SGPC ਗੋਲਕ ਸਾਂਭ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਨਹੀਂ ?- ਢੱਡਰੀਆਂਵਾਲਾ
Advertisement

SGPC ਗੋਲਕ ਸਾਂਭ ਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਨਹੀਂ ?- ਢੱਡਰੀਆਂਵਾਲਾ

267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਮਾਮਲੇ ਵਿੱਚ ਸਿੱਖ ਪ੍ਰਚਾਰਕ  ਰਣਜੀਤ ਸਿੰਘ ਢੱਡਰੀਆਂਵਾਲਾ ਨੇ SGPC ਤੋਂ ਪੁੱਛੇ ਸਵਾਲ 

267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਮਾਮਲੇ ਵਿੱਚ ਸਿੱਖ ਪ੍ਰਚਾਰਕ  ਰਣਜੀਤ ਸਿੰਘ ਢੱਡਰੀਆਂਵਾਲਾ ਨੇ SGPC ਤੋਂ ਪੁੱਛੇ ਸਵਾਲ

ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਚੋਰੀ ਮਾਮਲੇ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੇ SGPC ਤੋਂ ਤਿੱਖ਼ਾ ਸਵਾਲ ਪੁੱਛਿਆ ਹੈ, ਉਨ੍ਹਾਂ ਕਿਹਾ SGPC ਗੁਰੂ ਘਰ ਦੀਆਂ ਗੋਲਕਾਂ,ਸੋਨਾ ਅਤੇ ਜ਼ਮੀਨਾਂ  ਦੀ ਰਾਖੀ ਕਰਦੀ ਹੈ ਪਰ ਆਖ਼ਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਰੱਖਿਆ ਕਿਉਂ ਨਹੀਂ ਕਰ ਸਕੀ ? ਢੱਢਰੀਆਂਵਾਲਾ ਨੇ ਕਿਹਾ ਬਰਗਾੜੀ  ਵਿੱਚ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ ਤਾਂ ਮੋਰਚੇ ਲੱਗ ਗਏ,ਪਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਲਾਪਤਾ ਹੋਏ ਨੇ ਕਿਸੇ ਨੇ ਆਵਾਜ਼ ਨਹੀਂ ਚੁੱਕੀ,ਕੋਈ ਮੋਰਚਾ ਨਹੀਂ ਲੱਗਿਆ,ਉਨ੍ਹਾਂ ਨੇ ਆਪਣੇ ਵਿਰੋਧੀ ਦਮਦਮੀ ਟਕਸਾਲ ਦੇ ਆਗੂ ਅਮਰੀਕ ਸਿੰਘ ਅਜਨਾਲਾ ਤੋਂ ਸਵਾਲ ਪੁੱਛਿਆ ਕਿ ਉਨ੍ਹਾਂ ਖ਼ਿਲਾਫ਼ ਤਾਂ ਬੜੀ ਜਲਦੀ ਮੋਰਚਾ ਲਗਾਇਆ ਸੀ ਹੁਣ SGPC ਖ਼ਿਲਾਫ਼ ਕਦੋਂ ਮੋਰਚਾ ਲਗਾਉਣਗੇ 

ਕਮੇਟੀ ਕਰ ਰਹੀ ਹੈ ਜਾਂਚ

ਸ੍ਰੀ ਦਰਬਾਰ ਸਾਹਿਬ ਤੋਂ ਲਾਪਤਾ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮਾਮਲੇ ਦੇ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਵੱਲੋਂ 2 ਮੈਂਬਰਾਂ ਨੂੰ ਜਾਂਚ ਸੌਂਪੀ ਸੀ ਜਿਸ ਵਿੱਚ  ਬੀਬੀ ਨਵਿਤਾ ਸਿੰਘ ਰਿਟਾਇਰ ਹਾਈਕੋਰਟ ਦੀ ਜੱਜ ਅਤੇ ਤੇਲੰਗਾਨਾ ਦੇ ਸੀਨੀਅਰ ਵਕੀਲ ਈਸ਼ਰ ਸਿੰਘ  ਦਾ ਨਾਂ ਸ਼ਾਮਲ ਸੀ ਪਰ ਰਿਟਾਇਰ ਜੱਜ ਬੀਬੀ ਨਵਿਤਾ ਸਿੰਘ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ,ਹੁਣ ਵਕੀਲ ਈਸ਼ਰ ਸਿੰਘ ਹੀ ਇਸ ਦੀ ਜਾਂਚ ਕਰ ਰਹੇ ਨੇ, 1 ਮਹੀਨ ਦੇ ਅੰਦਰ ਈਸ਼ਰ ਸਿੰਘ ਨੂੰ ਇਹ ਜਾਂਚ ਮੁਕਮਲ ਕਰਨੇ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਣੀ ਹੈ 

ਸਰੂਪ ਗ਼ਾਇਬ ਹੋਣ ਦਾ ਕੀ ਹੈ ਪੂਰਾ ਮਾਮਲਾ ?     

ਸ੍ਰੀ ਦਰਬਾਰ ਸਾਹਿਬ ਦੇ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੂੰ ਪਬਲੀਕੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ, ਮਈ ਮਹੀਨੇ ਦੌਰਾਨ ਕੰਵਲਜੀਤ ਸਿੰਘ ਰਿਟਾਇਰ ਹੋ ਗਏ, ਰਿਟਾਇਰ ਦੌਰਾਨ ਪਤਾ ਚੱਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਨੇ, ਕੰਵਲਜੀਤ ਨੇ ਇਲਜ਼ਾਮ ਲਗਾਇਆ ਕਿ SGPC ਵੱਲੋਂ ਉਸ ਨੂੰ ਲਾਪਤਾ ਸਰੂਪਾਂ ਦੇ ਲਈ ਇਕੱਲੇ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਨ੍ਹਾਂ ਨੇ ਕਿਹਾ ਸੀ ਕਿ ਮੈਂ ਸਰੂਪ ਦੇ 5 ਲੱਖ 60 ਹਜ਼ਾਰ ਰੁਪਏ ਦੇਣ ਨੂੰ ਤਿਆਰ ਹਾਂ, ਪਰ ਜੋ ਇਸ ਮਾਮਲੇ ਲਈ ਜ਼ਿੰਮੇਵਾਰੀ ਨੇ ਉਨ੍ਹਾਂ ਖ਼ਿਲਾਫ਼ ਕਾਰਵਾਹੀ ਹੋਣੀ ਚਾਹੀਦੀ ਹੈ,ਕੰਵਲਜੀਤ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਅਜਿਹੀ ਕਈ ਵਾਰ ਹੁੰਦਾ ਸੀ ਜਦੋਂ SGPC ਦੇ ਅਧਿਕਾਰੀ ਸਰੂਪ ਬਿਨਾਂ ਰਜਿਸਟ੍ਰੇਸ਼ਨ ਦੇ ਲੈਕੇ ਜਾਂਦੇ ਸਨ,ਇਸ ਲਈ ਉਹ ਵੀ ਇਸ ਦੇ ਲਈ ਜ਼ਿੰਮੇਵਾਰ ਨੇ,ਕੰਵਲਜੀਤ ਸਿੰਘ ਨੇ  ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦੀ ਜਾਂਚ ਲਈ ਅਰਜ਼ੀ  ਦਿੱਤੀ ਹੈ 

 

 

 

Trending news