ਪੋਸ਼ਾਕ ਮਾਮਲੇ 'ਚ ਰਾਮ ਰਹੀਮ ਖ਼ਿਲਾਫ਼ ਕਿਉਂ ਕੈਂਸਲੇਸ਼ਨ ਰਿਪੋਰਟ ਫਾਈਲ? ਰੰਧਾਵਾ ਦੇ ਸਵਾਲ 'ਤੇ ਅਕਾਲੀ ਦਲ ਦਾ ਪਲਟਵਾਰ

ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਨੇ ਰਾਮ ਰਹੀਮ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ 

 ਪੋਸ਼ਾਕ ਮਾਮਲੇ 'ਚ ਰਾਮ ਰਹੀਮ ਖ਼ਿਲਾਫ਼ ਕਿਉਂ ਕੈਂਸਲੇਸ਼ਨ ਰਿਪੋਰਟ ਫਾਈਲ? ਰੰਧਾਵਾ ਦੇ ਸਵਾਲ 'ਤੇ ਅਕਾਲੀ ਦਲ ਦਾ ਪਲਟਵਾਰ
ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਨੇ ਰਾਮ ਰਹੀਮ ਨੂੰ ਬਚਾਉਣ ਦਾ ਇਲਜ਼ਾਮ ਲਗਾਇਆ

ਨਿਤਿਕਾ ਮਹੇਸ਼ਵਰੀ/ਬਜ਼ਮ ਵਰਮਾ/ਚੰਡੀਗੜ੍ਹ : ਬਰਗਾੜੀ ਬੇਅਦਬੀ, ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਵਿੱਚ ਤੇਜ਼ੀ ਆਉਣ ਤੋਂ ਬਾਅਦ ਹੁਣ ਸੂਬੇ ਦੀ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਭਖ  ਗਈ ਹੈ,ਕਾਂਗਰਸ ਅਤੇ ਅਕਾਲੀ ਦਲ ਨੇ ਇੱਕ ਦੂਜੇ ਖ਼ਿਲਾਫ਼ ਤਿੱਖੇ ਹਮਲੇ ਸ਼ੁਰੂ ਕਰ ਦਿੱਤੇ ਨੇ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕਾਂਗਰਸ ਨੂੰ ਘੇਰਨ ਤੋਂ ਬਾਅਦ ਹੁਣ ਜਵਾਬ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਨੂੰ ਤਿੱਖੇ ਸਵਾਲ ਕੀਤੇ ਨੇ  

2007 ਰਾਮ ਰਹੀਮ ਪੋਸ਼ਾਕ ਮਾਮਲੇ 'ਤੇ ਸਵਾਲ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ 2007 ਵਿੱਚ ਰਾਮ ਰਹੀਮ ਖ਼ਿਲਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਲਦੀ ਜੁਲਦੀ ਪੋਸ਼ਾਕ ਪਾਉਣ 'ਤੇ  ਦਰਜ ਕੇਸ ਨੂੰ ਲੈਕੇ ਅਕਾਲੀ ਦਲ ਨੂੰ ਘੇਰਿਆ, ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਰਾਮ ਰਹੀਮ ਨੂੰ ਇਸੇ ਲਈ ਸਜ਼ਾ ਨਹੀਂ ਮਿਲੀ ਕਿਉਂਕਿ ਅਕਾਲੀ ਦਲ ਦੇ ਕਹਿਣ 'ਤੇ ਜਾਂਚ ਟੀਮ ਨੇ  ਕਲੋਜ਼ਰ ਰਿਪੋਰਟ ਦਾਖ਼ਲ ਕੀਤੀ ਗਈ, ਰੰਧਾਵਾ ਨੇ ਕਿਹਾ ਤਿੰਨ ਵਾਰ ਅਦਾਲਤ ਨੇ ਜਾਂਚ ਰਿਪੋਰਟ ਨੂੰ  ਖ਼ਾਰਜ ਕਰ ਦਿੱਤਾ ਪਰ ਚੌਥੀ ਵਾਰ ਚੋਣਾਂ ਤੋਂ 3 ਦਿਨ ਪਹਿਲਾਂ ਇਸ ਨੂੰ ਮਨਜ਼ੂਰ ਕਰ ਲਿਆ ਗਿਆ, ਸੁਖਜਿੰਦਰ ਰੰਧਾਵਾ ਨੇ ਜਿਸ ਤਰੀਕੇ ਨਾਲ ਜੱਜ ਵੱਲੋਂ ਰਿਪੋਰਟ ਮਨਜ਼ੂਰ ਕੀਤੀ ਗਈ ਉਸ 'ਤੇ ਵੀ ਸਵਾਲ ਚੁੱਕੇ ਨੇ

CBI ਜਾਂਚ ਨੂੰ ਲੈਕੇ ਰੰਧਾਵਾ ਦਾ ਸਵਾਲ

ਕੈਬਨਿਟ ਮੰਤਰੀ  ਸੁਖਜਿੰਦਰ  ਰੰਧਾਵਾ ਨੇ ਅਕਾਲੀ ਦਲ ਨੂੰ ਸਵਾਲ ਕੀਤਾ ਕਿ ਆਖ਼ਿਰ CBI ਬੇਅਦਬੀ ਮਾਮਲੇ ਵਿੱਚ ਇੰਨੀ ਦਿਲਚਸਬੀ ਕਿਉਂ ਵਿਖਾ ਰਹੀ ਹੈ ? ਜਦਕਿ ਉਸ ਨੇ ਤਾਂ ਬੇਅਦਬੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਸੀ, ਸੁਖਜਿੰਦਰ ਰੰਧਾਵਾ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਦਲ,ਬੀਜੇਪੀ ਨਹੀਂ ਚਾਉਂਦੀ ਕਿ ਰਾਮ ਰਹੀਮ ਅਤੇ ਉਸ ਦੇ ਪ੍ਰੇਮੀਆਂ ਨੂੰ ਬੇਅਦਬੀ ਮਾਮਲੇ ਵਿੱਚ ਸਜ਼ਾ ਮਿਲੇ ਨਹੀਂ ਤਾਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਕੇ ਇਸ ਮਾਮਲੇ ਵਿੱਚ CBI ਨੂੰ  ਹਟਾਉਣ ਲਈ ਜ਼ਰੂਰ ਕਹਿੰਦੇ ?  

ਅਕਾਲੀ ਦਲ ਦਾ ਰੰਧਾਵਾ ਨੂੰ ਜਵਾਬ 

ਕੈਬਨਿਟ ਮੰਤਰੀ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਬਰਾੜ ਨੇ ਦਿੱਤਾ, ਬਰਾੜ ਨੇ ਕਿਹਾ ਅਸੀਂ ਪਹਿਲਾਂ ਹੀ ਕਿਹਾ ਸੀ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਜਾਂਚ ਕਰੇ ਪਰ ਉਸ ਵੇਲੇ ਸਿੱਖ ਜਥੇਬੰਦੀਆਂ ਅਤੇ ਕਾਂਗਰਸ ਵੱਲੋਂ ਸਵਾਲ ਚੁੱਕਣ ਦੇ ਬਾਅਦ ਜਾਂਚ ਸੀਬੀਈ ਨੂੰ ਸੌਂਪੀ ਗਈ ਸੀ

ਡੇਰਾ ਪ੍ਰੇਮੀ ਬਿੱਟੂ ਦੀ ਮੌਤ 'ਤੇ ਸਵਾਲ 

ਚਰਨਜੀਤ ਸਿੰਘ ਬਰਾੜ ਨੇ ਗਿਰਫ਼ਤਾਰ ਡੇਰਾ ਪ੍ਰੇਮੀ ਮੋਹਿੰਦਰ ਪਾਲ ਸਿੰਘ ਬਿੱਟੂ ਦੇ ਜੇਲ੍ਹ ਵਿੱਚ ਹੋਏ ਕਤਲ 'ਤੇ ਵੀ  ਸਵਾਲ ਚੁੱਕੇ,ਉਨ੍ਹਾਂ ਪੁੱਛਿਆ ਕਿਸ ਦੇ ਇਸ਼ਾਰੇ 'ਤੇ ਬਿੱਟੂ ਦਾ ਕਤਲ ਜੇਲ੍ਹ ਵਿੱਚ ਹੋਇਆ ? ਬਰਾੜ ਨੇ ਕਿਹਾ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਨੇ ਉਹ ਇਸ ਦਾ ਜਵਾਬ ਕਿਉਂ ਨਹੀਂ ਦਿੰਦੇ ? ਉਨ੍ਹਾਂ ਕਿਹਾ ਬਿੱਟੂ ਦੀ ਮੌਤ ਕਿਹੜੇ ਸਬੂਤ ਮਿਟਾਉਣ ਲਈ ਕੀਤੀ ਗਈ ਇਸ ਦੀ CBI ਜਾਂਚ ਹੋਣੀ ਚਾਹੀਦੀ ਹੈ 

ਕਾਂਗਰਸ ਵੇਲੇ ਬੇਅਦਬੀਆਂ ਦਾ ਹਿਸਾਬ ਮੰਗਿਆ

ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਹੁਣ ਤੱਕ ਕੈਪਟਨ ਸਰਕਾਰ ਦੇ ਰਾਜ ਵਿੱਚ ਹੋਇਆ ਬੇਅਦਬੀਆਂ ਦੇ ਮਾਮਲੇ ਵਿੱਚ ਆਖ਼ਿਰ ਹੁਣ ਤੱਕ ਕਿਸੇ ਨੂੰ ਸਜ਼ਾ ਕਿਉਂ ਨਹੀਂ ਮਿਲੀ