ਪੰਜਾਬ ਵਿੱਚ ਧਾਰਮਿਕ ਥਾਵਾਂ ਖੌਲਣ ਨੂੰ ਲੈਕੇ ਮਤਭੇਦ,ਜਾਣੋ ਕਿਸ ਨੇ ਕੀ ਕਿਹਾ ?

ਸੁਖਬੀਰ ਬਾਦਲ ਧਾਰਮਿਕ ਥਾਵਾਂ ਖੌਲਣ ਦੇ ਹੱਕ ਵਿੱਚ 

ਪੰਜਾਬ ਵਿੱਚ ਧਾਰਮਿਕ ਥਾਵਾਂ ਖੌਲਣ ਨੂੰ ਲੈਕੇ ਮਤਭੇਦ,ਜਾਣੋ ਕਿਸ ਨੇ ਕੀ ਕਿਹਾ ?
ਸੁਖਬੀਰ ਬਾਦਲ ਧਾਰਮਿਕ ਥਾਵਾਂ ਖੌਲਣ ਦੇ ਹੱਕ ਵਿੱਚ

ਕੁਲਵੀਰ ਦੀਵਾਨ/ਚੰਡੀਗੜ੍ਹ : ਪੰਜਾਬ ਵਿੱਚ ਧਾਰਮਿਕ ਥਾਵਾਂ ਖੁੱਲ੍ਹਣੀਆਂ ਚਾਹੀਦੀਆਂ ਨੇ ਜਾਂ ਨਹੀਂ ਇਸ ਨੂੰ ਲੈਕੇ ਸਿਆਸੀ ਮਤਭੇਦ ਨਜ਼ਰ ਆ ਰਹੇ ਨੇ, ਅਕਾਲੀ ਦਲ ਨੇ ਪ੍ਰਧਾਨ ਸੁਖਬੀਰ ਬਾਦਲ ਨੇ ਲਾਕਡਾਊਨ ਦੇ ਅਗਲੇ ਗੇੜ ਵਿੱਚ ਧਾਰਮਿਕ ਥਾਵਾਂ ਖੌਲਣ ਦੀ ਮੰਗ ਕੀਤੀ ਹੈ, ਉਨ੍ਹਾਂ ਨੇ ਕਿਹਾ ਜਦੋਂ ਹੋਰ ਚੀਜ਼ਾਂ ਖੁੱਲ ਸਕਦੀਆਂ ਨੇ ਤਾਂ ਧਾਰਮਿਕ ਥਾਵਾਂ ਨੂੰ ਕਿਉਂ ਨਹੀਂ ਖੋਲਿਆਂ ਜਾ ਸਕਦਾ ਹੈ ਜਦਕਿ ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ.ਪੀ ਨੇ ਮੌਜੂਦਾ  ਹਾਲਾਤਾਂ ਨੂੰ ਵੇਖ ਦੇ ਹੋਏ ਧਾਰਮਿਕ ਥਾਵਾਂ ਨੂੰ ਖੋਲਣ ਦੇ ਹੱਕ ਵਿੱਚ ਨਹੀਂ ਨੇ,ਸਪੀਕਰ ਨੇ ਕਿਹਾ ਇਸ ਦੇ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਚਾਹੀਦਾ ਹੈ, ਉਨ੍ਹਾਂ ਕਿਹਾ ਧਾਰਮਿਕ ਥਾਵਾਂ 'ਤੇ ਵੱਧ ਭੀੜ ਹੁੰਦੀ ਹੈ ਜਿਸ ਨਾਲ ਕੋਰੋਨਾ ਦਾ ਖ਼ਤਰਾ ਵੱਧ ਸਕਦਾ ਹੈ ਸਰਕਾਰ ਦੇ ਸਾਹਮਣੇ ਵੱਡੀ ਚੁਨੌਤੀ ਪੈਦਾ ਹੋ ਸਕਦੀ ਹੈ, ਇਸ ਲਈ ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਦੇ ਲਈ ਧਾਰਮਿਕ ਥਾਵਾਂ ਨੂੰ ਫ਼ਿਲਹਾਲ ਬੰਦ ਰੱਖਣਾ ਚਾਹੀਦਾ ਹੈ 

ਜਥੇਦਾਰ ਅਤੇ SGPC ਦੇ ਪ੍ਰਧਾਨ ਦਾ ਸਟੈਂਡ 
 
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਦੇਣ ਤਾਂ ਜੋ ਸੰਗਤ ਦਰਸ਼ਨ ਕਰ ਸਕੇ, ਇਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲੇ ਸਨ ਤਾਂ ਵੀ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਨੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਸੂਬਾ ਸਰਕਾਰ ਸ਼ਰਾਬ ਦੇ ਠੇਕੇ ਤਾਂ ਖੌਲ ਰਹੀ ਹੈ ਪਰ ਧਾਰਮਿਕ ਥਾਵਾਂ ਨੂੰ ਖੌਲਣ ਦੀ ਇਜਾਜ਼ਤ ਨਹੀਂ ਦੇ ਰਹੀ ਹੈ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਧਾਰਮਿਕ ਥਾਵਾਂ ਖੌਲਣ ਦੀ ਮੰਗ ਕੀਤੀ ਸੀ, ਐੱਸਜੀਪੀਸੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਗੁਰੂਘਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਲਈ ਸ੍ਰੀ ਦਰਬਾਰ ਸਾਹਿਬ ਦੇ ਨਾਲ ਹੋਰ ਗੁਰੂ ਘਰਾਂ ਨੂੰ ਖੌਲਣ ਦੀ ਇਜਾਜ਼ਤ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਹੈ, ਲੌਂਗੋਵਾਲ ਨੇ ਮੰਗ ਕੀਤੀ ਸੀ ਕਿ ਜਿਸ ਤਰ੍ਹਾਂ ਸੂਬਾ ਸਰਕਾਰ ਨੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕਾਂ ਨੂੰ ਘਰੋ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਹੈ ਇਸੇ ਸਮੇਂ ਦੌਰਾਨ ਸੰਗਤਾਂ ਨੂੰ ਵੀ ਗੁਰੂ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, 24 ਮਾਰਚ ਤੋਂ ਹੀ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਧਾਰਮਿਕ ਥਾਵਾਂ ਬੰਦ ਨੇ ਪੰਜਾਬ ਦੇ ਇਤਿਹਾਸਿਕ ਗੁਰੂ ਘਰ ਜ਼ਰੂਰ ਖੁੱਲੇ ਸਨ ਸੰਗਤਾਂ ਦੀ ਹਾਜ਼ਰੀ ਨਾ ਦੇ ਬਰਾਬਰ ਸੀ,ਸਿਰਫ਼ ਆਲੇ-ਦੁਆਲੇ ਦੀਆਂ ਸੰਗਤਾਂ ਹੀ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾਉਣ ਪਹੁੰਚ ਰਹੀਆਂ ਨੇ ਜਦਕਿ ਸੂਬੇ ਵਿੱਚ ਸਿੰਘ ਸਭਾ ਗੁਰਦੁਆਰਿਆਂ ਪੂਰੀ ਤਰ੍ਹਾਂ ਨਾਲ ਬੰਦ ਸਨ ਸਿਰਫ਼ ਗੁਰੂ ਘਰਾਂ ਦੇ ਅੰਦਰ ਹੀ ਮਰਿਆਦਾ ਦਾ ਪਾਲਨ ਹੋ ਰਿਹਾ ਸੀ