ਗੁਰੂ ਰਾਮਦਾਸ ਸਰਾਂ ਨੂੰ ਤੋੜਨ 'ਤੇ ਸਿੱਖ ਜੱਥੇਬੰਦੀਆਂ ਨੇ ਜਤਾਇਆ ਰੋਸ, SGPC ਨੇ ਕਿਹਾ ਤੱਥ ਪੇਸ਼ ਕਰੋ
Advertisement

ਗੁਰੂ ਰਾਮਦਾਸ ਸਰਾਂ ਨੂੰ ਤੋੜਨ 'ਤੇ ਸਿੱਖ ਜੱਥੇਬੰਦੀਆਂ ਨੇ ਜਤਾਇਆ ਰੋਸ, SGPC ਨੇ ਕਿਹਾ ਤੱਥ ਪੇਸ਼ ਕਰੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਉੱਤੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਿਆ ਅਤੇ ਰੋਸ ਜਤਾਇਆ.

ਗੁਰੂ ਰਾਮਦਾਸ ਸਰਾਂ ਨੂੰ ਤੋੜਨ 'ਤੇ ਸਿੱਖ ਜੱਥੇਬੰਦੀਆਂ ਨੇ ਜਤਾਇਆ ਰੋਸ, SGPC ਨੇ ਕਿਹਾ ਤੱਥ ਪੇਸ਼ ਕਰੋ

 ਤਪਿਨ ਮਲਹੋਤਰਾ/ਅੰਮ੍ਰਿਤਸਰ : ਇੱਥੇ ਸਥਾਨਕ ਇਲਾਕੇ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਉੱਤੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਿਆ  ਅਤੇ ਰੋਸ ਜਤਾਇਆ.

ਦਰਅਸਲ ਚ ਸ੍ਰੀ ਗੁਰੂ ਰਾਮਦਾਸ ਸਰਾਂ ਨੂੰ ਐਸਜੀਪੀਸੀ ਵੱਲੋਂ ਤੋੜ ਕੇ ਦੁਬਾਰਾ ਬਣਾਇਆ ਜਾ ਰਿਹਾ ਹੈ ਜਿਸ ਤੇ ਸਿੱਖ ਜਥੇਬੰਦੀਆਂ ਵਲੋਂ ਇਤਰਾਜ਼ ਜਤਾਇਆ ਗਿਆ. ਸਿੱਖ ਜਥੇਬੰਦੀਆਂ ਦੇ ਮੁਤਾਬਿਕ ਗੁਰੂ ਰਾਮਦਾਸ ਸਰਾਂ ਦਾ ਇਤਿਹਾਸ ਪੁਰਾਣਾ ਹੈ.  ਇਸ ਕਰਕੇ ਇਸ ਇਤਿਹਾਸਿਕ ਸਰਾਂ ਨੂੰ ਤੋਡ਼ ਕੇ ਦੁਬਾਰਾ ਬਣਾਉਣਾ ਗਲਤ ਹੈ ਜਦ ਕਿ ਐੱਸਜੀਪੀਸੀ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਸ੍ਰੀ ਗੁਰੂ ਰਾਮਦਾਸ ਸਰਾਂ ਦਾ ਕੋਈ ਪੁਰਾਣਾ ਇਤਿਹਾਸ ਨਹੀਂ ਹੈ.

  ਅਗਰ ਸਿੱਖ ਜਥੇਬੰਦੀਆਂ ਨੂੰ ਇਹ ਜਗ੍ਹਾ ਇਤਿਹਾਸਿਕ ਲੱਗਦੀ ਹੈ ਤਾਂ ਇਸ ਦੇ ਪੁਰਾਣੇ ਤੱਥ ਸਾਹਮਣੇ ਲੈ ਕੇ ਆਏ ਜਾਣ  ਦੱਸ ਦਈਏ ਕਿ ਇਸ ਮਸਲੇ ਤੇ ਉੱਥੇ ਕਾਫ਼ੀ ਦੇਰ ਮਾਹੌਲ ਭਖਿਆ ਰਿਹਾ ਜਿਸ ਨੂੰ ਪੁਲਸ ਨੇ ਵਿਚ ਬਚਾਅ ਕਰਕੇ ਸ਼ਾਂਤ ਕਰਵਾਇਆ

WATCH LIVE TV

Trending news