ਸਿਹਤ ਮੁਲਾਜ਼ਮ ਦੀ ਪੱਗ 'ਤੇ ਹੱਥ ਪਾਉਣ ਖ਼ਿਲਾਫ਼ SGPC ਸਖ਼ਤ, CM ਕੈਪਟਨ ਤੋਂ ਕੀਤੀ ਇਹ ਮੰਗ
Advertisement

ਸਿਹਤ ਮੁਲਾਜ਼ਮ ਦੀ ਪੱਗ 'ਤੇ ਹੱਥ ਪਾਉਣ ਖ਼ਿਲਾਫ਼ SGPC ਸਖ਼ਤ, CM ਕੈਪਟਨ ਤੋਂ ਕੀਤੀ ਇਹ ਮੰਗ

ਲੁਧਿਆਣਾ ਦੇ ਇੱਕ ਡੇਰੇ ਟੈਸਟ ਕਰਨ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਪਹਿਲਾਂ ਕੁੱਟਿਆ ਫ਼ਿਰ ਪੱਗ ਦੀ ਬੇਅਦਬੀ ਕੀਤੀ 

ਲੁਧਿਆਣਾ ਦੇ ਇੱਕ ਡੇਰੇ ਟੈਸਟ ਕਰਨ ਪਹੁੰਚੇ ਸਿਹਤ ਵਿਭਾਗ ਦੇ ਅਧਿਕਾਰੀ ਨੂੰ ਪਹਿਲਾਂ ਕੁੱਟਿਆ ਫ਼ਿਰ ਪੱਗ ਦੀ ਬੇਅਦਬੀ ਕੀਤੀ

ਅੰਮ੍ਰਿਤਸਰ  :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਲੁਧਿਆਣਾ ਜ਼ਿਲ੍ਹੇ ’ਚ ਪੀ.ਐਚ.ਸੀ. ਮਲੋਦ ਦੇ ਸਿਹਤ ਕਾਮੇ  ਮਸਤਾਨ ਸਿੰਘ ਦੀ ਸਥਾਨਕ ਇੱਕ ਡੇਰੇ ਵਿਚ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਨ, ਉਸ ਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਤੌਹੀਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ, ਲੌਂਗੋਵਾਲ ਨੇ ਕਿਹਾ ਕਿ ਇੱਕ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ

SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ   ਘਟਨਾਂ ਦੇ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਉਨ੍ਹਾਂ ਕਿਹਾ ਕਿ ਭਾਵੇਂ ਕੁਝ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ, ਪਰੰਤੂ ਅਜੇ ਵੀ ਕਈ ਲੋਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਹਰ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਹੋਵੇ, ਲੌਂਗੋਵਾਲ ਨੇ ਕਿਹਾ ਕਿ ਕੋਵਿਡ-19 ਦੌਰਾਨ ਮੋਹਰਲੀ ਕਤਾਰ ਵਿਚ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਨਾਲ ਅਜਿਹਾ ਦੁਰਵਿਹਾਰ ਅਨੈਤਿਕ ਹੋਣ ਦੇ ਨਾਲ-ਨਾਲ ਪ੍ਰਸਾਸ਼ਨ ਲਈ ਵੀ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਦੌਰਾਨ ਆਪਣੀ ਜਾਨ ਜ਼ੋਖਮ ਵਿਚ ਪਾ ਕੇ ਸਿਹਤ ਵਿਭਾਗ ਦੇ ਕਰਮਚਾਰੀ ਸੇਵਾ ਨਿਭਾ ਰਹੇ ਹਨ, ਪਰੰਤੂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਲ ਉਨ੍ਹਾਂ ਦਾ ਮਨੋਬਲ ਕਾਇਮ ਨਹੀਂ ਰਹਿ ਸਕੇਗਾ

 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਹੈਲਥ ਵਰਕਰ  ਮਸਤਾਨ ਸਿੰਘ ਨਾਲ ਬਦਸਲੂਕੀ ਕਰਨ ਵਾਲੇ ਲੋਕਾਂ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਦੋਸ਼ੀ ਕਿਸੇ ਵੀ ਤਰ੍ਹਾਂ ਬਖਸ਼ੇ ਨਹੀਂ ਜਾਣੇ ਚਾਹੀਦੇ ਅਤੇ ਪੀੜਤ ਨੂੰ ਮੁਕੰਮਲ ਨਿਆਂ ਮਿਲਣਾ ਚਾਹੀਦਾ ਹੈ।

 ਇਹ ਹੈ ਪੂਰਾ ਮਾਮਲਾ 

 ਲੁਧਿਆਣਾ ਦੇ  ਪਿੰਡ ਖਾਨਪੁਰ ਸਥਿਤ ਡੇਰੇ ਵਿੱਚ ਹੈਲਥ ਵਰਕਰ ਮਸਤਾਨ ਸਿੰਘ ਆਪਣੀ ਟੀਮ ਦੇ ਨਾਲ ਡੇਰੇ ਦੇ ਮੈਂਬਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕਰਨ ਗਿਆ ਸੀ, ਡੇਰੇ ਵਿੱਚ ਮੌਜੂਦ 8-9  ਲੋਕਾਂ ਨੇ ਪਹਿਲਾਂ ਮਸਤਾਨ ਸਿੰਘ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਫਿਰ ਉਸ ਦੀ ਦਸਤਾਰ  ਉਤਾਰ ਦਿੱਤੀ ਅਤੇ ਉਸੇ ਪੱਗ ਨਾਲ ਉਸਨੂੰ ਬਨ੍ਹ ਕੇ ਰੱਖਿਆ, ਜਦੋਂ ਮਸਤਾਨ ਸਿੰਘ ਦੇ ਸਾਥੀ ਪਹੁੰਚੇ ਤਾਂ ਉਸ ਨੂੰ ਛਡਾਇਆ ਗਿਆ,  CHC ਦੇ ਡਾਕਟਰ ਅਮਿਤ ਅਰੋੜਾ  ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਫੀਲਡ ਸਟਾਫ਼ ਤੋਂ ਡੇਰੇ ਵਿੱਚ ਕੋਰੋਨਾ ਦੇ ਸ਼ੱਕ ਮਰੀਜ਼ਾਂ ਦੀ ਸ਼ਿਕਾਇਤ ਮਿਲੀ ਸੀ, ਬਿਮਾਰੀ ਨਾ ਫੈਲੇ, ਇਸ ਲਈ ਡੇਰੇ ਵਿੱਚ ਹੈਲਥ ਵਰਕਰਾਂ ਨੂੰ ਵੀ ਭੇਜਿਆ ਗਿਆ ਤਾਕੀ ਉਹ ਡੇਰੇ ਦੇ ਲੋਕਾਂ ਨੂੰ ਰਾਜ਼ੀ ਕਰ ਸਕੇ ਪਰ ਡੇਰੇ ਵਿੱਚ ਮੌਜੂਦ ਲੋਕਾਂ ਨੇ ਹੈਲਥ ਮੁਲਾਜ਼ਮ ਮਸਤਾਨ ਸਿੰਘ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ 

 

 

Trending news