ਹੁਣ 'ਪ੍ਰਸ਼ਾਦ' 'ਤੇ ਗਰਮਾਈ ਪੰਜਾਬ ਦੀ ਸਿਆਸਤ, CM ਕੈਪਟਨ ਨੇ ਅਕਾਲੀ ਦਲ ਨੂੰ ਦਿੱਤੀ ਇਹ ਸਲਾਹ

ਅਨਲੌਕ 1.0 ਵਿੱਚ ਧਾਰਮਿਕ ਥਾਵਾਂ ਖੁੱਲੇ ਪਰ ਪ੍ਰਸ਼ਾਦ ਵੰਡਣ 'ਤੇ ਲੱਗੀ ਰੋਕ

 ਹੁਣ 'ਪ੍ਰਸ਼ਾਦ' 'ਤੇ ਗਰਮਾਈ ਪੰਜਾਬ ਦੀ ਸਿਆਸਤ, CM ਕੈਪਟਨ ਨੇ ਅਕਾਲੀ ਦਲ ਨੂੰ ਦਿੱਤੀ ਇਹ ਸਲਾਹ
ਅਨਲੌਕ 1.0 ਵਿੱਚ ਧਾਰਮਿਕ ਥਾਵਾਂ ਖੁੱਲੇ ਪਰ ਪ੍ਰਸ਼ਾਦ ਵੰਡਣ 'ਤੇ ਲੱਗੀ ਰੋਕ

ਚੰਡੀਗੜ੍ਹ : ਪੂਰੇ ਦੇਸ਼ ਵਾਂਗ ਪੰਜਾਬ ਵਿੱਚ (Unlock 1.0)ਅਨਲੌਕ ਦੌਰਾਨ ਧਾਰਮਿਕ ਥਾਵਾਂ ਗੁਰਦੁਆਰੇ,ਮੰਦਰ,ਮਸਜਿਦਾਂ ਅਤੇ ਗਿਰਜਾਘਰ ਖੁੱਲ ਗਏ ਨੇ, ਪਰ ਪ੍ਰਸ਼ਾਦ ਅਤੇ ਲੰਗਰ ਨਾ ਵੰਡਣ ਦੀ ਸ਼ਰਤ ਨੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ, ਅਕਾਲੀ ਦਲ ਦਾ ਇਲਜ਼ਾਮ ਹੈ ਕਿ ਸੂਬਾ ਸਰਕਾਰ  ਲੰਗਰ ਅਤੇ ਕੜਾਹ ਪ੍ਰਸ਼ਾਦ 'ਤੇ ਰੋਕ ਲੱਗਾ ਕੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਕਰ ਰਹੀ ਹੈ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਦਲ ਨੂੰ ਇਸ 'ਤੇ ਜਵਾਬ ਦਿੱਤਾ ਗਿਆ ਹੈ, ਉਨ੍ਹਾਂ  ਕਿਹਾ ਅਕਾਲੀ ਦਲ ਇੱਕ ਵਾਰ ਮੁੜ ਤੋਂ ਸੂਬੇ ਦੀ ਜਨਤਾ ਨੂੰ ਗੁਮਰਾਹ ਕਰ ਰਿਹਾ ਹੈ  ਧਾਰਮਿਕ ਥਾਵਾਂ 'ਤੇ ਪ੍ਰਸ਼ਾਦ ਅਤੇ ਲੰਗਰ ਨਾ ਵੰਡਣ ਦਾ ਫ਼ੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਗਾਈਡ ਲਾਈਨ ਵਿੱਚ ਹੈ ਨਾ ਕਿ ਸੂਬਾ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਹੈ, ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ   ਕਦੇ ਵੀ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੀ ਹੈ ਅਕਾਲੀ ਦਲ ਅਜਿਹਾ ਬਿਆਨਾ ਨਾਲ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਉਨ੍ਹਾਂ ਨੇ ਐਡੀਸ਼ਨਲ ਚੀਫ਼ ਸਕੱਤਰ ਗ੍ਰਹਿ ਵਿਭਾਗ ਨੂੰ ਹੁਕਮ ਜਾਰੀ ਕੀਤੇ ਨੇ ਕੇਂਦਰ ਦੀ ਗਾਈਡ ਲਾਈਨ ਦੇ ਹਿਸਾਬ ਨਾਲ ਲੰਗਰ ਵੰਡਣ ਦੀ ਇਜਾਜ਼ਤ ਦਿੱਤੀ ਜਾਵੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖਣ ਜਾ ਰਹੇ ਨੇ ਕਿ ਧਾਰਮਿਕ ਥਾਵਾਂ 'ਤੇ ਲੰਗਰ ਵੰਡਣ ਦੀ ਇਜਾਜ਼ਤ ਦਿੱਤੀ ਜਾਵੇ, ਇਸ ਤੋਂ ਪਹਿਲਾਂ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕਿਹਾ ਸੀ ਲੰਗਰ ਅਤੇ ਪ੍ਰਸ਼ਾਦ ਸਿੱਖ ਧਰਮ ਦੀ ਅਹਿਮ ਹਿੱਸਾ ਹੈ ਇਸ ਲਈ ਪੰਜਾਬ ਸਰਕਾਰ ਇਸ 'ਤੇ  ਲੱਗੀ ਰੋਕ ਹਟਾਏ   

CM ਕੈਪਟਨ ਦੀ ਅਕਾਲੀ ਦਲ ਨੂੰ ਸਲਾਹ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਧਾਰਮਿਕ ਥਾਵਾਂ ਬਾਰੇ ਨਿਰਦੇਸ਼ ਜਾਰੀ ਕੀਤੇ ਹੋਣਗੇ ਤਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਜ਼ਰੂਰ ਸਲਾਹ ਮਸ਼ਵਰਾ ਕੀਤਾ ਹੋਵੇਗਾ ਤਾਂ ਕਿਉਂ ਨਹੀਂ ਉਨ੍ਹਾਂ ਨੇ ਲੰਗਰ ਅਤੇ ਪ੍ਰਸ਼ਾਦ ਵੰਡਣ ਦੀ ਇਜਾਜ਼ਤ ਮੰਗੀ ਹੁਣ ਜਦੋਂ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਨ ਕਰ ਰਹੀ ਹੈ ਤਾਂ ਹੁਣ ਅਕਾਲੀ ਦਲ ਇਸ 'ਤੇ ਸਿਆਸਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅਕਾਲੀ ਦਲ ਦਾ ਇਹ ਦੋਹਰਾ ਵਤੀਰਾ CAA ਕਾਨੂੰਨ ਦੌਰਾਨ ਵੀ ਵੇਖਣ ਮਿਲਿਆ ਸੀ, ਪਾਰਲੀਮੈਂਟ ਦੇ ਅੰਦਰ ਉਨ੍ਹਾਂ ਵੱਲੋਂ ਬਿਲ ਦਾ ਸਮਰਥਨ ਕੀਤਾ ਗਿਆ ਜਦਕਿ ਬਾਹਰ ਜਨਤਾ ਵਿੱਚ ਆਕੇ ਇਸ ਦਾ ਵਿਰੋਧ ਕੀਤਾ ਸੀ, ਸੀਐੱਮ ਕੈਪਟਨ ਨੇ ਕਿਹਾ ਕਿ ਉਹ ਇੱਕ ਵਾਰ ਮੁੜ ਤੋਂ ਅਕਾਲੀ ਦਲ ਨੂੰ ਅਪੀਲ ਕਰਦੇ ਨੇ ਇਸ ਮੁਸ਼ਕਿਲ ਘੜੀ ਵਿੱਚ ਅਜਿਹੀ ਸਿਆਸਤ ਨਾ ਕਰਨ ਬਲਕਿ ਮਿਲ ਕੇ ਸੂਬੇ ਨੂੰ ਇਸ ਤੋਂ ਬਾਹਰ ਨਿਕਾਲਣ ਦੀ ਕੋਸ਼ਿਸ਼ ਕੀਤੀ ਜਾਵੇ