ਪਹਿਲਾਂ ਦੀ ਇੱਕ ਮਸਜਿਦ ਨੂੰ ਸਿੱਖ ਭਾਈਚਾਰੇ ਨੂੰ ਮੁਸਲਿਮ ਭਾਈਚਾਰੇ ਦੇ ਹਵਾਲੇ ਕਰ ਦਿੱਤੀ। 

ਇਸ ਮੌਕੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਇਹ ਮਸਜਿਦ ਕਾਫੀ ਸਮੇਂ ਤੋਂ ਬੇ-ਆਬਾਦ ਪਈ ਸੀ, ਹੁਣ ਅਸੀਂ ਇਹ ਮਸਜਿਦ ਮੁਸਲਿਮ ਭਾਈਚਾਰੇ ਨੂੰ ਸਮਰਪਿਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਮਸਜਿਦ ਬਹੁਤ ਪੁਰਾਣੀ ਹੈ ਤੇ ਇਸ ਦੀ ਬਿਲਡਿੰਗ ਦਾ ਨਵੀਨੀਕਰਨ ਕਰਨ ਦੇ ਲਈ ਪਿੰਡ ਵਾਲਿਆਂ ਵੱਲੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ। 

ਇਸ ਮੌਕੇ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਅਬਦੁਲ ਲੁਕਮਾਨ ਨੇ ਪਿੰਡ ਦੇ ਸਰਪੰਚ ਜਗਰੂਪ ਸਿੰਘ, ਨੰਬਰਦਾਰ ਅਜੈਬ ਸਿੰਘ ਸਮੇਤ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। 

Watch Live Tv-