ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ CM ਕੈਪਟਨ ਸਾਹਮਣੇ ਰੱਖੀ ਗਈ ਇਹ ਮੰਗ

 ਧਾਰਮਿਕ ਥਾਵਾਂ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਦੀ ਕੈਪਟਨ ਸਰਕਾਰ ਤੋਂ ਮੰਗ

 ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ CM ਕੈਪਟਨ ਸਾਹਮਣੇ ਰੱਖੀ ਗਈ ਇਹ ਮੰਗ
ਧਾਰਮਿਕ ਥਾਵਾਂ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਦੀ ਕੈਪਟਨ ਸਰਕਾਰ ਤੋਂ ਮੰਗ

ਅੰਮ੍ਰਿਤਸਰ : ਲਾਕਡਾਊਨ ਦੇ ਪਹਿਲੇ 4 ਗੇੜਾਂ ਵਿੱਚ ਜਿਨ੍ਹਾਂ ਥਾਵਾਂ ਨੂੰ ਮੁਕੰਮਲ ਤੌਰ 'ਤੇ ਬੰਦ ਰੱਖਿਆ ਗਿਆ ਹੈ ਉਨ੍ਹਾਂ ਵਿੱਚ ਧਾਰਮਿਕ ਥਾਵਾਂ ਨੇ,ਇਸ ਦੌਰਾਨ ਦੇਸ਼ ਵਿੱਚ ਸਾਰੇ ਗੁਰਦੁਆਰੇ,ਮਸਜਿਦ,ਮੰਦਰ ਅਤੇ ਗਿਰਜਾਘਰ ਬੰਦ ਰਹੇ, ਹੁਣ ਲਾਕਡਾਊਨ 4.0 ਖ਼ਤਮ ਹੋਣ ਨੂੰ ਕੁੱਝ ਹੀ ਘੰਟੇ ਬੱਚੇ ਨੇ, ਇਸ ਦੌਰਾਨ ਜੇਕਰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਲਾਕਡਾਊਨ ਵਧਾਉਣ ਦਾ ਫ਼ੈਸਲਾ ਲੈਂਦੀਆਂ ਨੇ ਤਾਂ ਧਾਰਮਿਕ ਆਗੂਆਂ ਵੱਲੋਂ ਲਾਕਡਾਊਨ 5.0 ਦੌਰਾਨ ਇੱਕ ਵਾਰ ਮੁੜ ਧਾਰਮਿਕ ਥਾਵਾਂ ਖੌਲਣ ਦੀ ਮੰਗ ਕੀਤੀ ਜਾ ਰਹੀ ਹੈ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਦੇਣ, ਉਧਰ ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਇਹ ਵੀ ਸਾਫ਼ ਕੀਤਾ ਕਿ ਘੱਲੂਘਾਰਾ ਦਿਹਾੜਾ ਬਣਾਉਣ 'ਤੇ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਨੂੰ ਲੈਕੇ ਜਾਰੀ ਦਿਸ਼ਾ-ਨਿਰਦੇਸ਼ ਦੇ ਅਧਾਰ 'ਤੇ ਹੋਵੇਗਾ, ਇਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲੇ ਸਨ ਤਾਂ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਸੂਬਾ ਸਰਕਾਰ ਸ਼ਰਾਬ ਦੇ ਠੇਕੇ ਤਾਂ ਖੌਲ ਰਹੀ ਹੈ ਪਰ ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ  

 ਇਸ ਸਮੇਂ ਦੌਰਾਨ ਸ਼ਰਧਾਲੂਆਂ ਨੂੰ ਮਿਲੇ ਇਜਾਜ਼ਤ 

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧਾਰਮਿਕ ਥਾਵਾਂ ਖੌਲਣ ਦੀ ਮੰਗ ਕੀਤੀ ਸੀ, ਐੱਸਜੀਪੀਸੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਗੁਰੂਘਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਲਈ ਸ੍ਰੀ ਦਰਬਾਰ ਸਾਹਿਬ ਦੇ ਨਾਲ ਹੋਰ ਗੁਰੂ ਘਰਾਂ ਨੂੰ ਖੌਲਣ ਦੀ ਇਜਾਜ਼ਤ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ, ਲੌਂਗੋਵਾਲ ਨੇ ਮੰਗ ਕੀਤੀ ਸੀ ਕਿ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕਾਂ ਨੂੰ ਘਰੋ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਹੈ ਇਸੇ ਸਮੇਂ ਦੌਰਾਨ ਸੰਗਤਾਂ ਨੂੰ ਵੀ ਗੁਰੂ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, 24 ਮਾਰਚ ਤੋਂ ਹੀ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਧਾਰਮਿਕ ਥਾਵਾਂ ਬੰਦ ਨੇ ਪੰਜਾਬ ਦੇ ਇਤਿਹਾਸਿਕ ਗੁਰੂ ਘਰ ਜ਼ਰੂਰ ਖੁੱਲੇ ਸਨ ਸੰਗਤਾਂ ਦੀ ਹਾਜ਼ਰੀ ਨਾ ਦੇ ਬਰਾਬਰ ਸੀ,ਸਿਰਫ਼ ਆਲੇ-ਦੁਆਲੇ ਦੀਆਂ ਸੰਗਤਾਂ ਹੀ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਉਣ ਪਹੁੰਚ ਰਹੀਆਂ ਨੇ ਜਦਕਿ ਸੂਬੇ ਵਿੱਚ ਸਿੰਘ ਸਭਾ ਗੁਰਦੁਆਰਿਆਂ ਪੂਰੀ ਤਰ੍ਹਾਂ ਨਾਲ ਬੰਦ ਸਨ ਸਿਰਫ਼ ਗੁਰੂ ਘਰਾਂ ਦੇ ਅੰਦਰ ਹੀ ਮਰਿਆਦਾ ਦਾ ਪਾਲਨ ਹੋ ਰਿਹਾ ਸੀ