ਸ੍ਰੀ ਸਾਹਿਬ ਦੇ ਬਾਹਰ ਪ੍ਰਸ਼ਾਦ ਵੰਡ ਕਰਦੇ ਸੀ ਪੁੱਠੇ ਕੰਮ, 1 ਦੀ ਗਈ ਜਾਨ

 ਦਰਬਾਰ ਸਾਹਿਬ ਦੇ ਬਾਹਰ 2 ਮੁਲਜ਼ਮਾਂ ਵੱਲੋਂ  ਜ਼ਹਿਰੀਲਾ ਪ੍ਰਸ਼ਾਦ ਖੁਆ ਕੇ ਇੱਕ ਸ਼ਰਧਾਲੂ ਦਾ ਕਤਲ ਕਰ ਦਿੱਤੀ ਗਿਆ ਹੈ ਅਤੇ ਸ਼ਰਧਾਲੂ ਦਾ ਮੋਬਾਈਲ 'ਤੇ ਸੋਨੇ ਦੀ ਮੁੰਦਰੀ ਲੈ ਕੇ ਫ਼ਰਾਰ ਹੋ ਗਏ  

ਸ੍ਰੀ ਸਾਹਿਬ ਦੇ ਬਾਹਰ ਪ੍ਰਸ਼ਾਦ ਵੰਡ ਕਰਦੇ ਸੀ ਪੁੱਠੇ ਕੰਮ, 1 ਦੀ ਗਈ ਜਾਨ

ਅੰਮ੍ਰਿਤਸਰ: ਅਕਸਰ ਧਾਰਮਿਕ ਥਾਵਾਂ 'ਤੇ ਲਿਖਿਆ ਹੁੰਦਾ ਹੈ ਕਿ ਕਿਸੇ ਤੋਂ ਪ੍ਰਸ਼ਾਦ ਨਾ ਲਿਆ ਜਾਵੇ ਸਿਰਫ਼ ਗੁਰਦੁਆਰੇ ਦੇ ਅੰਦਰ ਮਿਲਣ ਵਾਲੇ ਲੰਗਰ ਨੂੰ ਛਕਿਆ ਜਾਵੇ, ਇਹ ਨਿਰਦੇਸ਼ ਠਗਾ ਤੋਂ ਬਚਾਉਣ ਦੇ ਲਈ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਜਦੋਂ ਕੁੱਝ ਲੋਕ ਇਸ ਦਾ ਪਾਲਨ ਨਹੀਂ ਕਰਦੇ ਨੇ ਤਾਂ ਖ਼ਤਰਨਾਕ ਖਾਮਿਆਜ਼ਾ ਭੁਗਤਨਾ ਪੈਂਦਾ ਹੈ, ਅਜਿਹਾ ਹੀ ਇੱਕ ਮਾਮਲਾ ਸ੍ਰੀ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦਰਬਾਰ ਸਾਹਿਬ ਦੇ ਬਾਹਰ 2 ਮੁਲਜ਼ਮਾਂ ਵੱਲੋਂ  ਜ਼ਹਿਰੀਲਾ ਪ੍ਰਸ਼ਾਦ ਖੁਆ ਕੇ ਇੱਕ ਸ਼ਰਧਾਲੂ ਦਾ ਕਤਲ ਕਰ ਦਿੱਤੀ ਗਿਆ ਹੈ ਅਤੇ ਸ਼ਰਧਾਲੂ ਦਾ ਮੋਬਾਈਲ 'ਤੇ ਸੋਨੇ ਦੀ ਮੁੰਦਰੀ ਲੈ ਕੇ ਫ਼ਰਾਰ ਹੋ ਗਏ  

ਜਾਗਰਨ ਵਿੱਚ ਛਪੀ ਖ਼ਬਰ ਦੇ ਮੁਤਾਬਿਕ ਪੀੜਤ ਪਰਿਵਾਰ ਨੇ ਦੱਸਿਆ ਕੀ ਮੱਸਿਆ ਮੌਕੇ ਉਹ  ਆਪਣੇ ਪਤੀ ਪਿਆਰਾ ਸਿੰਘ ਨਾਲ  ਅੰਮ੍ਰਿਤਸਰ ਪੁੱਜੀ ਸੀ ਜਿੱਥੇ ਸ਼ਾਮ ਤਕਰੀਬਨ 6 ਵਜੇ ਉਹਨਾਂ  ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਅਤੇ  ਘੰਟਾ ਘਰ ਪਲਾਜ਼ੇ ਵਿੱਚ ਬੈਠ ਗਏ ਇਸ ਵਿਚਾਲੇ 2 ਵਿਅਕਤੀ ਉਨ੍ਹਾਂ ਕੋਲ ਆ ਕੇ ਬੈਠ ਗਏ,  ਮੁਲਜ਼ਮ ਉਨ੍ਹਾਂ ਨਾਲ ਧਾਰਮਿਕ ਗੱਲਾਂ ਕਰਨ ਲੱਗੇ ਇਸ ਵਿਚਾਲੇ ਇੱਕ ਵਿਅਕਤੀ ਨੇ ਆਪਣਾ ਨਾਂ ਬਿੱਟੂ ਤੇ ਦੂਜੇ ਦਾ ਨਾਂ ਗੁਰਦਾਸ ਦੱਸਿਆ ਦੋਵਾਂ ਨੇ ਦੱਸਿਆ ਕਿ ਉਹ ਬਟਾਲੇ ਤੋਂ ਗੁਰੂ ਘਰ ਮੱਥਾ ਟੇਕਣ ਆਏ ਹਨ, ਗੱਲਾਂ  ਗੱਲਾਂ ਵਿੱਚ ਗੁਰਦਾਸ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਕੋਲ ਰੱਖੇ ਲਿਫਾਫੇ ਚੋਂ ਮਠਿਆਈ ਦਾ ਲਿਫ਼ਾਫ਼ਾ ਕੱਢ ਲਿਆ ਮੁਲਜ਼ਮ ਨੇ ਲੱਡੂ ਵੰਡੇ ਅਤੇ ਉਨ੍ਹਾਂ ਨੂੰ ਪ੍ਰਸ਼ਾਦ ਕਹਿ ਕੇ ਦੇਣ ਲੱਗੇ ਉਨ੍ਹਾਂ ਦੇ ਪਤੀ ਪਿਆਰਾ ਸਿੰਘ ਲੱਡੂ  ਖਾ ਲਿਆ ਪਰ ਸੁਰਜੀਤ ਨੇ ਲੱਡੂ ਲੈਣ ਤੋਂ ਮਨਾ ਕਰ ਦਿੱਤਾ ਕੁੱਝ ਦੇਰ ਬਾਅਦ  ਪਿਆਰਾ ਸਿੰਘ ਪਖਾਨਾ ਚਲਾ ਗਿਆ ਦੋਵੇਂ ਵਿਅਕਤੀ ਉੱਠ ਕੇ ਉਸ ਦੇ ਪਿੱਛੇ ਚਲੇ ਗਏ ਤਿੰਨਾਂ ਨੂੰ ਪਖਾਨੇ 'ਚ ਵੜ ਦੇ ਦੇਖਿਆ ਕੁੱਝ ਦੇਰ ਬਾਅਦ ਪਤੀ ਜਦੋਂ ਪਰਤਿਆਂ ਤਾਂ ਉਨ੍ਹਾਂ ਦੀ ਤਬੀਅਤ ਵਿਗੜ ਚੁੱਕੀ ਸੀ ਸੰਗਤ ਦੇ ਸਹਿਯੋਗ ਨਾਲ ਪਤੀ ਨੂੰ ਕਿਸੇ ਤਰ੍ਹਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਰਾਹ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ  

ਉੱਥੇ ਪੁਲਿਸ ਘੰਟਾ ਘਰ ਪਲਾਜ਼ਾ 'ਤੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਪੁਲੀਸ ਨੂੰ ਸ਼ੱਕ ਹੈ ਕਿ ਮੁਲਜ਼ਮ ਕਾਫੀ ਦੇਰ ਤੋਂ ਪੀੜਤ ਪਰਿਵਾਰ ਦਾ ਪਿੱਛਾ ਕਰ ਰਹੇ ਸਨ ਅਤੇ ਇਸ ਤੋਂ ਬਾਅਦ ਹੀ  ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ

WATCH LIVE TV