ਪਟਿਆਲਾ:100 ਸਾਲ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ 'ਤੇ ਅਕਾਲੀ ਦਲ ਦਾ ਵੱਡਾ ਐਲਾਨ
Advertisement

ਪਟਿਆਲਾ:100 ਸਾਲ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ 'ਤੇ ਅਕਾਲੀ ਦਲ ਦਾ ਵੱਡਾ ਐਲਾਨ

ਅਕਾਲੀ ਦਲ ਨੇ ਬਣਾਇਆ ਐਕਸ਼ਨ ਪਲਾਨ 

ਅਕਾਲੀ ਦਲ ਨੇ ਬਣਾਇਆ ਐਕਸ਼ਨ ਪਲਾਨ

ਬਲਵਿੰਦਰ ਸਿੰਘ/ਪਟਿਆਲਾ: ਪਟਿਆਲਾ ਵਿੱਚ 100 ਸਾਲ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਮਾਮਲਾ ਗਰਮਾ ਗਿਆ ਹੈ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 7 ਅਗਸਤ ਨੂੰ ਪਟਿਆਲਾ ਵਿੱਚ ਧਰਨਾ ਦੇਣਗੇ,ਪਟਿਆਲਾ ਦੇ ਪਿੰਡ ਕਲਿਆਣ ਤੋਂ ਸਭ ਤੋਂ ਛੋਟਾ 100 ਸਾਲ  ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ 
  
ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਉਸੇ ਪਿੰਡ ਪਹੁੰਚੇ  ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ,ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਮਸਲੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪ ਧਰਨੇ ਵਿੱਚ ਆਪ ਸ਼ਾਮਲ ਹੋਣਗੇ, ਇਸ ਤੋਂ ਪਹਿਲਾਂ ਪਰਮਿੰਦਰ ਸਿੰਘ ਢੀਂਡਸਾ ਵੀ ਗੁਰਦੁਆਰਾ ਸਾਹਿਬ ਪਹੁੰਚੇ ਸਨ ਅਤੇ ਪ੍ਰਬੰਧਕਾਂ ਤੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਲਈ,ਉਨ੍ਹਾਂ ਕਿਹਾ ਜਿਸ ਨੇ ਵੀ ਇਹ ਹਰਕਤ ਕੀਤੀ ਹੈ ਉਸ ਦੇ ਖ਼ਿਲਾਫ਼ ਕਰੜੀ ਤੋਂ ਕਰੜੀ ਕਾਰਵਾਹੀ ਹੋਣੀ ਚਾਹੀਦੀ ਹੈ, SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ 2 ਦਿਨ ਪਹਿਲਾਂ ਸਰੂਪ ਚੋਰੀ ਵਾਲੇ ਗੁਰਦੁਆਰੇ ਪਹੁੰਚੇ ਸਨ  

30 ਜੁਲਾਈ ਨੂੰ ਸਭ ਤੋਂ ਪਹਿਲਾਂ ਖ਼ਬਰ ਆਈ ਸੀ ਕੀ ਪਟਿਆਲਾ ਦੇ ਪਿੰਡ ਕਲਿਆਣ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 100 ਸਾਲ ਪੁਰਾਮਨ ਸਰੂਪ ਚੋਰੀ ਹੋਇਆ ਹੈ,ਪਿੰਡ ਦੇ ਗੁਰਦੁਆਰੇ ਅਰਦਾਸਪੁਰਾ ਸਾਹਿਬ ਤੋਂ 24 ਜੁਲਾਈ ਦੇ ਕਰੀਬ ਪੁਰਾਤਮ ਸਰੂਪ ਚੋਰੀ ਹੋਇਆ ਸੀ, ਇਸ ਸਬੰਧ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਹੀ ਪੁਲਿਸ ਕਰ ਰਹੀ ਹੈ 

 

 

Trending news