ਸਿੱਖ ਡਾਕਟਰਾਂ ਦੇ ਲਈ ਖ਼ੁਸ਼ਖ਼ਬਰੀ ! Corona ਤੋਂ ਬਚਾਉਣ ਲਈ ਤਿਆਰ ਖ਼ਾਸ ਮਾਸਕ
Advertisement

ਸਿੱਖ ਡਾਕਟਰਾਂ ਦੇ ਲਈ ਖ਼ੁਸ਼ਖ਼ਬਰੀ ! Corona ਤੋਂ ਬਚਾਉਣ ਲਈ ਤਿਆਰ ਖ਼ਾਸ ਮਾਸਕ

ਦਾੜੀ ਵਾਲੇ ਡਾਕਟਰਾਂ ਦੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਖ਼ਾਸ ਕਿਸਮ ਦਾ ਮਾਸਕ ਤਿਆਰ ਹੋਇਆ ਹੈ

ਦਾੜੀ ਵਾਲੇ ਡਾਕਟਰਾਂ ਦੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਖ਼ਾਸ ਕਿਸਮ ਦਾ ਮਾਸਕ ਤਿਆਰ ਹੋਇਆ ਹੈ

ਲੰਦਨ : ਬ੍ਰਿਟੇਨ ਦੇ ਸੋਧਕਰਤਾਵਾਂ ਦੀ ਇੱਕ ਟੀਮ  ਵੱਲੋਂ ਇੱਕ ਨਵਾਂ ਰੈਸਪਿਰੇਟਰ ਮਾਸਕ (Respitator Mask) ਡਾਕਟਰਾਂ ਅਤੇ ਸਿਹਤ ਮਹਿਕਮੇ ਨਾਲ ਜੁੜੇ ਸਿੱਖ ਭਾਈਚਾਰੇ ਦੇ ਲਈ ਕਾਫ਼ੀ ਪ੍ਰਭਾਵੀ ਸਾਬਤ ਹੋ ਰਿਹਾ ਹੈ, ਇਹ ਮਾਸਕ ਕੋਵਿਡ-19 (Covid-19) ਡਿਊਟੀ ਦੇ ਤੈਨਾਤ ਦਾੜੀ ਵਾਲੇ ਡਾਕਟਰਾਂ ਦੇ ਚਿਹਰੇ 'ਤੇ ਬਿਲਕੁਲ ਫਿਟ ਬੈਠ ਦਾ ਹੈ,ਇਸ ਮਾਸਕ ਨੂੰ 'ਸਿੰਘ ਠਾਠਾ' ਦਾ ਨਾਂ ਦਿੱਤਾ ਗਿਆ ਹੈ 

ਦਾੜੀ ਵਾਲੇ ਡਾਕਟਰ ਤੇ ਸਿੱਖ ਡਾਕਟਰ ਇਸ ਮਾਸਕ ਨੂੰ ਪਾ ਸਕਣਗੇ

ਯੂਨੀਵਰਸਿਟੀ ਆਫ਼ ਬੇਡਫੋਡਸ਼ਾਇਰ ਦੇ ਪ੍ਰੋਫੈਸਰ  ਰੰਧਾਵਾ ਅਤੇ ਡਾਕਟਰ ਰਜਿੰਦਰ ਪਾਲ  ਸਿੰਘ ਨੇ ਸਿੱਖ,ਯਹੂਦੀ,ਮੁਸਲਮਾਨ ਨਾਲ ਸਬੰਧਿਤ ਦਾੜੀ ਰੱਖਣ ਵਾਲੇ ਡਾਕਟਰਾਂ ਦੀ ਮੁਸ਼ਕਲ ਦੇ ਬਾਰੇ ਕਈ ਸ਼ਿਕਾਇਤਾਂ ਮਿਲਣ ਦੇ ਬਾਅਦ ਇਸ ਦਾ ਹੱਲ ਕੱਢਿਆ ਹੈ,ਇਸ ਮਾਸਕ ਦੇ ਚੱਲਦਿਆਂ ਹੁਣ ਦਾੜੀ ਰੱਖਣ ਵਾਲੇ ਡਾਕਟਰਾਂ ਨੂੰ ਦਾੜੀ ਕੱਟਣ ਦੀ ਜ਼ਰੂਰਤ ਨਹੀਂ ਹੈ

ਸਿੱਖ ਅਤੇ ਮੁਸਲਮਾਨ ਡਾਕਟਰਾਂ ਨੂੰ ਹੁੰਦੀ ਸੀ ਪਰੇਸ਼ਾਨੀ

ਯੂਨੀਵਰਸਿਟੀ ਵਿੱਚ ਸਿਹਤ ਵਿਭਾਗ ਨਾਲ ਜੁੜੇ ਪ੍ਰੋਫ਼ੈਸਰ ਰੰਧਾਵਾ ਨੇ ਕਿਹਾ ਕਿਉਂਕਿ ਰੇਸਪਿਰੇਟਰ ਮਾਸਕ ਪਾਉਣ ਦੇ ਲਈ ਦਾੜੀ-ਮੁੱਛ ਕਟਵਾਉਣਾ ਜ਼ਰੂਰੀ ਹੁੰਦਾ ਹੈ, ਇਸ ਨਾਲ ਸਿੱਖ,ਯਹੂਦੀ,ਮੁਸਲਮਾਨ ਭਾਈਚਾਰੇ ਨਾਲ ਸਬੰਧਿਤ ਦਾੜੀ ਰੱਖਣ ਵਾਲੇ ਡਾਕਟਰਾਂ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਸੀ 

2005 ਤੋਂ ਚੱਲ ਰਿਹਾ ਸੀ ਵਿਚਾਰ 

ਰੰਧਾਵਾ ਨੇ ਕਿਹਾ ਇਸ ਤਰ੍ਹਾਂ ਦੀ ਇੱਕ ਘਟਨਾ ਅਮਰੀਕਾ ਵਿੱਚ 2005 ਵਿੱਚ ਹੋਈ ਸੀ ਜਦੋਂ ਦਾੜੀ ਰੱਖਣ ਵਾਲੇ ਇੱਕ ਸਿੱਖ ਨੂੰ ਕੈਲਿਫੋਨਿਆ ਵਿੱਚ ਸੁਧਾਰ ਅਧਿਕਾਰੀ ਦਾ ਅਹੁਦਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ,ਕਿਉਂਕਿ ਇਸ ਕੰਮ ਦੇ ਦੌਰਾਨ ਕਦੇ-ਕਦੇ ਰੇਸਪਿਰੇਟਰ ਮਾਸਕ ਪਾਉਣ ਦੀ ਜ਼ਰੂਰਤ ਹੁੰਦੀ ਸੀ,ਉਨ੍ਹਾਂ ਨੇ ਕਿਹਾ ਕਿ ਸਬੰਧਿਤ ਡਾਕਟਰਾਂ ਦੀ ਮੁਸ਼ਕਲ ਨੂੰ ਹੱਲ ਕਰਨ ਦੇ ਲਈ ਅਜਿਹਾ ਨਵਾਂ ਰੇਸਪਿਰੇਟਰ ਮਾਸਕ ਤਿਆਰ ਕਰਨ ਦਾ ਕੰਮ ਕੀਤਾ ਗਿਆ ਜੋ ਉਨ੍ਹਾਂ ਦੇ ਚਿਹਰੇ 'ਤੇ ਬਿੱਲਕੁਲ ਫਿਟ ਬੈਠ ਦਾ ਹੈ,ਇਹ ਇਸ ਤਰ੍ਹਾਂ ਦਾ ਮਾਸਕ ਹੈ ਜੋ ਸਿੱਖ ਮਰਿਆਦਾ ਵਿੱਚ ਠਾਠੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ

'ਸਿੰਘ ਠਾਠਾ' ਪ੍ਰਭਾਵੀ

ਪਿਛਲੇ ਕੁੱਝ ਮਹੀਨਿਆਂ ਤੋਂ ਟੀਮ ਸਿੰਘ ਠਾਠਾ ਤਕਨੀਕ ਦੇ ਪ੍ਰਭਾਵ ਨੂੰ ਪਰਖ ਰਹੀ ਸੀ,ਇਹ ਸਿਹਤ ਪਰੀਖਣ ਤੋਂ ਕਾਫ਼ੀ ਪ੍ਰਭਾਵੀ ਸਾਬਤ ਹੋਈ, ਇਸ ਮਾਸਕ ਨਾਲ ਸਬੰਧਤ ਰਿਸਰਚ ਰਿਪੋਰਟ ਜਨਰਲ ਆਫ਼ ਹੈਲਥ ਇਨਫੈਕਸ਼ਨ ਵਿੱਚ ਵੀ ਪ੍ਰਕਾਸ਼ਤ ਹੋਈ ਹੈ

 

 

Trending news