ਪਟਿਆਲਾ: ਪਹਿਲੇ ਨਵਰਾਤਰੇ ਮੌਕੇ 'ਕਾਲੀ ਦੇਵੀ' ਮੰਦਿਰ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ
Advertisement

ਪਟਿਆਲਾ: ਪਹਿਲੇ ਨਵਰਾਤਰੇ ਮੌਕੇ 'ਕਾਲੀ ਦੇਵੀ' ਮੰਦਿਰ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਇਸ ਦੌਰਾਨ ਮਾਤਾ ਦੇ ਸ਼ਰਧਾਲੂਆਂ ਨੇ ਮੱਥਾ ਟੇਕ ਆਪਣਾ ਜੀਵਨ ਸਫਲਾ ਬਣਾਇਆ। 

ਪਟਿਆਲਾ: ਪਹਿਲੇ ਨਵਰਾਤਰੇ ਮੌਕੇ 'ਕਾਲੀ ਦੇਵੀ' ਮੰਦਿਰ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਬਲਿੰਦਰ ਸਿੰਘ/ ਪਟਿਆਲਾ: ਪਟਿਆਲਾ 'ਚ ਮੌਜੂਦ ਪ੍ਰਸਿੱਧ ਪ੍ਰਾਚੀਨ ਕਾਲੀ ਦੇਵੀ ਦੇ ਮੰਦਿਰ 'ਚ ਪਹਿਲੇ ਨਵਰਾਤਰੇ ਦੇ ਦੌਰਾਨ ਸ਼ਰਧਾਲੂ ਵੱਡੀ ਗਿਣਤੀ 'ਚ ਪਹੁੰਚੇ। ਇਸ ਦੌਰਾਨ ਮਾਤਾ ਦੇ ਸ਼ਰਧਾਲੂਆਂ ਨੇ ਮੱਥਾ ਟੇਕ ਆਪਣਾ ਜੀਵਨ ਸਫਲਾ ਬਣਾਇਆ। 

ਇਸ ਮੌਕੇ ਸ਼ਰਧਾਲੂਆਂ ਵੱਲੋਂ ਕੋਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਧਿਆਨ ਪਟਿਆਲਾ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ, ਇਸ ਮੌਕੇ ਮੰਦਿਰ ਪ੍ਰਬੰਧਕਾਂ ਵਲੋਂ ਵੀ ਸੈਨੀਟੇਜਰ ਤੇ ਸਮਾਜਿਕ ਦੂਰੀ ਰੱਖਣ ਦੀ ਲੋਕਾ ਨੂੰ ਅਪੀਲ ਕੀਤੀ ਜਾ ਰਹੀ ਹੈ। 

ਸ਼ਰਧਾਲੂਆਂ ਵਲੋਂ ਕਿਹਾ ਜਾ ਰਿਹਾ ਹੈ ਇਸ ਮਹਾਮਾਰੀ ਤੋਂ ਬਾਅਦ ਮੰਦਿਰ ਖੁੱਲਣ ਤੋਂ ਬਾਅਦ ਪਹਿਲੇ ਨਵਰਾਤਰੇ ਚ' ਮੱਥਾ ਟੇਕ ਕੇ ਬੜੀ ਖੁਸ਼ੀ ਹੋ ਰਹੀ ਹੈ, ਉਹਨਾਂ ਕਿਹਾ ਕਿ  ਪਰਿਵਾਰ ਵਲੋਂ ਸੁਖ ਸੁਖੀ ਹੋਈ ਸੀ ਇੰਸ ਲਈ ਮੱਥਾ ਟੇਕਣ ਆਏ ਹੋਏ ਹਨ। ਦੱਸ ਦੇਈਏ ਕਿ ਕਰੀਬ 500 ਸਾਲ ਪ੍ਰਾਚੀਨ ਮੰਦਿਰ ਹੈ, ਪੰਜਾਬ ਹਰਿਆਣਾ ਹਿਮਾਚਲ ਦਿਲੀ ਤੋਂ ਮੱਥਾ ਟੇਕਣ ਲਈ ਇਥੇ ਸ਼ਰਧਾਲੂ ਆਉਂਦੇ ਹਨ। 

ਇਸ ਮੌਕੇ ਪਟਿਆਲਾ ਐਸ ਡੀ ਐਮ ਵਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਰੋਨਾ ਦੇ ਬਚਾਆ ਲਈ ਸਾਨੂੰ ਸਰਕਾਰ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੰਦਿਰ ਵਲੋਂ ਆਨਲਾਈਨ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਰੂਪ 'ਚ ਡ੍ਰਾਈ ਫਰੂਟ ਕੋਰੀਅਰ ਰਾਹੀਂ ਭੇਜਿਆ ਜਾਵੇਗਾ। 

Watch Live TV-

Trending news